ਮੁੰਬਈ- ਆਪਣੀ ਦਮਦਾਰ ਐਕਟਿੰਗ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਅਦਾਕਾਰ ਰਣਦੀਪ ਹੁੱਡਾ ਇਸ ਸਮੇਂ ਕੋਕਿਲਾਬੇਨ ਧੀਰੂਬਾਈ ਅੰਬਾਨੀ ਹਸਪਤਾਲ 'ਚ ਦਾਖ਼ਲ ਹਨ। ਹਾਲ ਹੀ 'ਚ ਉਨ੍ਹਾਂ ਦੇ ਗੋਡੇ ਦਾ ਆਪ੍ਰੇਸ਼ਨ ਹੋਇਆ ਹੈ। ਇਕ ਸੂਤਰ ਨੇ ਦੱਸਿਆ ਕਿ ਰਣਦੀਪ ਨੂੰ 1 ਮਾਰਚ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਸੀ। ਹਾਲਾਂਕਿ ਆਪਣੀ ਸਿਹਤ ਨੂੰ ਲੈ ਕੇ ਅਦਾਕਾਰ ਨੇ ਅਜੇ ਤੱਕ ਕੋਈ ਅਪਡੇਟ ਨਹੀਂ ਦਿੱਤਾ ਹੈ।
ਕਿੰਝ ਲੱਗੀ ਸੱਟ
ਰਣਦੀਪ ਹੁੱਡਾ ਨੂੰ ਸ਼ੂਟ ਦੌਰਾਨ ਗੋਡੇ 'ਚ ਸੱਟ ਲੱਗੀ। ਪਿਛਲੇ ਮਹੀਨੇ ਜਦੋਂ ਰਣਦੀਪ ਹੁੱਡਾ 'ਇੰਸਪੈਕਟਰ ਅਵਿਨਾਸ਼' ਦੇ ਸੈੱਟ 'ਤੇ ਇਕ ਸੀਨ ਕਰ ਰਹੇ ਸਨ ਤਾਂ ਉਸ ਦੌਰਾਨ ਉਨ੍ਹਾਂ ਦੇ ਗੋਡੇ 'ਚ ਗੰਭੀਰ ਸੱਟ ਲੱਗ ਗਈ ਸੀ ਜਿਸ ਦੇ ਚੱਲਦੇ ਹੁਣ ਉਨ੍ਹਾਂ ਨੂੰ ਆਪ੍ਰੇਸ਼ਨ ਕਰਵਾਉਣਾ ਪਿਆ।
ਦੱਸ ਦੇਈਏ ਕਿ ਇਸ ਤੋਂ ਪਹਿਲੇ ਸਾਲ 2020 'ਚ ਰਣਦੀਪ ਹੁੱਡਾ ਦੀ ਇਕ ਸਰਜਰੀ ਹੋਈ ਸੀ। ਉਸ ਸਮੇਂ ਉਨ੍ਹਾਂ ਦੇ ਪੈਰ 'ਚ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਆਪ੍ਰੇਸ਼ਨ ਕੀਤਾ ਗਿਆ ਸੀ। ਉਦੋਂ ਰਣਦੀਪ ਨੇ ਦੱਸਿਆ ਸੀ ਕਿ ਸਾਲ 2008 'ਚ ਜਦੋਂ ਉਹ ਪੋਲੋ ਗੇਮ ਖੇਡ ਰਹੇ ਸਨ ਤਾਂ ਉਸ ਦੌਰਾਨ ਉਨ੍ਹਾਂ ਦਾ ਘੋੜਾ ਫਿਸਲ ਗਿਆ ਅਤੇ ਉਹ ਉਨ੍ਹਾਂ ਦੇ ਸੱਜੇ ਪੈਰ 'ਤੇ ਡਿੱਗਿਆ।
ਇਸ ਕਾਰਨ ਉਨ੍ਹਾਂ ਦੇ ਪੈਰ ਦੇ ਹੇਠਲੇ ਹਿੱਸੇ 'ਚ ਕਾਫੀ ਸੱਟ ਲੱਗੀ। ਰਣਦੀਪ ਦੇ ਪੈਰ ਦਾ ਆਪ੍ਰੇਸ਼ਨ ਕਰਨਾ ਪਿਆ। ਉਦੋਂ ਉਨ੍ਹਾਂ ਦੇ ਪੈਰ 'ਚ ਪਲੇਟ ਅਤੇ ਸਕਰੂ ਪਾਏ ਗਏ ਸਨ। ਰਣਦੀਪ ਹੁੱਡਾ ਨੇ ਦੱਸਿਆ ਸੀ ਕਿ ਇਸ ਕਾਰਨ ਰਣਦੀਪ ਦੇ ਪੈਰ 'ਚ ਇੰਫੈਕਸ਼ਨ ਹੋ ਗਈ ਸੀ ਅਤੇ ਫਿਰ ਆਪ੍ਰੇਸ਼ਨ ਕਰਵਾਉਣਾ ਪਿਆ।
ਵਰਕਫਰੰਟ ਦੀ ਗੱਲ ਕਰੀਏ ਤਾਂ ਰਣਦੀਪ ਹੁੱਡਾ ਨੂੰ ਆਖਰੀ ਵਾਰ ਫਿਲਮ 'ਰਾਧੇ' 'ਚ ਦੇਖਿਆ ਗਿਆ ਸੀ। ਹੁਣ ਉਹ ਜਲਦ ਹੀ 'ਇੰਸਪੈਕਟਰ ਅਵਿਨਾਸ਼' ਅਤੇ 'ਅਨਫੇਵਰ ਐਂਡ ਲਵਲੀ' 'ਚ ਨਜ਼ਰ ਆਉਣਗੇ।
ਹੁਮਾ ਕੁਰੈਸ਼ੀ ਨੇ ਗੀਤ ‘ਸ਼ਿਕਾਇਤ’ ਨਾਲ ਦਰਸ਼ਕਾਂ ਨੂੰ ਕੀਤਾ ਹੈਰਾਨ (ਵੀਡੀਓ)
NEXT STORY