ਮੁੰਬਈ (ਬਿਊਰੋ) - ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ ਦੀ ਲਾਇਬ੍ਰੇਰੀ ਨੇ ਮਾਣ ਨਾਲ ਆਪਣੇ ਵੱਕਾਰੀ ਸਥਾਈ ਕੋਰ ਸੰਗ੍ਰਹਿ ਲਈ ਸਕ੍ਰੀਨਪਲੇ ‘ਜੋਰਮ’ ਦੀ ਪ੍ਰਾਪਤੀ ਦਾ ਐਲਾਨ ਕੀਤਾ। ਇਹ ਫ਼ਿਲਮ ਦੇ ਅਸਾਧਾਰਨ ਬਿਰਤਾਂਤ ਤੇ ਕਥਾਨਕ ਦੀ ਇਕ ਮਹੱਤਵਪੂਰਨ ਮਾਨਤਾ ਨੂੰ ਦਰਸਾਉਂਦਾ ਹੈ, ਇਸ ਨੇ ਲਾਇਬ੍ਰੇਰੀ ਦੇ ਰੀਡਿੰਗ ਰੂਮ ’ਚ ਅਧਿਐਨ ਲਈ ਸੁਰੱਖਿਅਤ ਸਿਨੇਮਿਕ ਖਜ਼ਾਨਿਆਂ ’ਚ ਇਕ ਸ਼ਾਨਦਾਰ ਜਗ੍ਹਾ ਬਣਾ ਲਈ ਹੈ। ਇਸ ਦੀ ਪ੍ਰਭਾਵਸ਼ਾਲੀ ਕਹਾਣੀ ਤੇ ਕਥਾਨਕ ਨੇ ਅਕੈਡਮੀ ਦੀ ਲਾਇਬ੍ਰੇਰੀ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਦੀ ਪ੍ਰੇਮਿਕਾ ਦਿਵਿਆ ਹੱਤਿਆਕਾਂਡ ਦਾ ਮੁਲਜ਼ਮ ਬਲਰਾਜ ਪੱਛਮੀ ਬੰਗਾਲ ’ਚ ਗ੍ਰਿਫ਼ਤਾਰ
ਜ਼ੀ ਸਟੂਡੀਓਜ਼ ਦੇ ਸੀ. ਬੀ. ਓ ਸ਼ਾਰਿਕ ਪਟੇਲ ਨੇ ਕਿਹਾ, ‘‘ਸਾਨੂੰ ਬਹੁਤ ਮਾਣ ਹੈ ਕਿ ‘ਜੋਰਮ’ ਨੂੰ ਅਕੈਡਮੀ ਲਾਇਬ੍ਰੇਰੀ ਦੇ ਸਥਾਈ ਕੋਰ ਸੰਗ੍ਰਹਿ ਲਈ ਚੁਣਿਆ ਗਿਆ ਹੈ। ਲੇਖਕ-ਨਿਰਦੇਸ਼ਕ ਦੇਵਾਸ਼ੀਸ਼ ਮਖੀਜਾ ਨੇ ਕਿਹਾ, ‘‘ਜੋਰਮ ਨੂੰ ਬਣਾਉਣ ਲਈ ਪ੍ਰਤਿਭਾਸ਼ਾਲੀ ਲੋਕਾਂ ਦੀ ਇਕ ਛੋਟੀ ਜਿਹੀ ਫੌਜ ਨੇ ਜਨੂੰਨ ਤੇ ਵਚਨਬੱਧਤਾ ਨਾਲ ਕੰਮ ਕੀਤਾ ਹੈ । ਅਸੀਂ ਅਕੈਡਮੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਫ਼ਿਲਮ ’ਚ ਰਾਮ ਨੂੰ ਮਾਸਾਹਾਰੀ ਦਿਖਾਉਣ ਲਈ ਨਯਨਤਾਰਾ ’ਤੇ ਮਾਮਲਾ ਦਰਜ
NEXT STORY