ਮੁੰਬਈ (ਬਿਊਰੋ)– ‘ਸਫੈਦ’ ਫ਼ਿਲਮ ਦਾ ਨਿਰਮਾਣ ਭਾਨੂਸ਼ਾਲੀ ਤੇ ਲੀਜੈਂਟ ਸਟੂਡੀਓ ਦੇ ਬੈਨਰ ਹੇਠ ਹੋਇਆ ਹੈ। ਬਤੌਰ ਨਿਰਦੇਸ਼ਕ ਸੰਦੀਪ ਸਿੰਘ ਦੀ ਡੈਬਿਊ ਫ਼ਿਲਮ ‘ਸਫੈਦ’ ਦਾ ਪੋਸਟਰ 75ਵੇਂ ਕਾਨਸ ਫ਼ਿਲਮ ਫੈਸਟੀਵਲ ’ਚ ਸੰਗੀਤਕਾਰ ਤੇ ਅਕੈਡਮੀ ਐਵਾਰਡ ਜੇਤੂ ਏ. ਆਰ. ਰਹਿਮਾਨ ਨੇ ਰਿਲੀਜ਼ ਕੀਤਾ।
ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਦੇ ਬਰੈਂਪਟਨ ਸ਼ੋਅ ’ਚ ਹੋਈ ਭੰਨ-ਤੋੜ, ਵਿਚਾਲੇ ਕਰਨਾ ਪਿਆ ਬੰਦ (ਵੀਡੀਓ)
ਮੁੱਖ ਕਲਾਕਾਰ ਅਭੈ ਵਰਮਾ ਤੇ ਮੀਰਾ ਰਾਜਪੂਤ, ਨਿਰਦੇਸ਼ਕ ਸੰਦੀਪ ਸਿੰਘ, ਨਿਰਮਾਤਾ ਵਿਨੋਦ ਭਾਨੁਸ਼ਾਲੀ, ਸਾਥੀ ਨਿਰਮਾਤਾ ਵਿਸ਼ਾਲ ਗੁਰਨਾਨੀ ਤੇ ਜੂਹੀ ਪਾਰੇਖ ਮਹਿਤਾ ਮੌਜੂਦ ਰਹੇ। ਫ਼ਿਲਮ ’ਚ ਸਮਾਜ ਦੀ ਉਸ ਸੱਚਾਈ ਦਾ ਵਰਣਨ ਹੈ, ਜੋ ਸਮਾਜ ’ਚ ਘੱਟ ਰਹੀ ਹੈ ਪਰ ਪਹਿਲਾਂ ਕਦੇ ਨਹੀਂ ਦਿਖਾਇਆ ਗਿਆ ਹੈ।
ਰਹਿਮਾਨ ਨੇ ਕਿਹਾ ਕਿ ਟੀਜ਼ਰ ਦੇਖਿਆ ਹੈ, ਇਹ ਫ਼ਿਲਮ ਦਿਲਚਸਪ ਤੇ ਬੇਹੱਦ ਚੰਗੇ ਵਿਸ਼ੇ ’ਤੇ ਆਧਾਰਿਤ ਹੈ।
ਨਿਰਦੇਸ਼ਕ ਸੰਦੀਪ ਨੇ ਕਿਹਾ ਕਿ ਬੇਹੱਦ ਸਨਮਾਨ ਤੇ ਮਾਣ ਦੀ ਗੱਲ ਹੈ ਕਿ 75ਵੇਂ ਕਾਨਸ ਫੈਸਟੀਵਲ ’ਚ ਪੋਸਟਰ ਲਾਂਚ ਮੌਕੇ ’ਤੇ ਸੰਸਾਰ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਰਹਿਮਾਨ ਮੌਜੂਦ ਰਹੇ। ਇਹ ਇਕ ਸੁਫ਼ਨਾ ਸੱਚ ਹੋਣ ਵਰਗਾ ਸੁਖਦ ਅਨੁਭਵ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
12ਵੀਂ ਸਦੀ ਦੀ ਦਿੱਲੀ, ਅਜਮੇਰ ਤੇ ਕਨੌਜ ਨੂੰ ਰੀਕ੍ਰਿਏਟ ਕਰਨ ਲਈ ਸੈੱਟ ’ਤੇ ਖਰਚੇ 25 ਕਰੋਡ਼ ਰੁਪਏ
NEXT STORY