ਬੈਂਗਲੁਰੂ (ਏਜੰਸੀ)- ਅਦਾਕਾਰਾ ਰੁਕਮਣੀ ਵਸੰਤ ਨੇ ਦੋਸ਼ ਲਗਾਇਆ ਹੈ ਕਿ ਇੱਕ ਅਣਜਾਣ ਵਿਅਕਤੀ ਉਸਦੇ ਨਾਮ ਦੀ ਵਰਤੋਂ ਕਰਕੇ ਗਲਤ ਤਰੀਕੇ ਨਾਲ ਲੋਕਾਂ ਨਾਲ ਸੰਪਰਕ ਕਰ ਰਿਹਾ ਹੈ। ਇਸ ਸਾਈਬਰ ਅਪਰਾਧ ਨੂੰ ਲੈ ਕੇ ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਅਤੇ ਆਮ ਜਨਤਾ ਨੂੰ ਸਾਵਧਾਨ ਕੀਤਾ ਹੈ।

ਜਾਅਲੀ ਨੰਬਰ ਅਤੇ ਸਪੱਸ਼ਟੀਕਰਨ
ਰੁਕਮਣੀ ਵਸੰਤ ਨੇ 7 ਨਵੰਬਰ ਨੂੰ 'ਐਕਸ' (X) ਪਲੇਟਫਾਰਮ 'ਤੇ ਇੱਕ ਬਿਆਨ ਜਾਰੀ ਕਰਦਿਆਂ ਜਨਤਾ ਨੂੰ ਇਸ ਧੋਖਾਧਰੀ ਸਬੰਧੀ ਸੁਚੇਤ ਕੀਤਾ। ਉਸਨੇ ਧੋਖਾਧਰੀ ਕਰਨ ਵਾਲੇ ਵੱਲੋਂ ਵਰਤੇ ਜਾ ਰਹੇ ਮੋਬਾਈਲ ਨੰਬਰ ਨੂੰ ਸਾਂਝਾ ਕਰਦਿਆਂ ਸਪਸ਼ਟ ਕੀਤਾ ਕਿ ਇਹ ਨੰਬਰ ਉਸ ਦਾ ਨਹੀਂ ਹੈ। ਉਸਨੇ ਲਿਖਿਆ, "ਮੈਂ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਇਹ ਨੰਬਰ ਮੇਰਾ ਨਹੀਂ ਹੈ, ਅਤੇ ਇਸ ਤੋਂ ਆਉਣ ਵਾਲੇ ਕੋਈ ਵੀ ਮੈਸੇਜ ਜਾਂ ਫੋਨ ਕਾਨ ਪੂਰੀ ਤਰ੍ਹਾਂ ਫੇਕ ਹਨ। ਕਿਰਪਾ ਕਰਕੇ ਅਜਿਹੇ ਮੈਸੇਜ ਦਾ ਜਵਾਬ ਨਾ ਦਿਓ ਜਾਂ ਉਨ੍ਹਾਂ ਨਾਲ ਗੱਲਬਾਤ ਨਾ ਕਰੋ"।
ਸਾਈਬਰ ਅਪਰਾਧ ਅਤੇ ਕਾਨੂੰਨੀ ਕਾਰਵਾਈ
ਅਦਾਕਾਰਾ ਨੇ ਚੇਤਾਵਨੀ ਦਿੱਤੀ ਹੈ ਕਿ ਧੋਖਾਧੜੀ ਵਾਲਾ ਇਹ ਕੰਮ ਸਾਈਬਰ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਉਸਨੇ ਇਹ ਵੀ ਕਿਹਾ ਕਿ ਅਜਿਹੀਆਂ ਧੋਖਾਧੜੀ ਅਤੇ ਗੁੰਮਰਾਹਕੁੰਨ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਖਿਲਾਫ਼ ਢੁਕਵੀਂ ਕਾਰਵਾਈ ਕੀਤੀ ਜਾ ਰਹੀ ਹੈ। ਰੁਕਮਣੀ ਨੇ ਕਿਸੇ ਵੀ ਤਰ੍ਹਾਂ ਦੇ ਸਪੱਸ਼ਟੀਕਰਨ ਜਾਂ ਵੈਰੀਫਿਕੇਸ਼ਨ ਲਈ ਲੋਕਾਂ ਨੂੰ ਸਿੱਧੇ ਉਸਨੂੰ ਜਾਂ ਉਸਦੀ ਟੀਮ ਨੂੰ ਸੰਪਰਕ ਕਰਨ ਦੀ ਅਪੀਲ ਕੀਤੀ। ਉਸਨੇ ਅੱਗੇ ਕਿਹਾ, "ਤੁਹਾਡੀ ਸਮਝ ਅਤੇ ਸਹਿਯੋਗ ਲਈ ਤੁਹਾਡਾ ਧੰਨਵਾਦ। ਆਨਲਾਈਨ ਅਰਲਟ ਅਤੇ ਸੁਰੱਖਿਅਤ ਰਹੋ।"
ਪੁਲਸ ਦਾ ਜਵਾਬ ਅਤੇ ਸਲਾਹ
ਅਦਾਕਾਰਾ ਦੀ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਬੈਂਗਲੁਰੂ ਸਿਟੀ ਪੁਲਸ ਨੇ ਜ਼ਰੂਰੀ ਕਾਰਵਾਈ ਲਈ ਅਦਾਕਾਰਾ ਨੂੰ ਮਾਮਲੇ ਦੀ ਰਿਪੋਰਟ ਨਜ਼ਦੀਕੀ ਪੁਲਸ ਸਟੇਸ਼ਨ ਵਿੱਚ ਦਰਜ ਕਰਵਾਉਣ ਲਈ ਬੇਨਤੀ ਕੀਤੀ। ਪੁਲਸ ਨੇ ਇੱਕ ਜਵਾਬ ਵਿੱਚ ਲੋਕਾਂ ਨੂੰ ਚੇਤਾਵਨੀ ਦਿੱਤੀ, "ਇਹ ਧੋਖਾਧੜੀ ਵਾਲੀਆਂ ਕਾਲਾਂ ਅਤੇ ਸੰਦੇਸ਼ ਹਨ। ਕਿਰਪਾ ਕਰਕੇ ਉਨ੍ਹਾਂ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਾ ਕਰੋ।" ਰੁਕਮਣੀ ਵਸੰਤ ਨੂੰ ਫਿਲਮਾਂ ਜਿਵੇਂ ਕਿ 'ਸਪਤ ਸਾਗਰਦਾਚੇ ਏਲੋ', 'ਮਦਰਾਸੀ' ਅਤੇ 'ਕਾਂਤਾਰਾ: ਚੈਪਟਰ 1' ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ।
ਆਖਰੀ ਵਾਰ ਸਕ੍ਰੀਨ 'ਤੇ ਨਜ਼ਰ ਆਵੇਗਾ ਰਾਜਵੀਰ ਜਵੰਦਾ; ਫ਼ਿਲਮ ‘ਯਮਲਾ’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ
NEXT STORY