ਮੁੰਬਈ (ਬਿਊਰੋ)– ਕੋਰੋਨਾ ਕਾਲ ਦੌਰਾਨ ਲੋਕਾਂ ਦੀ ਮਦਦ ਲਈ ਦਿਨ-ਰਾਤ ਇਕ ਕਰਨ ਵਾਲੇ ਅਦਾਕਾਰ ਸੋਨੂੰ ਸੂਦ ਨੂੰ ਸਨਮਾਨਿਤ ਕਰਨ ਲਈ ਸਪਾਈਸਜੈੱਟ ਨੇ ਬੋਇੰਗ 737 ਜਹਾਜ਼ ’ਤੇ ਉਨ੍ਹਾਂ ਦੀ ਤਸਵੀਰ ਲਗਾ ਕੇ ਉਨ੍ਹਾਂ ਨੂੰ ਸਲਾਮ ਕੀਤਾ ਹੈ। ਸੋਨੂੰ ਸੂਦ ਨੂੰ ਖ਼ਾਸ ਫਲਾਈਟ ਸਮਰਪਿਤ ਕਰਦਿਆਂ ਬੀਤੇ ਦਿਨੀਂ ਸਪਾਈਸਜੈੱਟ ਨੇ ਟਵਿਟਰ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ।
1 ਮਿੰਟ ਤੇ 18 ਸੈਕਿੰਡ ਦੀ ਇਸ ਵੀਡੀਓ ’ਚ ਜਹਾਜ਼ ’ਤੇ ਸੋਨੂੰ ਸੂਦ ਦੀ ਤਸਵੀਰ ਬਣਦੀ ਦਿਖਾਈ ਗਈ ਹੈ। ਕੋਰੋਨਾ ਕਾਲ ਦੌਰਾਨ ਸੋਨੂੰ ਸੂਦ ਨੇ ਸਪਾਈਸਜੈੱਟ ਨਾਲ ਮਿਲ ਕੇ ਕਿਰਗਿਜ਼ਸਤਾਨ ’ਚ ਫਸੇ 1500 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਭਾਰਤ ਵਾਪਸ ਲਿਆਉਣ ’ਚ ਮਦਦ ਕੀਤੀ ਸੀ। ਇਸ ਦੇ ਚਲਦਿਆਂ ਸਪਾਈਸਜੈੱਟ ਨੇ ਸੋਨੂੰ ਸੂਦ ਦੇ ਸਨਮਾਨ ’ਚ ਇਹ ਖ਼ਾਸ ਫਲਾਈਟ ਸਮਰਪਿਤ ਕੀਤੀ ਹੈ।
ਦੱਸਣਯੋਗ ਹੈ ਕਿ ਸੋਨੂੰ ਸੂਦ ਨੇ ਤਾਲਾਬੰਦੀ ਦੌਰਾਨ ਮਜ਼ਦੂਰਾਂ ਦੀ ਵੱਡੇ ਪੱਧਰ ’ਤੇ ਮਦਦ ਕੀਤੀ ਸੀ। ਸੋਨੂੰ ਸੂਦ ਨੇ ਆਪਣੇ ਖਰਚੇ ’ਤੇ ਹਜ਼ਾਰਾਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਸੀ। ਸੋਨੂੰ ਸੂਦ ਖ਼ੁਦ ਇਸ ਕੰਮ ਨੂੰ ਸੰਭਾਲ ਰਹੇ ਸਨ।
ਕਈ ਮਜ਼ਦੂਰਾਂ ਨੇ ਉਨ੍ਹਾਂ ਨੂੰ ਭਗਵਾਨ ਤਕ ਦਾ ਦਰਜਾ ਦੇ ਦਿੱਤਾ ਸੀ। ਸੋਨੂੰ ਸੂਦ ਨੇ ਜੋ ਕੀਤਾ, ਉਸ ਦੀ ਦੇਸ਼ ਦੁਨੀਆ ’ਚ ਖੂਬ ਚਰਚਾ ਹੋਈ। ਉਹ ਅਜੇ ਵੀ ਲੋਕਾਂ ਦੀ ਮਦਦ ਕਰ ਰਹੇ ਹਨ। ਸੋਨੂੰ ਸੂਦ ਰੋਜ਼ਾਨਾ ਮਦਦ ਮੰਗ ਰਹੇ ਲੋਕਾਂ ਦੇ ਟਵੀਟਸ ਦਾ ਜਵਾਬ ਦਿੰਦੇ ਹਨ ਤੇ ਉਨ੍ਹਾਂ ਦੀ ਮਦਦ ਕਰਦੇ ਹਨ।
ਨੋਟ– ਸੋਨੂੰ ਸੂਦ ਵਲੋਂ ਮਦਦ ਕੀਤੇ ਜਾਣ ਤੇ ਸਪਾਈਸਜੈੱਟ ਵਲੋਂ ਮਿਲੇ ਇਸ ਸਨਮਾਨ ’ਤੇ ਆਪਣੀ ਰਾਏ ਕੁਮੈਂਟ ਕਰਕੇ ਦੱਸੋ।
ਅਮਿਤਾਭ ਬੱਚਨ ਨੇ ਆਪਣੇ ਨਾਂ ਕੀਤੀ ਇਕ ਹੋਰ ਵੱਡੀ ਉਪਲਬਧੀ, ਰਚਿਆ ਇਤਿਹਾਸ
NEXT STORY