ਮਨੋਰੰਜਨ ਡੈਸਕ : ਬਾਲੀਵੁੱਡ ਅਦਾਕਾਰਾ Disha Patani ਇਨੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਅਤੇ ਡੇਟਿੰਗ ਦੀਆਂ ਅਫਵਾਹਾਂ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਹਾਲ ਹੀ ਵਿੱਚ ਮੁੰਬਈ ਦੇ ਮਹਾਲਕਸ਼ਮੀ ਰੇਸਕੋਰਸ ਵਿੱਚ ਆਯੋਜਿਤ 'ਲੋਲਾਪਾਲੂਜ਼ਾ ਇੰਡੀਆ 2026' ਮਿਊਜ਼ਿਕ ਫੈਸਟੀਵਲ ਦੌਰਾਨ ਦਿਸ਼ਾ ਨੂੰ ਮਸ਼ਹੂਰ ਪੰਜਾਬੀ ਗਾਇਕ ਤਲਵਿੰਦਰ ਦੇ ਨਾਲ ਦੇਖਿਆ ਗਿਆ।
ਹੱਥਾਂ 'ਚ ਹੱਥ ਪਾ ਕੇ ਕੀਤੀ ਐਂਟਰੀ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਦਿਸ਼ਾ ਅਤੇ ਤਲਵਿੰਦਰ ਇੱਕੋ ਗੱਡੀ ਵਿੱਚ ਸਮਾਗਮ ਵਾਲੀ ਥਾਂ 'ਤੇ ਪਹੁੰਚਦੇ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ, ਦੋਵਾਂ ਨੇ ਇੱਕ-ਦੂਜੇ ਦਾ ਹੱਥ ਫੜ ਕੇ ਇਵੈਂਟ ਵਿੱਚ ਐਂਟਰੀ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ। ਪ੍ਰਸ਼ੰਸਕਾਂ ਵੱਲੋਂ ਇਸ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਕਈ ਯੂਜ਼ਰਸ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਜਲਦ ਵਿਆਹ ਕਰਨ ਦੀ ਸਲਾਹ ਵੀ ਦਿੱਤੀ ਹੈ।
ਖਾਸ ਲੁੱਕ ਨੇ ਖਿੱਚਿਆ ਸਭ ਦਾ ਧਿਆਨ
ਇਸ ਮੌਕੇ ਦਿਸ਼ਾ ਪਾਟਨੀ ਨੇ ਸਫੇਦ ਰੰਗ ਦਾ ਕੌਰਸੈੱਟ ਟਾਪ ਅਤੇ ਬੈਗੀ ਡੈਨਿਮ ਜੀਨਸ ਪਹਿਨੀ ਹੋਈ ਸੀ, ਜਿਸ ਵਿੱਚ ਉਹ ਬਹੁਤ ਸਟਾਈਲਿਸ਼ ਲੱਗ ਰਹੀ ਸੀ। ਦੂਜੇ ਪਾਸੇ, ਤਲਵਿੰਦਰ ਕਾਲੀ ਟੀ-ਸ਼ਰਟ ਅਤੇ ਜੀਨਸ ਵਿੱਚ ਨਜ਼ਰ ਆਇਆ। ਖਾਸ ਗੱਲ ਇਹ ਸੀ ਕਿ ਤਲਵਿੰਦਰ ਨੇ ਆਪਣੇ ਹਮੇਸ਼ਾ ਦੀ ਤਰ੍ਹਾਂ ਆਪਣੇ ਚਿਹਰੇ 'ਤੇ ਫੁੱਲ-ਫੇਸ ਮੇਕਅਪ (ਪੇਂਟ) ਕੀਤਾ ਹੋਇਆ ਸੀ, ਜੋ ਉਸ ਦੇ ਸਟੇਜ ਲੁੱਕ ਦੀ ਪਛਾਣ ਹੈ।
ਪਹਿਲਾਂ ਵੀ ਇਕੱਠੇ ਆ ਚੁੱਕੇ ਹਨ ਨਜ਼ਰ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਹ ਜੋੜਾ ਇਕੱਠੇ ਦੇਖਿਆ ਗਿਆ ਹੋਵੇ। ਇਸ ਤੋਂ ਪਹਿਲਾਂ ਉਦੈਪੁਰ ਵਿੱਚ ਅਦਾਕਾਰਾ ਨੂਪੁਰ ਸੈਨਨ ਅਤੇ ਸਟੇਬਿਨ ਬੇਨ ਦੇ ਵਿਆਹ ਦੌਰਾਨ ਵੀ ਦੋਵਾਂ ਨੂੰ ਇਕੱਠੇ ਸਪਾਟ ਕੀਤਾ ਗਿਆ ਸੀ। ਉਸ ਸਮੇਂ ਤਲਵਿੰਦਰ ਬਿਨਾਂ ਮਾਸਕ ਦੇ ਨਜ਼ਰ ਆਏ ਸਨ, ਜਿਸ ਕਾਰਨ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਤੁਰੰਤ ਪਛਾਣ ਲਿਆ ਸੀ।
ਕੌਣ ਹੈ ਗਾਇਕ ਤਲਵਿੰਦਰ?
ਤਲਵਿੰਦਰ ਸਿੰਘ ਸਿੱਧੂ ਇੱਕ ਸੁਤੰਤਰ ਪੰਜਾਬੀ ਗਾਇਕ ਹੈ, ਜੋ ਆਪਣੇ ਪੰਜਾਬੀ ਆਰ ਐਂਡ ਬੀ (R&B) ਅਤੇ ਪੌਪ ਸੰਗੀਤ ਲਈ ਜਾਣਿਆ ਜਾਂਦਾ ਹੈ। ਉਸ ਦੇ 'ਗੱਲਾਂ 4', 'ਧੁੰਧਲਾ' ਅਤੇ 'ਖਿਆਲ' ਵਰਗੇ ਗੀਤ ਕਾਫੀ ਮਸ਼ਹੂਰ ਹਨ। ਉਹ ਅਕਸਰ ਆਪਣੀ ਪਛਾਣ ਗੁਪਤ ਰੱਖਣ ਲਈ ਚਿਹਰੇ 'ਤੇ ਮਾਸਕ ਜਾਂ ਪੇਂਟ ਦੀ ਵਰਤੋਂ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਧੁਰੰਦਰ' ਦਾ ਅਦਾਕਾਰ Rape ਕੇਸ 'ਚ ਗ੍ਰਿਫ਼ਤਾਰ
NEXT STORY