ਚੰਡੀਗੜ੍ਹ (ਬਿਊਰੋ) - ਪਾਲੀਵੁੱਡ ਜਗਤ ਤੋਂ ਵੀ ਇੱਕ ਗੁੱਡ ਨਿਊਜ਼ ਸਾਹਮਣੇ ਆਈ ਹੈ। ਪੰਜਾਬੀ ਅਦਾਕਾਰਾ ਜਸਪਿੰਦਰ ਚੀਮਾ ਮਾਂ ਬਣ ਗਈ ਹੈ। ਉਨ੍ਹਾਂ ਨੇ ਪਿਆਰੀ ਜਿਹੀ ਧੀ ਨੂੰ ਜਨਮ ਦਿੱਤਾ ਹੈ। ਮਾਂ ਬਣਨ ਦਾ ਅਹਿਸਾਸ ਹਰ ਇੱਕ ਔਰਤ ਲਈ ਬਹੁਤ ਹੀ ਖ਼ਾਸ ਹੁੰਦਾ ਹੈ। ਇਸ ਖ਼ੂਬਸੂਰਤ ਅਹਿਸਾਸ 'ਚੋਂ ਲੰਘ ਰਹੀ ਹੈ ਇੱਕ ਕੁੜੀ ਪੰਜਾਬ ਦੀ ਅਦਾਕਾਰਾ ਜਸਪਿੰਦਰ ਚੀਮਾ। ਅਦਾਕਾਰਾ ਜਸਪਿੰਦਰ ਚੀਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕਰਦੇ ਹੋਏ ਲਿਖਿਆ ਹੈ- ''ਸ਼ੁਕਰ ਵਾਹਿਗੁਰੂ ਜੀ ਦਾ ਇੰਨਾਂ ਖ਼ੂਬਸੂਰਤ ਗਿਫਟ ਦੇਣ ਲਈ...Yeahhhhhh ਬੇਬੀ ਗਰਲ ਆਈ ਹੈ। ਅਸੀਂ ਸਾਰੇ ਬਹੁਤ ਹੀ ਜ਼ਿਆਦਾ ਖੁਸ਼ ਹਾਂ ਅਤੇ ਇਹ ਖੁਸ਼ਖਬਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਧੰਨਵਾਦ ਤੁਹਾਡਾ ਸਭ ਦਾ ਤੁਹਾਡੀਆਂ ਦੁਆਵਾਂ ਲਈ..ਸਾਡੀ ਨੰਨੀ ਪਰੀ।''

ਦੱਸ ਦਈਏ ਕਿ ਜਸਪਿੰਦਰ ਚੀਮਾ ਦੀ ਇਸ ਪੋਸਟ 'ਤੇ ਕਲਾਕਾਰ ਅਤੇ ਪ੍ਰਸ਼ੰਸਕ ਕੁਮੈਂਟ ਕਰਕੇ ਅਦਾਕਾਰਾ ਅਤੇ ਐਕਟਰ ਗੁਰਜੀਤ ਸਿੰਘ ਨੂੰ ਮਾਪੇ ਬਣਨ ਲਈ ਵਧਾਈਆਂ ਦੇ ਰਹੇ ਹਨ। ਗਾਇਕਾ ਜੈਨੀ ਜੌਹਲ ਨੇ ਵੀ ਕੁਮੈਂਟ ਕਰਕੇ ਵਧਾਈ ਦਿੱਤੀ ਹੈ। 'ਇੱਕ ਕੁੜੀ ਪੰਜਾਬ ਦੀ', 'ਗੇਲੋ' ਸਮੇਤ ਕਈ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਜਸਪਿੰਦਰ ਚੀਮਾ ਇਸ ਸਮੇਂ ਬਹੁਤ ਹੀ ਜ਼ਿਆਦਾ ਖੁਸ਼ ਹਨ।

ਦੱਸ ਦਈਏ ਅਦਾਕਾਰਾ ਜਸਪਿੰਦਰ ਚੀਮਾ ਦਾ ਵਿਆਹ ਐਕਟਰ ਗੁਰਜੀਤ ਸਿੰਘ ਨਾਲ ਹੋਇਆ ਹੈ। ਗੁਰਜੀਤ ਸਿੰਘ ਬਤੌਰ ਹੋਸਟ ਕਈ ਟੀਵੀ ਸ਼ੋਅਜ਼ ਦੇ ਨਾਲ ਕਈ ਐਵਾਰਡਜ਼ ਦੀ ਮੇਜ਼ਬਾਨੀ ਵੀ ਕਰ ਚੁੱਕੇ ਹਨ।

ਜੇ ਗੱਲ ਕਰੀਏ ਜਸਪਿੰਦਰ ਚੀਮਾ ਦੇ ਕੰਮ ਦੀ ਤਾਂ ਉਨ੍ਹਾਂ ਨੇ ਕਈ ਕਮਾਲ ਦੀਆਂ ਫ਼ਿਲਮਾਂ 'ਚ ਕੰਮ ਕੀਤਾ ਹੈ, 'ਧੀ ਪੰਜਾਬ ਦੀ', 'ਵੀਰਾਂ ਨਾਲ ਸਰਦਾਰੀ' ਅਤੇ 'ਡੌਂਟ ਵਰੀ ਯਾਰਾ' ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨਗੀਆਂ।

ਇਹਨਾਂ ਫ਼ਿਲਮਾਂ ਤੋਂ ਇਲਾਵਾ ਜਸਪਿੰਦਰ ਚੀਮਾ ਦੀ ਫ਼ਿਲਮ 'ਗੇਲੋ' ਨੂੰ ਵੀ ਕਾਫੀ ਪਸੰਦ ਕੀਤਾ ਗਿਆ। ਜਸਪਿੰਦਰ ਚੀਮਾ ਨੂੰ ਉਸ ਦੀ ਅਦਾਕਾਰੀ ਲਈ ਕਈ ਐਵਾਰਡ ਵੀ ਮਿਲੇ ਹਨ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਸਾਂਝੀ ਕਰੋ।
ਰਣਬੀਰ ਕਪੂਰ ਦੀ ਫਿਲਮ 'ਬ੍ਰਹਮਾਸਤਰ' ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼, ਵੇਖੋ ਵੀਡ਼ੀਓ
NEXT STORY