ਐਂਟਰਟੇਨਮੈਂਟ ਡੈਸਕ- ਦੇਸ਼ 'ਚ ਇਨ੍ਹੀਂ ਦਿਨੀਂ ਨਰਾਤਿਆਂ ਦਾ ਜਸ਼ਨ ਮਨਾਇਆ ਜਾ ਰਿਹਾ ਹੈ, ਹਾਲ ਹੀ ਵਿੱਚ ਟੀਵੀ ਇੰਡਸਟਰੀ ਤੋਂ ਦੁਖਦਾਈ ਖ਼ਬਰਾਂ ਸਾਹਮਣੇ ਆਈਆਂ ਹਨ। ਸੋਨੀ ਸਬ ਦੇ "ਸ਼੍ਰੀਮਦ ਰਾਮਾਇਣ" ਵਿੱਚ ਪੁਸ਼ਕਲ ਦਾ ਕਿਰਦਾਰ ਨਿਭਾਉਣ ਵਾਲੇ ਅੱਠ ਸਾਲਾ ਵੀਰ ਸ਼ਰਮਾ ਅਤੇ ਉਸਦੇ ਭਰਾ ਦੀ ਮੌਤ ਹੋ ਗਈ ਹੈ। ਰਾਜਸਥਾਨ ਦੇ ਕੋਟਾ ਵਿੱਚ ਉਨ੍ਹਾਂ ਦੇ ਘਰ ਵਿੱਚ ਅੱਗ ਲੱਗਣ ਤੋਂ ਬਾਅਦ ਉਨ੍ਹਾਂ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ।
ਪੁਲਸ ਨੇ ਦੱਸਿਆ ਕਿ ਅੱਗ ਲੱਗਣ ਸਮੇਂ ਘਰ ਵਿੱਚ ਸਿਰਫ਼ ਵੀਰ ਅਤੇ ਉਸਦਾ ਭਰਾ ਸ਼ੌਰਿਆ ਸ਼ਰਮਾ (16) ਹੀ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ, ਜਤਿੰਦਰ ਸ਼ਰਮਾ, ਜੋ ਕਿ ਇੱਕ ਕੋਚਿੰਗ ਸੈਂਟਰ ਵਿੱਚ ਪੜ੍ਹਾਉਂਦੇ ਹਨ, ਇੱਕ ਭਜਨ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਬਾਹਰ ਗਏ ਸਨ। ਬੱਚਿਆਂ ਦੀ ਮਾਂ, ਰੀਤਾ ਸ਼ਰਮਾ, ਜੋ ਕਿ ਪੇਸ਼ੇ ਤੋਂ ਇੱਕ ਅਦਾਕਾਰਾ ਹੈ, ਐਤਵਾਰ ਨੂੰ ਘਟਨਾ ਸਮੇਂ ਮੁੰਬਈ ਵਿੱਚ ਸੀ।
ਕੋਟਾ (ਸ਼ਹਿਰ) ਦੀ ਪੁਲਸ ਸੁਪਰਡੈਂਟ, ਤੇਜਸ਼ਵਰੀ ਗੌਤਮ, ਜਿਨ੍ਹਾਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ, ਨੇ ਕਿਹਾ ਕਿ ਸ਼ਾਰਟ ਸਰਕਟ ਦਾ ਸ਼ੱਕ ਹੈ। ਐਸਪੀ ਨੇ ਦੱਸਿਆ ਕਿ ਅੱਗ ਫਲੈਟ ਦੇ ਡਰਾਇੰਗ ਰੂਮ ਵਿੱਚ ਲੱਗੀ ਸੀ ਅਤੇ ਸੁੱਤੇ ਹੋਏ ਬੱਚਿਆਂ ਦੀ ਮੌਤ ਧੂੰਏਂ ਦੇ ਸਾਹ ਲੈਣ ਨਾਲ ਹੋਣ ਦੀ ਸੰਭਾਵਨਾ ਹੈ, ਕਿਉਂਕਿ ਅੱਗ ਦੂਜੇ ਕਮਰਿਆਂ ਵਿੱਚ ਨਹੀਂ ਫੈਲੀ। ਸਰਕਲ ਇੰਸਪੈਕਟਰ (ਸੀਆਈ) ਭੂਪੇਂਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਅਨੰਤਪੁਰਾ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਦੀਪਸ਼੍ਰੀ ਬਿਲਡਿੰਗ ਦੀ ਚੌਥੀ ਮੰਜ਼ਿਲ 'ਤੇ ਇੱਕ ਫਲੈਟ ਵਿੱਚ ਸਵੇਰੇ 2 ਵਜੇ ਦੇ ਕਰੀਬ ਵਾਪਰੀ। ਉਨ੍ਹਾਂ ਦੱਸਿਆ ਕਿ ਜਦੋਂ ਗੁਆਂਢੀਆਂ ਨੇ ਫਲੈਟ ਵਿੱਚੋਂ ਧੂੰਆਂ ਉੱਠਦਾ ਦੇਖਿਆ, ਤਾਂ ਉਨ੍ਹਾਂ ਦਰਵਾਜ਼ਾ ਤੋੜਿਆ ਅਤੇ ਬੱਚਿਆਂ ਨੂੰ ਬੇਹੋਸ਼ ਪਾਇਆ। ਇਸ ਘਟਨਾ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ। ਅੱਗ ਅਪਾਰਟਮੈਂਟ ਦੀ ਚੌਥੀ ਮੰਜ਼ਿਲ ਤੋਂ ਸ਼ੁਰੂ ਹੋਈ, ਜਿੱਥੇ ਉਸ ਸਮੇਂ ਦੋਵੇਂ ਭਰਾ ਮੌਜੂਦ ਸਨ।
ਇਸ ਘਟਨਾ ਨੇ ਪੂਰੀ ਟੀਵੀ ਇੰਡਸਟਰੀ ਅਤੇ ਜਨਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਵੀਰ ਅਤੇ ਸ਼ੌਰਿਆ ਸ਼ਰਮਾ ਕੌਣ ਹਨ?
ਵੀਰ ਅਤੇ ਸ਼ੌਰਿਆ ਸ਼ਰਮਾ ਅਦਾਕਾਰਾ ਰੀਟਾ ਸ਼ਰਮਾ ਅਤੇ ਕੋਚਿੰਗ ਇੰਸਟੀਚਿਊਟ ਅਧਿਆਪਕ ਜਤਿੰਦਰ ਸ਼ਰਮਾ ਦੇ ਪੁੱਤਰ ਸਨ। ਉਨ੍ਹਾਂ ਨੂੰ ਇੱਕ ਆਉਣ ਵਾਲੀ ਫਿਲਮ ਵਿੱਚ ਅਦਾਕਾਰ ਸੈਫ ਅਲੀ ਖਾਨ ਦੇ ਬਚਪਨ ਦੇ ਕਿਰਦਾਰ ਨਿਭਾਉਣੇ ਸਨ। ਉਨ੍ਹਾਂ ਦਾ ਵੱਡਾ ਭਰਾ, ਸ਼ੌਰਿਆ, ਆਈਆਈਟੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਿਹਾ ਸੀ।
ਪੇੱਡੀ ਨੇ ਮੈਗਾ ਪਾਵਰ ਸਟਾਰ ਰਾਮ ਚਰਣ ਦੇ 18 ਸ਼ਾਨਦਾਰ ਸਾਲਾਂ ਦਾ ਜਸ਼ਨ ਥ੍ਰਿਲਿੰਗ ਪੋਸਟਰ ਨਾਲ ਮਨਾਇਆ
NEXT STORY