ਨਵੀਂ ਦਿੱਲੀ : ਰੋਹਿਤ ਸ਼ੈੱਟੀ ਦਾ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ' ਸੀਜ਼ਨ 13 ਸੁਰਖੀਆਂ 'ਚ ਬਣਿਆ ਹੋਇਆ ਹੈ। ਸ਼ੋਅ 'ਚ ਖ਼ਤਰਨਾਕ ਸਟੰਟ ਦੇ ਨਾਲ-ਨਾਲ ਮੁਕਾਬਲੇਬਾਜ਼ ਦਰਸ਼ਕਾਂ ਦਾ ਮਨੋਰੰਜਨ ਵੀ ਕਰਦੇ ਹਨ। ਹਾਲਾਂਕਿ ਇਸ ਵਾਰ ਮਸਤੀ ਕਰਨਾ ਮਹਿੰਗਾ ਪੈ ਗਿਆ। 'ਖਤਰੋਂ ਕੇ ਖਿਲਾੜੀ 13' ਦੇ ਹਾਲ ਹੀ ਦੇ ਐਪੀਸੋਡ 'ਚ 'ਬਿੱਗ ਬੌਸ 16' ਦੇ ਪ੍ਰਤੀਯੋਗੀ ਅਬਦੂ ਰੋਜ਼ਿਕ ਨੇ ਵਾਈਲਡ ਕਾਰਡ ਵਜੋਂ ਐਂਟਰੀ ਕੀਤੀ। ਸ਼ੋਅ 'ਚ ਉਸ ਨੇ ਕਾਫੀ ਮਸਤੀ ਕੀਤੀ ਪਰ ਇਸੇ ਦੌਰਾਨ ਉਹ ਫਿਕਰਮੰਦ ਵੀ ਹੋ ਗਿਆ। ਦਰਅਸਲ, ਇਹ ਅਬਦੂ ਰੋਜਿਕ ਦਾ ਸਭ ਤੋਂ ਚੰਗਾ ਦੋਸਤ ਸੀ ਯਾਨੀ ਸ਼ਿਵ ਠਾਕਰੇ, ਜਿਸ ਨੇ ਉਸ ਨੂੰ ਪਰੇਸ਼ਾਨ ਕੀਤਾ ਸੀ।
ਦੱਸ ਦਈਏ ਕਿ 'ਖਤਰੋਂ ਕੇ ਖਿਲਾੜੀ 13' ਦੇ ਨਿਰਮਾਤਾਵਾਂ ਨੇ ਸ਼ੋਅ ਦਾ ਪ੍ਰੋਮੋ ਸਾਂਝਾ ਕੀਤਾ ਹੈ। ਵੀਡੀਓ 'ਚ ਅਬਦੂ ਰੋਜ਼ਿਕ ਬਾਕੀ ਸਾਰੇ ਮੁਕਾਬਲੇਬਾਜ਼ਾਂ ਦੇ ਨੇੜੇ ਆਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸ਼ਿਵ ਨੇ ਅਬਦੂ ਨੂੰ ਰੋਕ ਲਿਆ। ਇਸ ਤੋਂ ਬਾਅਦ ਸ਼ਿਵ ਮਜ਼ਾਕ 'ਚ ਜਾਨਵਰ ਲਿਆਉਣ ਲਈ ਕਹਿੰਦਾ ਹੈ। ਕੁਝ ਹੀ ਸਕਿੰਟਾਂ 'ਚ 'ਖਤਰੋਂ ਕੇ ਖਿਲਾੜੀ 13' ਦੀ ਟੀਮ ਦਾ ਇੱਕ ਮੈਂਬਰ ਇੱਕ ਵੱਡੇ ਗਿਰਗਿਟ ਨਾਲ ਪਹੁੰਚ ਜਾਂਦਾ ਹੈ। ਸ਼ਿਵ ਠਾਕਰੇ ਨੇ ਇਸ ਗਿਰਗਿਟ ਨੂੰ ਅਬਦੂ ਦੇ ਹੱਥ 'ਤੇ ਰੱਖਣ ਲਈ ਕਿਹਾ। ਇਸ ਜ਼ਹਿਰੀਲੇ ਜਾਨਵਰ ਨੂੰ ਦੇਖ ਕੇ ਅਬਦੂ ਦੀ ਹਾਲਤ ਵਿਗੜ ਜਾਂਦੀ ਹੈ ਕਿਉਂਕਿ ਉਹ ਜੰਮ ਜਾਂਦਾ ਹੈ ਤੇ ਇਸ ਲਈ ਹਿੱਲ ਨਹੀਂ ਸਕਦਾ ਪਰ ਗਿਰਗਿਟ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੰਦੀ ਹੈ। ਹਾਲਾਂਕਿ, ਇਹ ਅਬਦੂ ਤੇ ਸ਼ਿਵ ਦਾ ਮਜ਼ਾਕ ਸੀ ਪਰ ਇਸ ਦੌਰਾਨ ਅਬਦੂ ਦੀ ਹਾਲਤ ਵਿਗੜ ਗਈ, ਜੋ ਉਸ ਦੇ ਚਿਹਰੇ ਤੋਂ ਸਾਫ਼ ਦਿਖਾਈ ਦੇ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ : ‘ਗਦਰ 2’ ਨੇ ਤੋੜਿਆ ‘ਬਾਹੂਬਲੀ 2’ ਦਾ ਰਿਕਾਰਡ, ਬਣੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ
'ਖਤਰੋਂ ਕੇ ਖਿਲਾੜੀ 13' ਦੇ ਅਪਡੇਟ ਦੀ ਗੱਲ ਕਰੀਏ ਤਾਂ ਇਸ ਹਫਤੇ ਕਿਸੇ ਵੀ ਮੁਕਾਬਲੇਬਾਜ਼ ਨੂੰ ਬਾਹਰ ਨਹੀਂ ਕੀਤਾ ਗਿਆ। ਐਸ਼ਵਰਿਆ ਸ਼ਰਮਾ ਅਤੇ ਸੌਦਾਸ ਮੋਫਾਕਿਰ ਐਲੀਮੀਨੇਸ਼ਨ ਟਾਸਕ 'ਚ ਸਨ। ਸੌਦਾਸ ਨੇ ਜਿੱਥੇ ਕੰਮ ਪੂਰਾ ਕੀਤਾ, ਐਸ਼ਵਰਿਆ ਨੇ ਇਸ ਨੂੰ ਰੱਦ ਕਰ ਦਿੱਤਾ। ਸਾਰਿਆਂ ਨੇ ਸੋਚਿਆ ਕਿ ਐਸ਼ਵਰਿਆ ਟਾਸਕ ਪੂਰਾ ਨਾ ਕਰਨ ਕਰਕੇ ਬਾਹਰ ਹੋ ਜਾਵੇਗੀ। ਅੰਤ 'ਚ ਰੋਹਿਤ ਸ਼ੈੱਟੀ ਨੇ ਇਹ ਕਹਿ ਕੇ ਹੈਰਾਨ ਕਰ ਦਿੱਤਾ ਕਿ ਇਸ ਹਫਤੇ ਕੋਈ ਐਲੀਮੀਨੇਸ਼ਨ ਨਹੀਂ ਹੋਵੇਗਾ। ਇਸ ਨਾਲ ਐਸ਼ਵਰਿਆ ਅਤੇ ਸੌਦਾਸ ਦੋਵੇਂ ਬਚ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸ਼ਾਹਰੁਖ ਖ਼ਾਨ ਦੀ ‘ਜਵਾਨ’ ਨੇ ਤੋੜੇ ਸਾਰੇ ਰਿਕਾਰਡ, 4 ਦਿਨਾਂ ’ਚ ਕਮਾਈ 500 ਕਰੋੜ ਦੇ ਪਾਰ
NEXT STORY