ਇੰਟਰਨੈਸ਼ਨਲ ਡੈਸਕ- ਦੁਨੀਆ ਦੇ ਮੋਸਟ ਵਾਂਟੇਡ ਅਪਰਾਧੀਆਂ ਵਿੱਚੋਂ ਇੱਕ ਅਤੇ ਜਲਿਸਕੋ ਨਿਊ ਜਨਰੇਸ਼ਨ ਕਾਰਟੇਲ (CJNG) ਦੇ ਮੁਖੀ ਨੇਮੇਸੀਓ ਓਸੇਗੁਏਰਾ ਸਰਵੈਂਟਸ (ਐੱਲ ਮੈਂਚੋ) ਨੂੰ ਸੋਮਵਾਰ ਨੂੰ ਮੈਕਸੀਕੋ ਦੇ ਗੁਆਡਾਲਜਾਰਾ ਸ਼ਹਿਰ ਵਿੱਚ ਦਫ਼ਨਾ ਦਿੱਤਾ ਗਿਆ। ਉਸ ਦਾ ਅੰਤਿਮ ਸੰਸਕਾਰ ਇੱਕ ਸੁਨਹਿਰੀ ਤਾਬੂਤ ਵਿੱਚ ਕੀਤਾ ਗਿਆ, ਜਿਸ ਦੀ ਕੀਮਤ ਲਗਭਗ 25000-30000 ਡਾਲਰ (ਲਗਭਗ 25-30 ਲੱਖ ਰੁਪਏ) ਦੱਸੀ ਜਾਂਦੀ ਹੈ।
ਐਲ ਮੈਂਚੋ ਦੇ ਅੰਤਿਮ ਸੰਸਕਾਰ ਦੌਰਾਨ ਪੂਰੇ ਇਲਾਕੇ ਨੂੰ ਮੈਕਸੀਕਨ ਫੌਜ ਨੇ ਘੇਰਿਆ ਹੋਇਆ ਸੀ। ਸੁਰੱਖਿਆ ਕਾਰਨਾਂ ਕਰਕੇ ਅਧਿਕਾਰੀਆਂ ਨੇ ਅੰਤਿਮ ਸੰਸਕਾਰ ਵਾਲੀ ਥਾਂ ਦਾ ਖੁਲਾਸਾ ਨਹੀਂ ਕੀਤਾ, ਪਰ ਰਿਪੋਰਟਾਂ ਅਨੁਸਾਰ ਇਹ ਸਮਾਗਮ ਗੁਆਡਾਲਜਾਰਾ ਦੇ ਉਪਨਗਰ ਜ਼ਾਪੋਪਨ ਦੇ ਇੱਕ ਕਬਰਸਤਾਨ ਵਿੱਚ ਹੋਇਆ।
ਜ਼ਿਕਰਯੋਗ ਹੈ ਕਿ ਐੱਲ ਮੈਂਚੋ ਨੂੰ 22 ਫਰਵਰੀ ਨੂੰ ਮੈਕਸੀਕਨ ਫੌਜ ਨੇ ਇੱਕ ਸਪੈਸ਼ਲ ਆਪ੍ਰੇਸ਼ਨ ਦੌਰਾਨ ਮਾਰ ਦਿੱਤਾ ਸੀ। ਮੌਤ ਦੇ ਸਰਟੀਫਿਕੇਟ ਅਨੁਸਾਰ, ਉਸ ਨੂੰ ਛਾਤੀ, ਪੇਟ ਅਤੇ ਲੱਤਾਂ ਵਿੱਚ ਕਈ ਗੋਲੀਆਂ ਲੱਗੀਆਂ ਸਨ। ਉਹ ਆਪਣੇ ਦੋ ਬਾਡੀਗਾਰਡਾਂ ਸਮੇਤ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਗਿਆ ਸੀ।
ਇਹ ਵੀ ਪੜ੍ਹੋ- ਜੰਗ ਦੇ ਹਾਲਾਤ ਵਿਚਾਲੇ Air India ਦਾ ਵੱਡਾ ਬਿਆਨ ! ਯੂਰਪ, USA ਤੇ ਕੈਨੇਡਾ ਜਾਣ ਵਾਲੇ ਯਾਤਰੀ ਦੇਣ ਧਿਆਨ
