ਮੁੰਬਈ (ਬਿਊਰੋ)– ਫ਼ਿਲਮ ‘ਜੁਗ ਜੁਗ ਜੀਓ’ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਵਿਵਾਦਾਂ ’ਚ ਆ ਗਈ ਹੈ। ਫ਼ਿਲਮ ਦੇ ਟਰੇਲਰ ’ਚ ਇਕ ਧਮਾਕੇਦਾਰ ਗੀਤ ਤੁਸੀਂ ਸੁਣਿਆ ਹੋਵੇਗਾ ‘ਨੱਚ ਪੰਜਾਬਣ’। ਇਸ ਪਾਰਟੀ ਗੀਤ ’ਤੇ ਸਾਰੇ ਸਿਤਾਰੇ ਨੱਚ ਰਹੇ ਹਨ।
ਇਹ ਗੀਤ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਲੋਕਾਂ ਦੀ ਜ਼ੁਬਾਨ ’ਤੇ ਚੜ੍ਹ ਗਿਆ ਹੈ ਪਰ ਇਸ ਗੀਤ ਦਾ ਸੱਚ ਕੁਝ ਹੋਰ ਹੀ ਹੈ। ਇਹ ਗੀਤ ਨਵਾਂ ਨਹੀਂ, ਸਗੋਂ ਸਾਲਾਂ ਪੁਰਾਣਾ ਹੈ, ਜਿਸ ਨੂੰ ਪਾਕਿਸਤਾਨੀ ਗਾਇਕ ਅਬਰਾਰ ਉਲ ਹੱਕ ਨੇ ਗਾਇਆ ਹੈ।
ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਦੇ ਬਰੈਂਪਟਨ ਸ਼ੋਅ ’ਚ ਹੋਈ ਭੰਨ-ਤੋੜ, ਵਿਚਾਲੇ ਕਰਨਾ ਪਿਆ ਬੰਦ (ਵੀਡੀਓ)
ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਹੇਠ ਬਣੀ ਫ਼ਿਲਮ ‘ਜੁਗ ਜੁਗ ਜੀਓ’ ਦਾ ਗੀਤ ‘ਨੱਚ ਪੰਜਾਬਣ’ ਪਾਕਿਸਤਾਨੀ ਗੀਤ ਦੀ ਕਾਪੀ ਹੈ। ਇਸ ਦੇ ਖ਼ਿਲਾਫ਼ ਗਾਇਕ ਅਬਰਾਰ ਨੇ ਆਵਾਜ਼ ਚੁੱਕੀ ਹੈ। ਮੰਨੇ-ਪ੍ਰਮੰਨੇ ਗਾਇਕ ਅਬਰਾਰ ਨੇ ਸੋਸ਼ਲ ਮੀਡੀਆ ’ਤੇ ਕਰਨ ਜੌਹਰ ਤੇ ਧਰਮਾ ਮੂਵੀਜ਼ ’ਤੇ ਬਿਨਾਂ ਮਨਜ਼ੂਰੀ ਉਸ ਦਾ ਗੀਤ ਚੋਰੀ ਕਰਨ ’ਤੇ ਝਾੜ ਪਾਈ ਹੈ।
ਅਬਰਾਰ ਨੇ ਟਵੀਟ ਕਰਦਿਆਂ ਲਿਖਿਆ, ‘‘ਮੈਂ ਆਪਣਾ ਗੀਤ ‘ਨੱਚ ਪੰਜਾਬਣ’ ਕਿਸੇ ਭਾਰਤੀ ਫ਼ਿਲਮ ਨੂੰ ਨਹੀਂ ਵੇਚਿਆ ਹੈ। ਮੈਂ ਰਾਈਟਸ ਰਿਜ਼ਰਵ ਰੱਖੇ ਹਨ ਤਾਂ ਕਿ ਹਰਜਾਨੇ ਲਈ ਅਦਾਲਤ ਜਾ ਸਕਾਂ। ਕਰਨ ਜੌਹਰ ਵਰਗੇ ਪ੍ਰੋਡਿਊਸਰਾਂ ਨੂੰ ਗੀਤ ਕਾਪੀ ਨਹੀਂ ਕਰਨੇ ਚਾਹੀਦੇ। ਇਹ ਮੇਰਾ ਛੇਵਾਂ ਗੀਤ ਹੈ, ਜਿਸ ਨੂੰ ਕਾਪੀ ਕੀਤਾ ਜਾ ਰਿਹਾ ਹੈ, ਜਿਸ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।’’
ਉਨ੍ਹਾਂ ਨੇ ਆਪਣੇ ਦੂਜੇ ਟਵੀਟ ’ਚ ਲਿਖਿਆ, ‘‘ਗੀਤ ‘ਨੱਚ ਪੰਜਾਬਣ’ ਦਾ ਕਿਸੇ ਨੂੰ ਵੀ ਲਾਇਸੰਸ ਨਹੀਂ ਦਿੱਤਾ ਗਿਆ ਹੈ। ਜੇਕਰ ਕੋਈ ਦਾਅਵਾ ਕਰ ਰਿਹਾ ਹੈ ਤਾਂ ਐਗਰੀਮੈਂਟ ਦਿਖਾਵੇ, ਮੈਂ ਕਾਨੂੰਨੀ ਐਕਸ਼ਨ ਲਵਾਂਗਾ।’’
ਅਬਰਾਰ ਦਾ ਗੀਤ ‘ਨੱਚ ਪੰਜਾਬਣ’ ਸਾਲ 2000 ’ਚ ਰਿਲੀਜ਼ ਹੋਇਆ ਸੀ। ਇਹ ਗੀਤ ਉਸ ਸਮੇਂ ਸੁਪਰਹਿੱਟ ਹੋਇਆ ਸੀ। ਅਬਰਾਰ ਪੇਸ਼ੇ ਤੋਂ ਗਾਇਕ, ਗੀਤਕਾਰ ਤੇ ਰਾਜਨੇਤਾ ਹਨ। ਉਨ੍ਹਾਂ ਨੂੰ ਕਿੰਗ ਆਫ ਪਾਕਿਸਤਾਨੀ ਪੌਪ ਦਾ ਟਾਈਟਲ ਮਿਲਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕਾਨਸ 2022 ’ਚ ਸੰਦੀਪ ਸਿੰਘ ਦੀ ਫ਼ਿਲਮ ‘ਸਫੈਦ’ ਦੀ ਪਹਿਲੀ ਝਲਕ ਨੂੰ ਏ. ਆਰ. ਰਹਿਮਾਨ ਨੇ ਕੀਤਾ ਰਿਲੀਜ਼
NEXT STORY