ਮੁੰਬਈ: ਟੀ.ਵੀ ਦੇ ਮਸ਼ਹੂਰ ਅਦਾਕਾਰ ਮੋਹਿਤ ਮਲਿਕ ਅਤੇ ਉਨ੍ਹਾਂ ਦੀ ਪਤਨੀ-ਅਦਾਕਾਰਾ ਅਦਿੱਤੀ ਸ਼ਿਰਵਾਈਕਰ ਬਹੁਤ ਜਲਦ ਮਾਤਾ-ਪਿਤਾ ਬਣਨ ਵਾਲੇ ਹਨ। ਮਈ 2021 ’ਚ ਅਦਿੱਤੀ ਇਕ ਬੱਚੇ ਨੂੰ ਜਨਮ ਦੇਵੇਗੀ। ਫਿਲਹਾਲ ਉਹ ਆਪਣੀ ਗਰਭਅਵਸਥਾ ਨੂੰ ਆਨੰਦ ਲੈ ਰਹੇ ਹਨ। ਜਦੋਂਕਿ ਮੋਹਿਤ ਪੈਰੇਂਟਿੰਗ ਦੇ ਬਾਰੇ ’ਚ ਪੜ੍ਹ ਰਹੇ ਹਨ ਅਤੇ ਸੁਨਿਸ਼ਚਿਤ ਕਰ ਰਹੇ ਹਨ ਕਿ ਉਨ੍ਹਾਂ ਦੀ ਪਤਨੀ ਨੂੰ ਹਰ ਉਹ ਚੀਜ਼ ਮਿਲੇ ਜਿਸ ਦੀ ਉਸ ਨੂੰ ਲੋੜ ਹੈ।
ਬੇਬੀ ਹੋਣ ਦੇ ਨਾਲ ਮੋਹਿਤ ਅਤੇ ਉਨ੍ਹਾਂ ਦੀ ਪਤਨੀ ਦੀ ਜ਼ਿੰਮੇਵਾਰੀ ਵਧਣ ਵਾਲੀ ਹੈ। ਦੋਵੇਂ ਆਪਣੇ ਹੋਣ ਵਾਲੇ ਬੱਚੇ ਲਈ ਇਕ ਸਪੇਸ ਅਤੇ ਰੂਮ ਬਣਾਉਣ ਦੀ ਤਿਆਰੀ ਕਰ ਰਹੇ ਹਨ ਅਤੇ ਇਸ ਦੇ ਲਈ ਦੋਵੇਂ ਬਹੁਤ ਸਾਰੀ ਸ਼ਾਪਿੰਗ ਕਰ ਰਹੇ ਹਨ। ਕੱਪੜਿਆਂ ਤੋਂ ਲੈ ਕੇ ਬਿਸਤਰ ਦਾ ਸਾਮਾਨ ਅਤੇ ਡਾਈਪਰ ਤੋਂ ਲੈ ਕੇ ਕਾਟਸ ਤੱਕ ਮੋਹਿਤ ਅਤੇ ਅਦਿੱਤੀ ਬੇਬੀ ਦੀ ਡਿਲਿਵਰੀ ਤੋਂ ਪਹਿਲਾਂ ਹੀ ਸਾਰੀਆਂ ਚੀਜ਼ਾਂ ਦੀ ਵਿਵਸਥਾ ਕਰ ਰਹੇ ਹਨ।
ਅਦਿੱਤੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਪਤੀ ਮੋਹਿਤ ਮਲਿਕ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਮੋਹਿਤ ਨੇ ਆਪਣੇ ਹੱਥ ’ਚ ਮੋਬਾਇਲ ਫੜਿਆ ਹੋਇਆ ਹੈ ਅਤੇ ਉਹ ਸਪੀਕਰ ਆਨ ਕਰਕੇ ਕਿਸੇ ਨਾਲ ਗੱਲ ਕਰ ਰਹੇ ਹਨ। ਉਨ੍ਹਾਂ ਨੇ ਇਕ ਨੋਟਬੁੱਕ ਖੋਲ੍ਹੀ ਹੋਈ ਹੈ। ਜਿਸ ਦੇ ਪੇਜ ’ਤੇ ਕੁਝ ਲਿਸਟ ਦਿਖਾਈ ਦੇ ਰਹੀ ਹੈ। ਇਸ ਤਸਵੀਰ ’ਤੇ ਅਦਿੱਤੀ ਨੇ ਲਿਖਿਆ ਹੈ ‘ਬੇਬੀ ਦੇ ਬਾਬਾ’ ਵੱਲੋਂ ਜ਼ੋਰ-ਸ਼ੋਰ ਨਾਲ ਬੇਬੀ ਲਈ ਸ਼ਾਪਿੰਗ ਕੀਤੀ ਜਾ ਰਹੀ ਹੈ।
ਬੇਬੀ ਦੇ ਜਲਦ ਪੈਦਾ ਹੋਣ ਦੀ ਕੀਤੀ ਕਾਮਨਾ
ਕੁਝ ਦਿਨ ਪਹਿਲਾਂ ਮੋਹਿਤ ਮਲਿਕ ਨੇ ਆਪਣੇ ਇੰਸਟਾਗ੍ਰਾਮ ’ਤੇ ਆਪਣੀ ਗਰਭਵਤੀ ਪਤਨੀ ਦੇ ਨਾਲ ਇਕ ਪਿਆਰੀ ਜਿਹੀ ਵੀਡੀਓ ਪੋਸਟ ਕੀਤੀ ਸੀ। ਵੀਡੀਓ ’ਚ ਅਸੀਂ ਦੇਖ ਸਕਦੇ ਹਾਂ ਕਿ ਮੋਹਿਤ ਗਰਭਵਤੀ ਅਦਿੱਤੀ ਦੇ ਬੇਬੀ ਬੰਪ ਨੂੰ ਪਿਆਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਪੈਂਦਾ ਹੋਣ ਦੀ ਪ੍ਰਾਥਨਾ ਕਰ ਰਹੇ ਹਨ।
ਪ੍ਰਾਥਨਾ ’ਚ ਹਿੱਸਾ ਲੈਂਦਾ ਹੈ ਹੋਣ ਵਾਲਾ ਬੇਬੀ
ਮੋਹਿਤ ਨੇ ਵੀਡੀਓ ਦੇ ਕੈਪਸ਼ਨ ’ਚ ਲਿਖਿਆ ਸੀ ਕਿ ਸਾਡੀ ਦੈਨਿਕ ਪ੍ਰਾਥਨਾ ਅਤੇ ਸਭ ਤੋਂ ਸ਼ਾਨਦਾਰ ਹਿੱਸਾ ਇਹ ਹੈ ਕਿ ਸਾਡਾ ਛੋਟਾ ਜਿਹਾ ਬੇਬੀ ਵੀ ਇਸ ’ਤੇ ਪ੍ਰਤੀਕਿਰਿਆ ਦਿੰਦਾ ਹੈ। ਮਾਣ, ਪਿਆਰ, ਸ਼ਾਂਤੀ, ਧੰਨਵਾਦ ਵਾਹਿਗੁਰੂ! ਇਸ ਨੂੰ ਦੇਣ ਲਈ ਧੰਨਵਾਦ ਅਦਿੱਤੀ।
ਸੋਨੂੰ ਸੂਦ ਨੂੰ ਸਪਾਈਸਜੈੱਟ ਦਾ ਸਲਾਮ, ਹਵਾਈ ਜਹਾਜ਼ ’ਤੇ ਬਣਾਇਆ ਅਦਾਕਾਰ ਦਾ ਖ਼ਾਸ ਆਰਟ
NEXT STORY