ਅੰਤਿਮ ਸੰਸਕਾਰ ਦੌਰਾਨ ਦਰਜਨਾਂ ਲੋਕ ਕਾਲੀਆਂ ਛਤਰੀਆਂ ਲੈ ਕੇ ਸ਼ਾਮਲ ਹੋਏ ਅਤੇ 'ਬਾਂਡਾ' (ਮੈਕਸੀਕਨ ਖੇਤਰੀ ਸੰਗੀਤ) ਵਜਾਇਆ ਗਿਆ। ਕਈ ਫੁੱਲਾਂ ਦੇ ਹਾਰ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ ਕੁਝ 'ਤੇ ਮੁਰਗੇ (Rooster) ਦੀ ਤਸਵੀਰ ਬਣੀ ਹੋਈ ਸੀ, ਕਿਉਂਕਿ ਐੱਲ ਮੈਂਚੋ ਨੂੰ 'ਲਾਰਡ ਆਫ ਰੂਸਟਰਜ਼' (ਮੁਰਗਿਆਂ ਦਾ ਮਾਲਕ) ਵੀ ਕਿਹਾ ਜਾਂਦਾ ਸੀ।
ਐੱਲ ਮੈਂਚੋ ਦੀ ਮੌਤ ਨੂੰ ਮੈਕਸੀਕੋ ਅਤੇ ਅਮਰੀਕਾ ਦੀ ਨਸ਼ਾ ਵਿਰੋਧੀ ਜੰਗ ਵਿੱਚ ਇੱਕ ਬਹੁਤ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ, ਹਾਲਾਂਕਿ ਇਸ ਨਾਲ ਕਾਰਟੇਲ ਦੇ ਅੰਦਰੂਨੀ ਗਰੁੱਪਾਂ ਵਿੱਚ ਜੰਗ ਹੋਰ ਤੇਜ਼ ਹੋਣ ਦਾ ਖਦਸ਼ਾ ਵੀ ਬਣਿਆ ਹੋਇਆ ਹੈ। ਐੱਲ ਮੈਂਚੋ ਦੇ ਮਾਰੇ ਜਾਣ ਤੋਂ ਬਾਅਦ ਮੈਕਸੀਕੋ ਦੇ 20 ਤੋਂ ਵੱਧ ਸੂਬਿਆਂ ਵਿੱਚ ਭਾਰੀ ਹਿੰਸਾ ਭੜਕ ਗਈ ਸੀ। ਕਾਰਟੇਲ ਦੇ ਮੈਂਬਰਾਂ ਨੇ ਸੜਕਾਂ 'ਤੇ ਜਾਮ ਲਗਾਏ ਅਤੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ। ਇਸ ਹਿੰਸਾ ਵਿੱਚ ਹੁਣ ਤੱਕ 70 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਨੇ ਐੱਲ ਮੈਂਚੋ 'ਤੇ 15 ਮਿਲੀਅਨ ਡਾਲਰ (ਲਗਭਗ 125 ਕਰੋੜ ਰੁਪਏ) ਦਾ ਇਨਾਮ ਰੱਖਿਆ ਹੋਇਆ ਸੀ। ਉਸ ਦਾ ਕਾਰਟੇਲ ਅਮਰੀਕਾ ਵਿੱਚ ਫੈਂਟਾਨਿਲ ਅਤੇ ਹੋਰ ਖਤਰਨਾਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਕੈਨੇਡਾ 'ਚ ਨੈਂਸੀ ਗਰੇਵਾਲ ਦਾ ਬੇਰਹਿਮੀ ਨਾਲ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਖਾਮੇਨੇਈ ਦੀ ਮੌਤ ਮਗਰੋਂ ਭਾਰਤ 'ਚ ਭਾਰੀ ਰੋਸ, ਕਸ਼ਮੀਰ ਦੀਆਂ ਸੜਕਾਂ 'ਤੇ ਉਤਰੇ ਹਜ਼ਾਰਾਂ ਲੋਕ
NEXT STORY