ਅਦਾਕਾਰ ਅਭਿਸ਼ੇਕ ਬੱਚਨ ਛੇਤੀ ਹੀ ਫ਼ਿਲਮ ‘ਘੂਮਰ’ ’ਚ ਨਜ਼ਰ ਆਉਣ ਵਾਲੇ ਹਨ। ਇਸ ’ਚ ਉਨ੍ਹਾਂ ਦੇ ਨਾਲ ਸੈਯਾਮੀ ਖੇਰ ਮੁੱਖ ਭੂਮਿਕਾ ਨਿਭਾਅ ਰਹੇ ਹਨ। ‘ਚੀਨੀ ਕਮ’, ‘ਪਾ’ ਤੇ ‘ਪੈਡਮੈਨ’ ਵਰਗੀਆਂ ਫ਼ਿਲਮਾਂ ਬਣਾਉਣ ਵਾਲੇ ਮਸ਼ਹੂਰ ਡਾਇਰੈਕਟਰ ਆਰ. ਬਾਲਕੀ ਨੇ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ। ਇਹ ਇਕ ਸਪੋਰਟਸ ਡਰਾਮਾ ਫ਼ਿਲਮ ਹੈ, ਜਿਸ ’ਚ ਅਭਿਸ਼ੇਕ ਕੋਚ ਦਾ ਕਿਰਦਾਰ ਨਿਭਾਅ ਰਹੇ ਹਨ। ਉਥੇ ਹੀ ਸੈਯਾਮੀ ਖਿਡਾਰੀ ਦੇ ਰੂਪ ’ਚ ਨਜ਼ਰ ਆਉਣਗੇ। ਹਾਲ ਹੀ ’ਚ ਰਿਲੀਜ਼ ਹੋਏ ਫ਼ਿਲਮ ਦੇ ਟਰੇਲਰ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ 18 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਫ਼ਿਲਮ ਦੇ ਮੁੱਖ ਕਿਰਦਾਰ ਅਭਿਸ਼ੇਕ ਬੱਚਨ ਤੇ ਸੈਯਾਮੀ ਖੇਰ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ।
ਬਹੁਤ ਕੁੱਝ ਪਾਉਣਾ ਬਾਕੀ ਹੈ : ਅਭਿਸ਼ੇਕ ਬੱਚਨ
ਸਵਾਲ : ਅਸਲ ਜ਼ਿੰਦਗੀ ’ਚ ਤੁਸੀਂ ਕਿਸ ਨਾਲ ਜ਼ਿਆਦਾ ਇੱਤੇਫ਼ਾਕ ਰੱਖਦੇ ਹੋ ਲਾਜਿਕ ਨਾਲ ਜਾਂ ਮੈਜਿਕ ਨਾਲ?
ਜਵਾਬ : ਦੇਖੋ ਅਸੀਂ ਕਲਾਕਾਰ ਲੋਕ ਹਾਂ। ਸਾਡਾ ਜੀਵਨ ਮੈਜਿਕ ਨਾਲ ਭਰਿਆ ਹੋਇਆ ਹੈ। ਜੇਕਰ ਦੇਖੀਏ ਤਾਂ ਕੋਈ ਵਜ੍ਹਾ ਨਹੀਂ ਹੈ ਕਿ ਅਸੀਂ ਲੋਕ ਇਥੇ ਬੈਠੇ ਹਾਂ ਤੇ ਇਹ ਕੰਮ ਕਰ ਰਹੇ ਹਾਂ, ਇਸ ਹਿਸਾਬ ਨਾਲ ਮੈਂ ਕਹਾਂ ਤਾਂ ਲਾਈਫ਼ ਲਾਜਿਕ ਦਾ ਖੇਡ ਨਹੀਂ ਹੈ, ਲਾਈਫ਼ ਮੈਜਿਕ ਦਾ ਖੇਡ ਹੈ ਕਿਉਂਕਿ ਜਿਸ ਸਮੇਂ ਤੁਸੀਂ ਲਾਜਿਕ ਦੀ ਵਰਤੋਂ ਕਰੋਗੇ, ਉਸ ਸਮੇਂ ਤੁਸੀਂ ਹਮੇਸ਼ਾ ਪਿਟੋਗੇ।
ਸਵਾਲ : ਹੁਣ ਤੱਕ ਦੇ ਆਪਣੇ ਫ਼ਿਲਮੀ ਕਰੀਅਰ ’ਚ ਤੁਹਾਡੇ ’ਚ ਪਹਿਲਾਂ ਤੇ ਹੁਣ ਕੀ ਬਦਲਾਅ ਆਇਆ?
