ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਤਾਹਿਲ ਦੇ ਪੁੱਤਰ ਧਰੁਵ ਤਾਹਿਲ ਨੂੰ ਐੱਨ.ਸੀ.ਬੀ. ਨੇ ਗਿ੍ਰਫ਼ਤਾਰ ਕਰ ਲਿਆ ਹੈ। ਧਰੁਵ ਤੋਂ 35 ਗ੍ਰਾਮ ਐੱਮ.ਡੀ. ਡਰੱਗਸ ਵੀ ਜ਼ਬਤ ਕੀਤੀ ਗਈ ਹੈ। ਧਰੁਵ ’ਤੇ ਡਰੱਗਸ ਖਰੀਦਣ ਅਤੇ ਡਰੱਗਸ ਦੀ ਖਰੀਦ-ਫਰੋਖ਼ਤ ਕਰਨ ਦੇ ਦੋਸ਼ ਵਾਲੇ ਦੋਸ਼ੀ ਮੁਜ਼ਮਿਲ ਅਬਦੁੱਲ ਰਹਿਮਾਨ ਸ਼ੇਖ ਦੇ ਬੈਂਕ ਖ਼ਾਤੇ ’ਚ ਪੈਸੇ ਟਰਾਂਸਫਰ ਕਰਨ ਦਾ ਦੋਸ਼ ਹੈ। ਦੋਵਾਂ ਦੇ ਵਿਚਕਾਰ ਡਰੱਗਸ ਲਈ ਕੀਤੀ ਗਈ ਵਟਸਐਪ ਚੈਟ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਹੈ।
ਜਾਣਕਾਰੀ ਮੁਤਾਬਕ ਧਰੁਵ ਮਾਰਚ 2019 ਤੋਂ ਮੁਜ਼ਮਿਲ ਅਬਦੁੱਲ ਰਹਿਮਾਨ ਸ਼ੇਖ ਨਾਂ ਦੇ ਡਰੱਗ ਪੈਡਰਲ ਦੇ ਸੰਪਰਕ ’ਚ ਸੀ। ਮੁਜ਼ਮਿਲ ਨੂੰ ਕੁਝ ਦਿਨ ਪਹਿਲਾਂ ਮੁੰਬਈ ਪੁਲਸ ਨੇ ਗਿ੍ਰਫ਼ਤਾਰ ਕੀਤਾ ਸੀ ਅਤੇ ਜਾਂਚ ਦੌਰਾਨ ਉਸ ਨੇ ਧਰੁਵ ਨੂੰ ਡਰੱਗ ਸਪਲਾਈ ਕਰਨ ਦੀ ਗੱਲ ਕਬੂਲ ਕੀਤੀ ਸੀ। ਮੁਜ਼ਮਿਲ ਦੇ ਮੋਬਾਇਲ ਦੀ ਜਾਂਚ ਕਰਦੇ ਹੋਏ ਪਤਾ ਲੱਗਾ ਕਿ ਧਰੁਵ ਵਟਸਐਪ ਚੈਟ ਰਾਹੀਂ ਲਗਾਤਾਰ ਸ਼ੇਖ ਨਾਲ ਸੰਪਰਕ ’ਚ ਸੀ। ਉਸ ਨੇ ਕਈ ਵਾਰ ਸ਼ੇਖ ਤੋਂ ਡਰੱਗ ਮੰਗਵਾਈ ਸੀ। ਅਜਿਹੇ ’ਚ ਬੁੱਧਵਾਰ ਨੂੰ ਧਰੁਵ ਦੇ ਘਰ ’ਚ ਛਾਪਾ ਮਾਰਿਆ ਗਿਆ ਅਤੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ।
ਦੱਸ ਦੇਈਏ ਕਿ ਫਿਲਹਾਲ ਧਰੁਵ ਦੀ ਗਿ੍ਰਫ਼ਤਾਰ ’ਤੇ ਦਿਲੀਪ ਤਾਹਿਲ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਪੁਲਸ ਨੂੰ ਇਸ ਗੱਲ ਦੇ ਵੀ ਸਬੂਤ ਮਿਲੇ ਹਨ ਕਿ ਧਰੁਵ ਨੇ ਸ਼ੇਖ ਨੂੰ ਕਈ ਵਾਰ ਆਨਲਾਈਨ ਪੈਸੇ ਟਰਾਂਸਫਰ ਕੀਤੇ ਸਨ। ਪੁਲਸ ਨੇ ਧਰੁਵ ਨੂੰ ਗਿ੍ਰਫ਼ਤਾਰ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਿਮਾਂਸ਼ੀ ਖੁਰਾਣਾ ਨੇ ਲਗਵਾਇਆ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ, ਲੋਕਾਂ ਨੂੰ ਕੀਤੀ ਖ਼ਾਸ ਅਪੀਲ
NEXT STORY