ਮੁੰਬਈ (ਬਿਊਰੋ)– ਗਾਇਕ ਅਭਿਜੀਤ ਭੱਟਾਚਾਰੀਆ ਨੇ ਬਾਲੀਵੁੱਡ ਦੇ ਕਈ ਕਲਾਕਾਰਾਂ ਲਈ ਗਾਣੇ ਗਾਏ ਹਨ। ਇਨ੍ਹਾਂ ’ਚੋਂ ਕਈ ਵੱਡੇ ਸਿਤਾਰੇ ਬਣੇ ਤਾਂ ਕਈ ਗੁੰਮਨਾਮ ਹੋ ਗਏ। ਹੁਣ ਆਪਣੇ ਇਕ ਇੰਟਰਵਿਊ ’ਚ ਅਭਿਜੀਤ ਭੱਟਾਚਾਰੀਆ ਨੇ ਵੱਡੀ ਗੱਲ ਆਖ ਦਿੱਤੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਅਕਸ਼ੇ ਕੁਮਾਰ ਤੇ ਸੁਨੀਲ ਸ਼ੈੱਟੀ ਦੀ ਸਫਲਤਾ ਦਾ ਖਿਤਾਬ ਪਾਉਣ ਦੇ ਲਾਇਕ ਹਨ। ਅਭਿਜੀਤ ਨੇ ਕਿਹਾ ਕਿ ਪਹਿਲਾਂ ਅਕਸ਼ੇ ਕੁਮਾਰ ਨੂੰ ‘ਗਰੀਬਾਂ ਦਾ ਮਿਥੁਨ ਚੱਕਰਵਤੀ’ ਮੰਨਿਆ ਜਾਂਦਾ ਸੀ।
ਅਭਿਜੀਤ ਭੱਟਾਚਾਰੀਆ ਨੇ 90 ਦੇ ਦਹਾਕੇ ਦੇ ਮਸ਼ਹੂਰ ਗੀਤ ਜਿਵੇਂ ‘ਸ਼ਹਿਰ ਕੀ ਲੜਕੀ’, ‘ਜ਼ਰਾ ਸਾ ਝੂਮ ਲੂੰ ਮੈਂ’ ਸਮੇਤ ਹੋਰਨਾਂ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਿਤਾਰਿਆਂ ਲਈ ਗਾਉਣ ਲਈ ਹੀ ਬਣੇ ਹਨ। ਉਥੇ ਅਕਸ਼ੇ ਕੁਮਾਰ ਬਾਲੀਵੁੱਡ ਦੇ ਸਭ ਤੋਂ ਵੱਡੇ ਸਿਤਾਰਿਆਂ ’ਚੋਂ ਇਕ ਹਨ। ਨਾਲ ਹੀ ਉਨ੍ਹਾਂ ਨੂੰ ਇੰਡਸਟਰੀ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਕਲਾਕਾਰਾਂ ’ਚ ਵੀ ਗਿਣਿਆ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ : ਫਾਦਰਜ਼ ਡੇਅ ’ਤੇ ਪਹਿਲੀ ਵਾਰ ਕਪਿਲ ਸ਼ਰਮਾ ਨੇ ਦਿਖਾਈ ਆਪਣੇ ਬੇਟੇ ਦੀ ਝਲਕ
ਅਕਸ਼ੇ ਕੁਮਾਰ ਤੇ ਹੋਰਨਾਂ ਸਿਤਾਰਿਆਂ ਬਾਰੇ ਗੱਲ ਕਰਦਿਆਂ ਅਭਿਜੀਤ ਨੇ ਕਿਹਾ, ‘ਮੈਨੂੰ ਸਿਰਫ ਸਿਤਾਰਿਆਂ ਲਈ ਹੀ ਗੀਤ ਗਾਉਣ ਲਈ ਬਣਾਇਆ ਗਿਆ ਹੈ, ਕਲਾਕਾਰਾਂ ਲਈ ਨਹੀਂ। ਮੈਂ ਭਾਵੇਂ ਕਿੰਨਾ ਵੀ ਚੰਗਾ ਗਾਵਾਂ, ਜੇਕਰ ਸਾਹਮਣੇ ਵਾਲਾ ਇਨਸਾਨ ਸਟਾਰ ਨਹੀਂ ਹੈ ਤਾਂ ਇਸ ਦਾ ਕੋਈ ਫਾਇਦਾ ਨਹੀਂ ਹੋਵੇਗਾ। ਇਕ ਪਾਸੇ ਸ਼ਾਹਰੁਖ ਹਨ, ਦੂਜੇ ਪਾਸੇ ਸੁਨੀਲ ਸ਼ੈੱਟੀ। ਅੱਜ ਸ਼ਾਹਰੁਖ ਖ਼ਾਨ ਇਕ ਸਟਾਰ ਹਨ। ਉਨ੍ਹਾਂ ਦੇ ਬੋਲਣ ਦੇ ਲਹਿਜ਼ੇ ’ਚ ਵੱਖਰੀ ਗੱਲਬਾਤ ਹੈ। ਸੁਨੀਲ ਸ਼ੈੱਟੀ ਨਾਲ ਰੱਫ ਐਂਡ ਟੱਫ ਅਪੀਲ ਜੁੜੀ ਹੈ। ਜਦੋਂ ਵੀ ਕੋਈ ਸੁਨੀਲ ਲਈ ਗੀਤ ਬਣਾਉਣ ਦੀ ਸੋਚਦਾ ਹੈ, ਉਸ ਦੇ ਜੰਗਲੀ ਤੇ ਗੁੱਸੇ ਵਾਲੇ ਅੰਦਾਜ਼ ’ਚ ਸੋਚਣਾ ਪੈਂਦਾ ਹੈ। ਮੈਂ ਸੁਨੀਲ ਤੇ ਸ਼ਾਹਰੁਖ ਦੋਵਾਂ ਲਈ ਗਾਣੇ ਗਾਏ ਹਨ। ਮੇਰੇ ਗਾਏ ਗਾਣੇ ਜੋ ਇਨ੍ਹਾਂ ਸਿਤਾਰਿਆਂ ’ਤੇ ਫਿਲਮਾਏ ਗਏ ਸਨ, ਹਿੱਟ ਰਹੇ ਸਨ।’
ਇਹ ਖ਼ਬਰ ਵੀ ਪੜ੍ਹੋ : ਬੇਟੇ ਨੂੰ 3 ਕਰੋੜ ਦੀ ਗੱਡੀ ਗਿਫ਼ਟ ਕਰਨ ਦੇ ਸਵਾਲ ’ਤੇ ਸੋਨੂੰ ਸੂਦ ਨੇ ਤੋੜੀ ਚੁੱਪੀ, ਦੱਸਿਆ ਕੀ ਹੈ ਸੱਚ
ਉਨ੍ਹਾਂ ਅੱਗੇ ਕਿਹਾ, ‘ਮੇਰੇ ਸੰਗੀਤ ਨੇ ਅਕਸ਼ੇ ਕੁਮਾਰ ਨੂੰ ਸਟਾਰ ਬਣਾਇਆ ਸੀ। ਜਦੋਂ ਉਹ ਲਾਂਚ ਹੋਇਆ ਸੀ, ਉਦੋਂ ਸਟਾਰ ਨਹੀਂ ਸੀ। ਉਸ ਨੂੰ ਪਹਿਲਾਂ ‘ਗਰੀਬਾਂ ਦਾ ਮਿਥੁਨ ਚੱਕਰਵਰਤੀ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਜਿਵੇਂ ਮਿਥੁਨ ਚੱਕਰਵਰਤੀ ਨੂੰ ‘ਗਰੀਬਾਂ ਦਾ ਅਮਿਤਾਭ ਬੱਚਨ’ ਕਿਹਾ ਜਾਂਦਾ ਸੀ। ਸੰਗੀਤ ਬਹੁਤ ਤਾਕਤਵਰ ਹੁੰਦਾ ਹੈ। ਇਹ ਇਕ ਅਦਾਕਾਰ ਨੂੰ ਸਟਾਰ ਬਣਾ ਸਕਦਾ ਹੈ। ਭਾਵੇਂ ਹੀ ਉਹ ਦੇਵ ਆਨੰਦ ਹੋਵੇ, ਰਾਜ ਕਪੂਰ ਜਾਂ ਰਾਜੇਸ਼ ਖੰਨਾ। ਅਕਸ਼ੇ ਕੁਮਾਰ ਫ਼ਿਲਮ ‘ਖਿਲਾੜੀ’ ਤੋਂ ਬਾਅਦ ਸਟਾਰ ਬਣਿਆ ਸੀ। ਬਾਅਦ ’ਚ ਸਾਰੀਆਂ ਫ਼ਿਲਮਾਂ ‘ਖਿਲਾੜੀ’ ਦੇ ਨਾਂ ਤੋਂ ਹੀ ਬਣੀਆਂ ਸਨ। ਮੇਰੀ ਆਵਾਜ਼ ਉਨ੍ਹਾਂ ਦੇ ਸਾਰਿਆਂ ਨੂੰ ਜਚਦੀ ਹੈ। ਇਹ ਉਹ ਕਲਾਕਾਰ ਹਨ, ਜੋ ਸਟਾਰ ਨਹੀਂ ਸਨ ਪਰ ਮੇਰੇ ਗਾਣਿਆਂ ਨੇ ਉਨ੍ਹਾਂ ਨੂੰ ਸਟਾਰ ਬਣਾ ਦਿੱਤਾ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗਾਇਕ ਜੱਸ ਬਾਜਵਾ ਵੱਲੋਂ ਦਿੱਲੀ ਮੋਰਚੇ ਸੰਭਾਲਣ ਦਾ ਹੋਕਾ, ਬੋਲੇ 'ਕਿਸਾਨਾਂ ਦੀ ਪਾਰਟੀ ਤੇ ਸਰਕਾਰ ਹੋਣੀ ਚਾਹੀਦੀ'
NEXT STORY