ਜਵਾਬ : ਮੇਰੇ ’ਚ ਜ਼ਿਆਦਾ ਕੁਝ ਬਦਲਾਅ ਨਹੀਂ ਆਇਆ, ਭਾਵੇਂ ਬਤੌਰ ਅਦਾਕਾਰ ਹੋਵੇ ਜਾਂ ਫਿਰ ਬਤੌਰ ਇਨਸਾਨ। ਅਜੇ ਬਹੁਤ ਕੁਝ ਕਰਨਾ, ਬਹੁਤ ਕੁਝ ਸਿੱਖਣਾ ਤੇ ਬਹੁਤ ਕੁਝ ਪਾਉਣਾ ਬਾਕੀ ਹੈ। ਇਸ ਲਈ ਮਿਹਨਤ ਦੇ ਨਾਲ ਅੱਗੇ ਵਧਦੇ ਜਾ ਰਹੇ ਹਾਂ।
ਸਵਾਲ : ਕੀ ਤੁਸੀਂ ਕਦੇ ਬਿਨਾਂ ਸਕ੍ਰਿਪਟ ਪੜ੍ਹੇ ਕੋਈ ਫ਼ਿਲਮ ਸਾਈਨ ਕੀਤੀ ਹੈ?
ਜਵਾਬ : ਮੈਂ ਵਧੇਰੇ ਅਜਿਹੀਆਂ ਹੀ ਫ਼ਿਲਮਾਂ ਕੀਤੀਆਂ ਹਨ। ਮੈਂ ਵਧੇਰੇ ਫ਼ਿਲਮਾਂ ਆਪਣੇ ਦਿਲ ਦੀ ਸੁਣ ਕੇ ਕਰਦਾ ਹਾਂ। ਮੈਂ ਹਮੇਸ਼ਾ ਮੰਨਦਾ ਹਾਂ ਕਿ ਜ਼ਿਆਦਾ ਕੁਝ ਸੋਚੋਗੇ ਤਾਂ ਉਸ ਨਾਲ ਕੁਝ ਨਹੀਂ ਹੋਵੇਗਾ। ਫਿਰ ਉਹੀ ਗੱਲ ਦੁਹਰਾਉਣਾ ਚਾਹਾਂਗਾ ਕਿ ਲਾਜਿਕ ਨਾਲ ਕੁਝ ਨਹੀਂ ਹੋਣ ਵਾਲਾ, ਮੈਜਿਕ ਨਾਲ ਹੀ ਹੋਵੇਗਾ। ਮੈਨੂੰ ਲੱਗਦਾ ਹੈ ਸਾਨੂੰ ਇਹ ਸੋਚਦਿਆਂ ਵੀ ਫ਼ਿਲਮਾਂ ਕਰਨੀਆਂ ਚਾਹੀਦੀਆਂ ਹਨ ਕਿ ਚਲੋ ਦੇਖਦੇ ਹਾਂ ਅੱਗੇ ਕੀ ਹੁੰਦਾ ਹੈ। ਇਸ ਲਈ ਜ਼ਿਆਦਾਤਰ ਮੈਂ ਬਿਨਾਂ ਸਕ੍ਰਿਪਟ ਪੜ੍ਹੇ ਹੀ ਫ਼ਿਲਮਾਂ ਲਈ ਹਾਂ ਕਿਹਾ ਤੇ ਉਹ ਕੀਤੀਆਂ ਵੀ ਹਨ।
ਇਹ ਖ਼ਬਰ ਵੀ ਪੜ੍ਹੋ : ਕੀ ‘ਪਸੂਰੀ’ ਗੀਤ ਦੇ ਗਾਇਕ ਅਲੀ ਸੇਠੀ ਨੇ ਕਰਵਾ ਲਿਆ ਸਮਲਿੰਗੀ ਵਿਆਹ? ਜਾਣੋ ਕੀ ਹੈ ਅਸਲ ਸੱਚ
ਸਵਾਲ : ਕੀ ਤੁਹਾਡੇ ਅੰਦਰ ਕੋਈ ਕੋਚ ਵਾਲੀ ਕੁਆਲਿਟੀ ਹੈ?
