ਐਂਟਰਟੇਨਮੈਂਟ ਡੈਸਕ- ਮਸ਼ਹੂਰ ਬਾਲੀਵੁੱਡ ਅਦਾਕਾਰ ਦਿਲੀਪ ਕੁਮਾਰ ਦੇ ਭਤੀਜੇ ਅਤੇ ਅਦਾਕਾਰ ਨਾਸਿਰ ਖਾਨ ਅਤੇ ਬੇਗਮ ਪਾਰਾ ਦੇ ਪੁੱਤਰ ਅਯੂਬ ਖਾਨ ਦੀ ਜ਼ਿੰਦਗੀ ਪਰਦੇ ਦੇ ਪਿੱਛੇ ਕਾਫੀ ਉਤਰਾਅ-ਚੜ੍ਹਾਅ ਵਾਲੀ ਰਹੀ ਹੈ। ਅਯੂਬ ਖਾਨ ਜਿਨ੍ਹਾਂ ਨੇ ਫਿਲਮਾਂ ਅਤੇ ਟੀਵੀ ਦੀ ਦੁਨੀਆ ਵਿੱਚ 33 ਸਾਲਾਂ ਦਾ ਸਫ਼ਰ ਤੈਅ ਕੀਤਾ ਹੈ, ਅੱਜ ਛੋਟੇ-ਮੋਟੇ ਰੋਲ ਕਰਕੇ ਆਪਣਾ ਜੀਵਨ ਗੁਜ਼ਾਰ ਰਹੇ ਹਨ।
ਕੰਮ ਨਾ ਮਿਲਣ ਕਾਰਨ ਮਜ਼ਬੂਰੀ: ਸਾਲ 2021 ਵਿੱਚ ਅਯੂਬ ਖਾਨ ਨੇ ਆਪਣੀ ਭਿਆਨਕ ਆਰਥਿਕ ਤੰਗੀ ਬਾਰੇ ਖੁਲਾਸਾ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਜਲਦੀ ਕੰਮ ਨਾ ਮਿਲਿਆ, ਤਾਂ ਉਹ ਭੀਖ ਮੰਗਣ ਲਈ ਮਜ਼ਬੂਰ ਹੋ ਸਕਦੇ ਹਨ। ਅਯੂਬ ਖਾਨ ਨੇ ਆਪਣੇ ਚਾਚਾ ਦਿਲੀਪ ਕੁਮਾਰ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ 1992 ਵਿੱਚ ਫਿਲਮ 'ਮਾਸ਼ੂਕ' ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਉਹ ਇਸ ਤੋਂ ਪਹਿਲਾਂ ਬੀ.ਆਰ. ਚੋਪੜਾ ਦੇ 'ਮਹਾਭਾਰਤ' ਵਿੱਚ ਵੀ ਕੰਮ ਕਰ ਚੁੱਕੇ ਸਨ।
ਇਹ ਵੀ ਪੜ੍ਹੋ-ਵੀਡੀਓ ਨੂੰ ਆਉਣ 1 ਲੱਖ ਵਿਊਜ਼ ਤਾਂ ਕਿੰਨੇ ਪੈਸੇ ਮਿਲਣਗੇ ? ਜਾਣੋ ਕੀ ਹੈ 'ਪਰ ਵਿਊ ਇਨਕਮ' ਦਾ ਹਿਸਾਬ
ਉਨ੍ਹਾਂ ਨੇ ਮਾਧੁਰੀ ਦੀਕਸ਼ਿਤ ਨਾਲ ਫਿਲਮ 'ਮ੍ਰਿਤੂਦੰਡ' (1997) ਵਿੱਚ ਵੀ ਕੰਮ ਕੀਤਾ ਅਤੇ ਆਪਣੇ ਅਦਾਕਾਰੀ ਲਈ ਪ੍ਰਸਿੱਧੀ ਹਾਸਲ ਕੀਤੀ ਸੀ। ਹਾਲਾਂਕਿ, ਬਾਅਦ ਵਿੱਚ ਜਦੋਂ ਫਿਲਮੀ ਸਫ਼ਰ ਥੰਮ੍ਹ ਗਿਆ ਤਾਂ ਉਹ ਸਾਈਡ ਰੋਲ ਕਰਨ ਲੱਗੇ ਅਤੇ ਟੀਵੀ ਦੀ ਦੁਨੀਆ ਵਿੱਚ ਆ ਗਏ। ਉਨ੍ਹਾਂ ਨੇ 'ਉੱਤਰਨ', 'ਸ਼ਕਤੀ: ਅਸਤਿਤਵ ਕੇ ਅਹਿਸਾਸ ਕੀ' ਵਰਗੇ ਸ਼ੋਅਜ਼ ਵਿੱਚ ਵੀ ਕੰਮ ਕੀਤਾ ਅਤੇ ਪੌਪੂਲੈਰਿਟੀ ਹਾਸਲ ਕੀਤੀ। ਉਹ ਆਖਰੀ ਵਾਰ ਸਾਲ 2023-24 ਤੱਕ 'ਨੀਰਜਾ- ਏਕ ਨਈ ਪਹਿਚਾਣ' ਵਿੱਚ ਵਿਜੇ ਬਾਗਚੀ ਅਤੇ 'ਤੇਰੇ ਇਸ਼ਕ ਮੇਂ ਘਾਇਲ' ਵਿੱਚ ਵਿਕਰਮ ਓਬਰਾਏ ਦੇ ਕਿਰਦਾਰ ਵਿੱਚ ਨਜ਼ਰ ਆਏ ਸਨ।

ਦੋ ਅਸਫਲ ਵਿਆਹ, ਪਹਿਲਾ ਕਜ਼ਨ ਨਾਲ: ਅਯੂਬ ਖਾਨ ਦੀ ਨਿੱਜੀ ਜ਼ਿੰਦਗੀ ਵੀ ਕਾਫੀ ਦਿਲਚਸਪ ਰਹੀ ਹੈ। ਉਨ੍ਹਾਂ ਨੇ ਦੋ ਵਿਆਹ ਕੀਤੇ, ਪਰ ਦੋਵੇਂ ਹੀ ਅਸਫਲ ਰਹੇ।
ਇਹ ਵੀ ਪੜ੍ਹੋ ਵੱਡੀ ਖ਼ਬਰ ; BJP ਸਾਂਸਦ ਤੇ ਅਦਾਕਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਪੰਜਾਬ ਤੋਂ ਗ੍ਰਿਫ਼ਤਾਰ
1. ਪਹਿਲਾ ਵਿਆਹ : ਅਯੂਬ ਖਾਨ ਨੇ ਆਪਣੀ ਭੂਆ ਫੌਜ਼ੀਆ ਸੁਰਵੇ ਦੀ ਬੇਟੀ ਮਾਇਸਾ ਉਰਫ਼ ਮਾਰੀਸਾ ਨਾਲ 1992 ਵਿੱਚ ਵਿਆਹ ਕੀਤਾ ਸੀ। ਉਹ ਰਿਸ਼ਤੇ ਵਿੱਚ ਉਨ੍ਹਾਂ ਦੀ ਕਜ਼ਨ (ਭੂਆ ਦੀ ਧੀ) ਸੀ । 11 ਸਾਲ ਬਾਅਦ ਇਹ ਵਿਆਹ ਤਲਾਕ ਨਾਲ ਖਤਮ ਹੋ ਗਿਆ।
2. ਦੂਜਾ ਵਿਆਹ: ਪਹਿਲੇ ਵਿਆਹ ਤੋਂ ਪਹਿਲਾਂ, ਕਾਲਜ ਵਿੱਚ ਅਯੂਬ ਨੂੰ ਨਿਹਾਰਿਕਾ ਨਾਲ ਪਿਆਰ ਹੋ ਗਿਆ ਸੀ। ਅਯੂਬ ਨੇ ਉਨ੍ਹਾਂ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ, ਪਰ ਨਿਹਾਰਿਕਾ ਨੇ ਆਪਣੇ ਕਰੀਅਰ ਨੂੰ ਮਹੱਤਵ ਦਿੰਦੇ ਹੋਏ ਉਨ੍ਹਾਂ ਨੂੰ ਰਿਜੈਕਟ ਕਰ ਦਿੱਤਾ ਸੀ। ਨਿਹਾਰਿਕਾ ਦਾ ਵਿਆਹ ਵੀ ਟੁੱਟ ਗਿਆ ਸੀ। ਇਸ ਤੋਂ ਬਾਅਦ ਦੋਹਾਂ ਨੂੰ ਦੁਬਾਰਾ ਇਕੱਠੇ ਆਉਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਵਿਆਹ ਕਰਵਾ ਲਿਆ। ਹਾਲਾਂਕਿ, ਇਹ ਦੂਜਾ ਰਿਸ਼ਤਾ ਵੀ 2016 ਵਿੱਚ ਟੁੱਟ ਗਿਆ ਕਿਉਂਕਿ ਦੋਵੇਂ ਇੱਕ ਦੂਜੇ ਨੂੰ ਸਮਾਂ ਨਹੀਂ ਦੇ ਪਾ ਰਹੇ ਸਨ।
ਇਹ ਵੀ ਪੜ੍ਹੋ- ਹੁਣ 'ਯਮਲਾ' ਬਣ ਕੇ ਆਵੇਗਾ ਰਾਜਵੀਰ ਜਵੰਦਾ, ਰਿਲੀਜ਼ ਹੋਵੇਗੀ ਆਖਰੀ ਫਿਲਮ
ਇਸ ਤਰ੍ਹਾਂ, ਜਿੱਥੇ ਦਿਲੀਪ ਕੁਮਾਰ ਦੀ ਮੌਜੂਦਗੀ ਪਰਦੇ 'ਤੇ ਚਮਕ ਬਿਖੇਰਦੀ ਸੀ, ਉੱਥੇ ਹੀ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਅਯੂਬ ਖਾਨ ਦੀ ਕਿਸਮਤ ਨੇ ਉਨ੍ਹਾਂ ਦਾ ਜ਼ਿਆਦਾ ਸਾਥ ਨਹੀਂ ਦਿੱਤਾ।
ਰਿਐਲਿਟੀ ਸ਼ੋਅ ਦੇ ਡਾਂਸਰ ਨੂੰ ਟਰੱਕ ਨੇ ਮਾਰੀ ਟੱਕਰ; ਸੀਸੀਟੀਵੀ 'ਚ ਕੈਦ ਹੋਈ ਮੌਤ ਦੀ ਘਟਨਾ, ਚਾਲਕ ਗ੍ਰਿਫ਼ਤਾਰ
NEXT STORY