ਜਲੰਧਰ- ਅਦਾਕਾਰ ਯੋਗਰਾਜ ਸਿੰਘ ਦੀ ਧੀ ਦਾ ਅੱਜ ਜਨਮ ਦਿਨ ਹੈ। ਇਸ ਮੌਕੇ 'ਤੇ ਅਦਾਕਾਰ ਯੋਗਰਾਜ ਸਿੰਘ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਆਪਣੀ ਧੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।ਯੋਗਰਾਜ ਸਿੰਘ ਨੇ ਧੀ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਲਿਖਿਆ 'ਹੈਪੀ ਬਰਥਡੇ ਮੇਰੀ ਧੀ ਐਮੀ ਬੁੰਦੇਲ, ਮੈਂ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ'।ਇਸ ਤੋਂ ਇਲਾਵਾ ਯੋਗਰਾਜ ਸਿੰਘ ਦੀ ਪਤਨੀ ਨੇ ਵੀ ਧੀ ਦੇ ਜਨਮ ਦਿਨ 'ਤੇ ਪਿਆਰਾ ਜਿਹਾ ਕੈਪਸ਼ਨ ਲਿਖਿਆ ਹੈ। ਉਨ੍ਹਾਂ ਨੇ ਲਿਖਿਆ 'ਮੇਰੀ ਸੋਹਣੀ ਧੀ ਨੂੰ ਜਨਮ ਦਿਨ ਮੁਬਾਰਕ। ਮੈਂ ਤੁਹਾਨੂੰ ਅਜਿਹੇ ਛੋਟੇ ਜਿਹੇ ਚੰਚਲ ਬੱਚੇ ਤੋਂ ਇਸ ਸ਼ਾਨਦਾਰ ਸ਼ਖਸੀਅਤ 'ਚ ਤਬਦੀਲ ਹੁੰਦੇ ਵੇਖਿਆ ਹੈ। ਮੈਨੂੰ ਮਾਣ ਮਹਿਸੂਸ ਹੁੰਦਾ ਹੈ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ'।

ਯੋਗਰਾਜ ਸਿੰਘ ਨੇ ਨੀਨਾ ਬੁੰਦੇਲ ਉਰਫ਼ ਸਤਬੀਰ ਕੌਰ ਦੇ ਨਾਲ ਦੂਜਾ ਵਿਆਹ ਕਰਵਾਇਆ ਸੀ। ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਹਨ ।

ਪੁੱਤਰ ਵਿਕਟਰ ਅਤੇ ਧੀ ਅਮਰਜੋਤ ਕੌਰ । ਇਸ ਤੋਂ ਇਲਾਵਾ ਉਨ੍ਹਾਂ ਦਾ ਵੱਡਾ ਪੁੱਤਰ ਯੁਵਰਾਜ ਸਿੰਘ ਵੀ ਹੈ। ਜੋ ਕਿ ਉਨ੍ਹਾਂ ਦੀ ਪਹਿਲੀ ਪਤਨੀ ਸ਼ਬਨਮ ਤੋਂ ਹੈ। ਨੀਨਾ ਬੁੰਦੇਲ ਦੇ ਨਾਲ ਯੋਗਰਾਜ ਸਿੰਘ ਨੇ ਕਈ ਫ਼ਿਲਮਾਂ ਕੀਤੀਆਂ ਹਨ ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜੇਲ ਜਾਵੇਗੀ ਵੜਾ ਪਾਵ ਗਰਲ ਚੰਦਰਿਕਾ ਦਿਕਸ਼ਿਤ, ਮਾਣਹਾਨੀ ਦਾ ਮਾਮਲਾ ਦਰਜ
NEXT STORY