ਜਵਾਬ : ਜੀ ਦੇਖੋ, ਮੈਂ ਸਪੋਰਟਸ ਦਾ ਬਹੁਤ ਵੱਡਾ ਫੈਨ ਰਿਹਾ ਹਾਂ ਤੇ ਮੈਂ ਥੋੜ੍ਹਾ ਬਹੁਤ ਸਪੋਰਟਸ ਖੇਡਿਆ ਵੀ ਹੈ। ਫ਼ਿਲਮ ਇੰਡਸਟਰੀ ਦੇ ਮੇਰੇ ਕੁਝ ਦੋਸਤ ਹਨ, ਜੋ ਫੁਟਬਾਲ ਦੇ ਬਹੁਤ ਵੱਡੇ ਫੈਨ ਸਨ ਤਾਂ ਅਸੀਂ 10 ਸਾਲ ਪਹਿਲਾਂ ਪਲਾਨ ਕੀਤਾ ਕਿ ਕਿਉਂ ਨਾ ਅਸੀਂ ਲੋਕ ਐਤਵਾਰ ਨੂੰ ਫੁੱਟਬਾਲ ਖੇਡਣਾ ਸ਼ੁਰੂ ਕਰੀਏ। ਫਿਰ ਅਸੀਂ ਫੁੱਟਬਾਲ ਦੀ ਟੀਮ ਬਣਾਈ ਤੇ ਮੈਚ ਖੇਡਣਾ ਸ਼ੁਰੂ ਕੀਤਾ।
ਸਵਾਲ : ਫੁੱਟਬਾਲ ਮੈਚ ਖੇਡ ਕੇ 10 ਕਰੋੜ ਰੁਪਏ ਚੈਰਿਟੀ ਕੀਤੀ ਹੈ?
ਜਵਾਬ : ਅਸੀਂ ਚੈਰਿਟੀ ਲਈ ਮੈਚ ਖੇਡਦੇ ਸੀ। ਅੱਜ ਤੱਕ ਅਸੀਂ ਕਰੀਬ 10 ਕਰੋੜ ਰੁਪਏ ਚੈਰਿਟੀ ਕੀਤੀ ਹੈ। ਸਾਡੇ ਲਈ ਫ਼ਿਲਮ ਇੰਡਸਟਰੀ ਦੇ ਕਈ ਅਦਾਕਾਰ ਜਿਵੇਂ ਆਦਿਤਿਆ ਰਾਏ ਕਪੂਰ, ਸਿਧਾਰਥ ਮਲਹੋਤਰਾ, ਅਹਾਨ ਤੇ ਕਈ ਸਾਰੇ ਸਟਾਰ ਮੈਚ ਖੇਡਦੇ ਹਨ ਤਾਂ ਕਈ ਵਾਰ ਮੈਨੂੰ ਸੱਟ ਲੱਗੀ ਹੈ ਜਾਂ ਮੈਂ ਖੇਡ ਨਹੀਂ ਸਕਦਾ ਤਾਂ ਮੈਂ ਕੋਚ ਬਣਦਾ ਸੀ। ਇਸ ਲਈ ਮੈਨੂੰ ਕੋਚ ਬਾਰੇ ਬਹੁਤ ਕੁਝ ਪਤਾ ਹੈ ਤੇ ਮੇਰੇ ਅੰਦਰ ਕੋਚਿੰਗ ਦੀ ਸਭ ਤੋਂ ਜ਼ਿਆਦਾ ਚੰਗੀ ਗੱਲ ਇਹ ਸੀ ਕਿ ਮੈਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਦਾ ਸੀ। ਮੈਂ ਟੀਮ ’ਚ ਸਭ ਤੋਂ ਸੀਨੀਅਰ ਵੀ ਸੀ ਤਾਂ ਮੈਂ ਉਨ੍ਹਾਂ ’ਤੇ ਚੀਕ ਵੀ ਦਿੰਦਾ ਸੀ ਤਾਂ ਸਭ ਮੰਨ ਲੈਂਦੇ ਸਨ ਕਿ ਕੋਚ ਨੇ ਬੋਲਿਆ ਹੈ। ਮੈਨੂੰ ਪਤਾ ਹੈ ਕੋਚ ਬਣਨਾ ਕੀ ਹੈ ਤੇ ਕਿਵੇਂ ਹੈ ਪਰ ਇਸ ਫ਼ਿਲਮ ’ਚ ਕੋਚ ਬਿਲਕੁਲ ਅਲੱਗ ਹੀ ਤਰ੍ਹਾਂ ਦਾ ਹੈ, ਜਿਸ ਨੂੰ ਦੇਖ ਕੇ ਸਭ ਇਹੀ ਸੋਚਦੇ ਹਨ ਕਿ ਇਹ ਆਖਿਰ ਕੋਚ ਕਿਵੇਂ ਬਣ ਗਿਆ, ਜੋ ਤੁਹਾਨੂੰ ਫ਼ਿਲਮ ’ਚ ਪਤਾ ਲੱਗੇਗਾ।
7 ਸਾਲਾਂ ’ਚ ਮੈਂ ਕੁਝ ਪਾਇਆ ਹੈ ਤਾਂ ਉਹ ਹਨ ਮੇਰੇ ਦੋਸਤ : ਸੈਯਾਮੀ ਖੇਰ
ਸਵਾਲ : ਕੀ ਤੁਸੀਂ ਕਦੇ ਸੋਚਿਆ ਸੀ ਕਿ ਇੰਨੇ ਘੱਟ ਸਮੇਂ ’ਚ ਤੁਸੀਂ ਇੰਨਾ ਕੁਝ ਅਚੀਵ ਕਰ ਲਵੋਗੇ?
ਜਵਾਬ : ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹਾਂਗੀ ਕਿ ਮੈਂ ਅਜਿਹਾ ਕੁਝ ਵੀ ਅਚੀਵ ਨਹੀਂ ਕੀਤਾ ਹੈ। ਮੈਂ ਹਾਲ ਹੀ ਦੀ ਗੱਲ ਦੱਸਾਂ ਤਾਂ ਅਸੀਂ ਕੇ. ਬੀ. ਸੀ. ਲਈ ਅਮਿਤ ਜੀ ਦੇ ਨਾਲ ਸ਼ੂਟ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਦੇਖ ਕੇ ਲੱਗਾ ਕਿ ਉਹ ਅਚੀਵਮੈਂਟ ਹਨ। ਉਸ ਨੂੰ ਹੀ ਅਸਲੀ ਅਚੀਵ ਕਰਨਾ ਕਹਿੰਦੇ ਹਨ। ਮੈਨੂੰ ਅਜਿਹਾ ਲੱਗਦਾ ਹੈ ਕਿ ਜੇਕਰ ਤੁਸੀਂ ਕੁਝ ਅਚੀਵ ਕਰ ਲਿਆ ਹੋਵੇ ਤਾਂ ਫਿਰ ਅਦਾਕਾਰੀ ਬੰਦ ਕਰ ਦਿਓ। ਹਾਂ ਪਰ ਜੇਕਰ ਇਨ੍ਹਾਂ 