ਮੁੰਬਈ—ਸਾਲ 2015 'ਚ ਇਕ ਤੋਂ ਬਾਅਦ ਇਕ ਬਾਕਸ-ਆਫਿਸ ਨੂੰ ਸੁਪਰਹਿੱਟ ਫਿਲਮਾਂ ਦੇ ਕੇ ਬਾਲੀਵੁੱਡ ਦੀ ਨੰਬਰ ਵਨ ਅਦਾਕਾਰਾ ਬਣ ਚੁੱਕੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਨੇ ਆਪਣੇ ਇਸ ਫੇਮ ਦਾ ਫਾਇਦਾ ਲੈਂਦੇ ਹੋਏ ਸਹੀ ਸਮੇਂ 'ਤੇ ਆਪਣੀ ਫੀਸ 10 ਕਰੋੜ ਤੋਂ 15 ਕਰੋੜ ਰੁਪਏ ਕਰ ਲਈ ਹੈ। ਜਾਣਕਾਰੀ ਅਨੁਸਾਰ ਸਾਲ 2015 'ਚ ਉਸ ਨੇ ਫਿਲਮ 'ਪੀਕੂ', 'ਤਮਾਸ਼ਾ' ਅਤੇ ਹਾਲ ਹੀ ਰਿਲੀਜ਼ ਹੋਈ 'ਬਾਜੀਰਾਵ-ਮਸਤਾਨੀ' ਵਰਗੀਆਂ ਸ਼ਾਨਦਾਰ ਫਿਲਮਾਂ 'ਚ ਦਮਦਾਰ ਅਦਾਕਾਰੀ ਦਿਖਾਈ ਹੈ, ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ ਅਤੇ ਨਾਲ ਹੀ ਇਨ੍ਹਾਂ ਫਿਲਮਾਂ ਨੇ ਬਾਕਸ-ਆਫਿਸ 'ਤੇ ਕਮਾਈ ਵੀ ਚੰਗੀ ਕੀਤੀ ਹੈ। ਜਦਕਿ ਉਸ ਕੋਲ ਆਉਣ ਵਾਲੀਆਂ ਫਿਲਮਾਂ ਦੇ ਸਬਜੈਕਟ ਅਤੇ ਬਜ਼ਟ ਨੂੰ ਦੇਖਦੇ ਹੋਏ ਉਹ ਆਪਣੀ ਫੀਸ ਨੂੰ ਘੱਟ ਵੀ ਕਰ ਸਕਦੀ ਹੈ।
ਸੋਨਾਕਸ਼ੀ ਨੇ ਬਿਕਨੀ 'ਚ ਸ਼ੇਅਰ ਕੀਤੀ ਆਪਣੀ ਪਹਿਲੀ ਸੈਲਫੀ 2016! (ਦੇਖੋ ਤਸਵੀਰਾਂ)
NEXT STORY