ਬਾਲੀਵੁੱਡ ਡੈਸਕ- ਅਦਾਕਾਰਾ ਐਸ਼ਵਰਿਆ ਰਾਏ ਤੋਂ ਤਲਾਕ ਦੀਆਂ ਖਬਰਾਂ ਵਿਚਾਲੇ ਅਭਿਸ਼ੇਕ ਬੱਚਨ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ ਅਤੇ ਦੱਸਿਆ ਹੈ ਕਿ 'ਮੂਰਖਤਾ' ਦਾ ਸਭ ਤੋਂ ਸਹੀ ਜਵਾਬ ਕੀ ਹੋ ਸਕਦਾ ਹੈ। ਇੰਸਟਾਗ੍ਰਾਮ ਸਟੋਰੀ 'ਚ ਇਕ ਪੋਸਟ ਸ਼ੇਅਰ ਕਰਦੇ ਹੋਏ ਜੂਨੀਅਰ ਬਿਗ ਬੀ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਆਮ ਸਮਝ ਬਾਰੇ ਗੱਲ ਕੀਤੀ। ਪੋਸਟ 'ਤੇ ਅਭਿਸ਼ੇਕ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਧਦੀ ਵਰਤੋਂ 'ਤੇ ਆਪਣੀ ਰਾਏ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਕਦੇ ਵੀ ਮੂਰਖਤਾ ਦੀ ਬਰਾਬਰੀ ਨਹੀਂ ਕਰ ਸਕਦਾ।

ਸਭ ਤੋਂ ਵੱਡਾ ਹਥਿਆਰ ਕਾਮਨ ਸੈਂਸ
ਅਦਾਕਾਰ ਨੇ ਕਿਹਾ ਕਿ ਮੂਰਖਤਾ ਨਾਲ ਲੜਨ ਦਾ ਸਭ ਤੋਂ ਵੱਡਾ ਹਥਿਆਰ ਕਾਮਨ ਸੈਂਸ ਹੈ। ਇਸ ਵੀਡੀਓ 'ਚ ਅਭਿਸ਼ੇਕ ਕਹਿ ਰਹੇ ਹਨ- 'ਏਆਈ ਟ੍ਰੈਂਡ 'ਚ ਹੈ, ਯਾਦ ਰੱਖੋ ਕਿ ਕਾਮਨ ਸੈਂਸ ਹਮੇਸ਼ਾ ਮੂਰਖਤਾ ਦਾ ਸਭ ਤੋਂ ਵਧੀਆ ਜਵਾਬ ਰਿਹਾ ਹੈ ਅਤੇ ਰਹੇਗਾ। ਕਾਮਨ ਸੈਂਸ ਡੀਓਡੋਰੈਂਟ ਵਰਗੀ ਹੈ, ਜਿਨ੍ਹਾਂ ਲੋਕਾਂ ਨੂੰ ਇਸਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਉਹ ਕਦੇ ਵੀ ਇਸਦੀ ਵਰਤੋਂ ਨਹੀਂ ਕਰਦੇ।

ਸ਼ੂਜੀਤ ਸਰਕਾਰ ਨਾਲ ਪਹਿਲੀ ਫਿਲਮ
ਇਹ ਵੀਡੀਓ ਅਦਾਕਾਰ ਦੀ ਆਉਣ ਵਾਲੀ ਫਿਲਮ 'ਆਈ ਵਾਂਟ ਟੂ ਟਾਕ' ਦੇ ਪ੍ਰਚਾਰ ਦਾ ਹਿੱਸਾ ਹੈ, ਜਿਸ ਦਾ ਨਿਰਦੇਸ਼ਨ ਸ਼ੂਜੀਤ ਸਿਰਕਰ ਕਰ ਰਹੇ ਹਨ। ਸ਼ੂਜੀਤ ਸਰਕਾਰ ਨਾਲ ਅਭਿਸ਼ੇਕ ਦੀ ਇਹ ਪਹਿਲੀ ਫਿਲਮ ਹੈ। ਅਭਿਸ਼ੇਕ ਦੇ ਪਿਤਾ ਅਮਿਤਾਭ ਬੱਚਨ ਉਨ੍ਹਾਂ ਨਾਲ 'ਪੀਕੂ', 'ਗੁਲਾਬੋ ਸਿਤਾਬੋ' ਅਤੇ 'ਸ਼ੂ ਬਾਈਟ' 'ਚ ਕੰਮ ਕਰ ਚੁੱਕੇ ਹਨ।
ਤਲਾਕ ਦੀਆਂ ਖਬਰਾਂ ਤੇਜ਼
ਅਭਿਸ਼ੇਕ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਐਸ਼ਵਰਿਆ ਨਾਲ ਤਲਾਕ ਦੀਆਂ ਖਬਰਾਂ ਕਾਰਨ ਕਾਫੀ ਹਲਚਲ ਮਚੀ ਹੋਈ ਹੈ। ਸੋਸ਼ਲ ਮੀਡੀਆ 'ਤੇ ਇਹ ਚਰਚਾ ਜ਼ੋਰਾਂ 'ਤੇ ਹੈ। ਖ਼ਬਰ ਇਹ ਵੀ ਹੈ ਕਿ ਅਭਿਸ਼ੇਕ ਦਾ 'ਦਸਵੀ' ਅਦਾਕਾਰਾ ਨਿਮਰਤ ਕੌਰ ਨਾਲ ਅਫੇਅਰ ਹੈ। ਅਭਿਸ਼ੇਕ ਅਤੇ ਐਸ਼ਵਰਿਆ ਨੇ ਕਈ ਫਿਲਮਾਂ 'ਚ ਇਕੱਠੇ ਕੰਮ ਕੀਤਾ ਹੈ। ਇਨ੍ਹਾਂ ਫਿਲਮਾਂ 'ਚ ਮੁਜ਼ੱਫਰ ਅਲੀ ਦੀ 'ਉਮਰਾਓ ਜਾਨ' ਅਤੇ 'ਧੂਮ 2' ਵੀ ਸ਼ਾਮਲ ਹੈ। ਇਸ ਜੋੜੇ ਦਾ ਵਿਆਹ 2007 ਵਿੱਚ ਹੋਇਆ ਸੀ। ਉਨ੍ਹਾਂ ਦੀ ਇਕ ਬੇਟੀ ਹੈ, ਜਿਸ ਦਾ ਨਾਂ ਉਨ੍ਹਾਂ ਨੇ ਆਰਾਧਿਆ ਰੱਖਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Shahrukh Khan ਦੇ ਘਰ ਦੇ ਬਾਹਰ ਇਹ Tv ਅਦਾਕਾਰ ਬਣਿਆ ਜ਼ਬਰਾ ਫੈਨ
NEXT STORY