7 ਸਾਲਾਂ ’ਚ ਮੈਂ ਕੁਝ ਪਾਇਆ ਹੈ ਤਾਂ ਉਹ ਹਨ ਮੇਰੇ ਦੋਸਤ, ਜਿਨ੍ਹਾਂ ਨੂੰ ਮੈਂ ਪਰਿਵਾਰ ਕਹਿ ਸਕਦੀ ਹਾਂ। ਮੇਰੇ ਲਈ ਖ਼ਾਸ ਗੱਲ ਇਹ ਹੈ ਕਿ ਹਰ ਫ਼ਿਲਮ ਦੇ ਨਾਲ ਇਕ ਨਵੀਂ ਫੈਮਿਲੀ ਬਣ ਜਾਂਦੀ ਹੈ, ਜਿਨ੍ਹਾਂ ਨਾਲ ਵੀ ਤੁਸੀਂ ਉਸ ’ਚ ਮਿਲਦੇ ਹੋ।
ਸਵਾਲ : ਤੁਸੀਂ ਫ਼ਿਲਮ ’ਚ ਆਪਣੇ ਕਿਰਦਾਰ ਲਈ ਕਿਵੇਂ ਤਿਆਰੀ ਕੀਤੀ?
ਜਵਾਬ : ਇਸ ਦੇ ਲਈ ਮੈਂ ਕਾਫ਼ੀ ਮਿਹਨਤ ਕੀਤੀ। ਬਾਲਕੀ ਸਰ ਨੂੰ ਕ੍ਰਿਕੇਟ ਦੀ ਕਾਫ਼ੀ ਜਾਣਕਾਰੀ ਹੈ, ਜੋ ਮੇਰੇ ਕਾਫ਼ੀ ਕੰਮ ਆਈ। ਬਾਲਕੀ ਸਰ ਹਮੇਸ਼ਾ ਕਾਫ਼ੀ ਜਲਦੀ ’ਚ ਰਹਿੰਦੇ ਹਨ ਤਾਂ ਜੇਕਰ ਤੁਸੀਂ ਉਨ੍ਹਾਂ ਨੂੰ ਕੁਝ ਕਹਿੰਦੇ ਹੋ ਤਾਂ ਉਹ ਬੋਲਦੇ ਹਨ ਕਿ ਤੂੰ ਹੀ ਦੇਖ ਲੈ। ਮਤਲਬ ਡਿਸਕਸ਼ਨ ਦਾ ਮੌਕਾ ਹੀ ਨਹੀਂ ਦਿੰਦੇ ਪਰ ਕਿਰਦਾਰ ਦੀ ਗੱਲ ਕਰੀਏ ਤਾਂ ਫਿਜ਼ੀਕਲੀ ਤਾਂ ਇਹ ਮੇਰੇ ਲਈ ਕਾਫ਼ੀ ਚੈਲੇਂਜਿੰਗ ਸੀ। ਮੈਂ ਕਈ ਪੈਰਾ ਐਥਲੀਟਸ ਨਾਲ ਵੀ ਗੱਲ ਕੀਤੀ ਤੇ ਇਸ ਕਿਰਦਾਰ ਲਈ ਉਨ੍ਹਾਂ ਤੋਂ ਮੈਨੂੰ ਬਹੁਤ ਸਿੱਖਿਆ ਮਿਲੀ। ਮੈਂ ਆਪਣੀ ਵਲੋਂ ਵੀ ਇਸ ਦੇ ਲਈ ਬਹੁਤ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਜਵਾਨ’ ਫ਼ਿਲਮ ਦਾ ਦੂਜਾ ਗੀਤ ‘ਚੱਲਿਆ’ ਧਮਾਲ ਮਚਾਉਣ ਲਈ ਤਿਆਰ
NEXT STORY