ਮੁੰਬਈ – ਹਮੇਸ਼ਾ ਹੱਸਦਾ ਚਿਹਰਾ, ਮਿੱਠੀਆਂ ਗੱਲਾਂ ਅਤੇ ਬੇਮਿਸਾਲ ਅਦਾਕਾਰੀ – ਇਹ ਸੀ ਅਦਾਕਾਰ ਵਿਕਾਸ ਸੇਠੀ ਦੀ ਪਛਾਣ। ਪਰ ਹੁਣ ਉਹ ਸਾਡੀਆਂ ਯਾਦਾਂ ਵਿੱਚ ਹੀ ਰਹਿ ਗਏ ਹਨ। 48 ਸਾਲਾ ਵਿਕਾਸ ਦਾ 8 ਸਤੰਬਰ 2024 ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਅਚਾਨਕ ਮੌਤ ਨੇ ਨਾਂ ਸਿਰਫ਼ ਪਰਿਵਾਰ ਨੂੰ, ਸਗੋਂ ਸਾਰੇ ਟੀਵੀ ਅਤੇ ਫਿਲਮ ਦਰਸ਼ਕਾਂ ਨੂੰ ਗਹਿਰੇ ਦੁੱਖ 'ਚ ਡੁੱਬੋ ਦਿੱਤਾ ਸੀ।
ਇਹ ਵੀ ਪੜ੍ਹੋ: ਧਾਰਮਿਕ ਸਜ਼ਾ ਪੂਰੀ ਕਰਨ ਲਈ ਪਤੀ ਨਾਲ ਹਰਿਦੁਆਰ ਪੁੱਜੀ ਪਾਇਲ ਮਲਿਕ, ਨੱਕ ਰਗੜ ਕੇ ਰੋਂਦੇ ਹੋਏ ਮੰਗੀ ਮਾਫੀ

ਨਾਸਿਕ 'ਚ ਹੋਇਆ ਅੰਤ, ਮੌਤ ਤੋਂ ਪਹਿਲਾਂ ਸੀ ਬੀਮਾਰ
ਵਿਕਾਸ ਸੇਠੀ ਦੀ ਮੌਤ ਮਦਰੋਂ ਉਨ੍ਹਾਂ ਦੀ ਪਤਨੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਸੀ ਕਿ ਵਿਕਾਸ ਇੱਕ ਪਰਿਵਾਰਕ ਸਮਾਰੋਹ ਲਈ ਨਾਸਿਕ ਗਏ ਹੋਏ ਸਨ। ਉਥੇ ਉਹਨਾਂ ਨੂੰ ਉਲਟੀ ਅਤੇ ਦਸਤ ਦੀ ਸ਼ਿਕਾਇਤ ਹੋਈ। ਹਾਲਤ ਖ਼ਰਾਬ ਹੋਣ ਦੇ ਬਾਵਜੂਦ, ਉਨ੍ਹਾਂ ਨੇ ਹਸਪਤਾਲ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਡਾਕਟਰ ਨੂੰ ਘਰ ਹੀ ਬੁਲਾਇਆ ਗਿਆ। ਇਲਾਜ ਤੋਂ ਬਾਅਦ ਉਹ ਆਰਾਮ ਕਰਨ ਚਲੇ ਗਏ, ਪਰ ਕਦੇ ਉੱਠੇ ਨਹੀਂ। ਨੀਂਦ ਵਿੱਚ ਹੀ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : 2 ਅਗਸਤ ਨੂੰ ਆਪਣਾ 'ਦੂਜਾ' ਜਨਮ ਦਿਨ ਮਨਾਉਂਦੇ ਹਨ ਅਮਿਤਾਭ ਬੱਚਨ ! ਵਜ੍ਹਾ ਜਾਣ ਰਹਿ ਜਾਓਗੇ ਹੱਕੇ-ਬੱਕੇ

ਟੀਵੀ ਤੋਂ ਫਿਲਮਾਂ ਤੱਕ ਬਣਾਈ ਆਪਣੀ ਪਛਾਣ
ਵਿਕਾਸ ਸੇਠੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਦੁਨੀਆਂ ਤੋਂ ਕੀਤੀ, ਪਰ ਬਾਅਦ ਵਿੱਚ ਉਹ ਬਾਲੀਵੁੱਡ ਫਿਲਮਾਂ ਵਿੱਚ ਵੀ ਨਜ਼ਰ ਆਏ। ਉਹ ਸ਼ਾਹਰੁਖ ਖਾਨ, ਕਾਜੋਲ, ਅਮਿਤਾਭ ਬੱਚਨ ਵਰਗੇ ਸਿਤਾਰਿਆਂ ਨਾਲ 'ਕਭੀ ਖੁਸ਼ੀ ਕਭੀ ਗ਼ਮ' ਵਿੱਚ ਕੰਮ ਕਰ ਚੁੱਕੇ ਹਨ। ਇਸ ਫਿਲਮ ਵਿੱਚ ਉਹ ਕਰੀਨਾ ਦੇ ਕਲਾਸਮੇਟ ਰੌਨੀ ਦੇ ਰੋਲ ਵਿੱਚ ਨਜ਼ਰ ਆਏ ਸਨ। ਉਨ੍ਹਾਂ ਨੇ 'ਦੀਵਾਨਾਪਨ' ਅਤੇ ਆਖਰੀ ਵਾਰ ਤੇਲਗੂ ਸਾਇੰਸ ਫਿਕਸ਼ਨ ਫਿਲਮ 'ਇਸਮਾਰਟ ਸ਼ੰਕਰ' ਵਿੱਚ ਕੰਮ ਕੀਤਾ ਸੀ। ਫਿਲਮਾਂ 'ਚ ਛੋਟੇ-ਛੋਟੇ ਰੋਲ ਹੋਣ ਦੇ ਬਾਵਜੂਦ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ।
ਇਹ ਵੀ ਪੜ੍ਹੋ: ਧਾਰਮਿਕ ਸਜ਼ਾ ਪੂਰੀ ਕਰਨ ਲਈ ਪਤੀ ਨਾਲ ਹਰਿਦੁਆਰ ਪੁੱਜੀ ਪਾਇਲ ਮਲਿਕ, ਨੱਕ ਰਗੜ ਕੇ ਰੋਂਦੇ ਹੋਏ ਮੰਗੀ ਮਾਫੀ
ਹਿੱਟ ਟੀਵੀ ਸ਼ੋਜ਼ ਨੇ ਦਿੱਤੀ ਲੋਕਪ੍ਰਿਯਤਾ
ਵਿਕਾਸ ਨੇ ਟੀਵੀ ਜਗਤ ਵਿੱਚ ਆਪਣੀ ਪਛਾਣ 'ਕਸੌਟੀ ਜ਼ਿੰਦਗੀ ਕੀ', 'ਕਿਉਂਕੀ ਸਾਸ ਭੀ ਕਭੀ ਬਹੁ ਥੀ', 'ਕਹੀਂ ਤੋ ਹੋਗਾ', 'ਸਸੁਰਾਲ ਸਿਮਰ ਕਾ', 'ਉਤਰਣ', 'ਕਿਉਂ ਹੋਤਾ ਹੈ ਪਿਆਰ', 'ਗੀਤ: ਹੋਈ ਸਭ ਤੋਂ ਪਰਾਈ' ਵਰਗੇ ਪ੍ਰਸਿੱਧ ਸੀਰੀਅਲਾਂ ਰਾਹੀਂ ਬਣਾਈ। ਉਹ ਹਰ ਘਰ ਵਿੱਚ ਆਪਣੀ ਅਦਾਕਾਰੀ ਰਾਹੀਂ ਪਛਾਏ ਜਾਂਦੇ ਸਨ।
ਇਹ ਵੀ ਪੜ੍ਹੋ: ਵੱਡੀ ਖ਼ਬਰ ; ਪਿਓ ਨੇ ਅਦਾਕਾਰਾ ਧੀ ਖ਼ਿਲਾਫ਼ ਖ਼ੁਦ ਹੀ ਕਰਾ'ਤੀ FIR
ਆਖ਼ਰੀ ਸਾਲ ਰਹੇ ਸੰਗਰਸ਼ ਭਰੇ
ਆਖ਼ਰੀ ਕੁਝ ਸਾਲਾਂ ਤੋਂ ਵਿਕਾਸ ਸੇਠੀ ਨਾਂ ਸਿਰਫ਼ ਲਾਈਮਲਾਈਟ ਤੋਂ ਦੂਰ ਸਨ, ਸਗੋਂ ਕੰਮ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਹੇ ਸਨ। ਇਸ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਵੀ ਖ਼ਰਾਬ ਹੋ ਗਈ ਸੀ। ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਡਿਪ੍ਰੈਸ਼ਨ 'ਚ ਹੋਣ ਦੀ ਗੱਲ ਵੀ ਸਵੀਕਾਰ ਕੀਤੀ ਸੀ।
ਇਹ ਵੀ ਪੜ੍ਹੋ: ਵੱਡੀ ਖਬਰ; ਮਸ਼ਹੂਰ ਅਦਾਕਾਰ ਦੀ ਮੌਤ, ਹੋਟਲ ਦੇ ਕਮਰੇ 'ਚੋਂ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਦਿ ਕੇਰਲਾ ਸਟੋਰੀ' ਨੂੰ ਮਿਲਿਆ 'ਰਾਸ਼ਟਰੀ ਫਿਲਮ ਪੁਰਸਕਾਰ', CM ਪਿਨਾਰਾਈ ਨੇ ਕੀਤਾ ਵਿਰੋਧ
NEXT STORY