ਮੁੰਬਈ: ਅਦਾਕਾਰ ਕੰਗਨਾ ਰਣੌਤ ਇਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਥਲਾਇਵੀ’ ਨੂੰ ਲੈ ਕੇ ਚਰਚਾ ’ਚ ਬਣੀ ਹੋਈ ਹੈ। ਹਾਲ ਹੀ ’ਚ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਫ਼ਿਲਮ ਦਾ ਟੀਜ਼ਰ ਤਾਮਿਲਨਾਡੂ ਦੀ ਸਾਬਕਾ ਸੀ.ਐੱਮ. ਜੈਲਲਿਤਾ ਦੀ 73ਵੀਂ ਜਯੰਤੀ ’ਤੇ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।
To Jaya Amma, on her birthanniversary
Witness the story of the legend, #Thalaivi, in cinemas on 23rd April, 2021. @thearvindswami #Vijay @vishinduri @ShaaileshRSingh @BrindaPrasad1 @neeta_lulla #BhushanKumar @KarmaMediaent @TSeries @vibri_media #SprintFilms @ThalaiviTheFilm pic.twitter.com/JOn812GajH
— Kangana Ranaut (@KanganaTeam) February 24, 2021
ਅਦਾਕਾਰਾ ਕੰਗਨਾ ਨੇ ਟੀਜ਼ਰ ਨੂੰ ਖ਼ੁਦ ਟਵਿਟਰ ’ਤੇ ਸਾਂਝਾ ਕੀਤਾ ਹੈ। ਟੀਜ਼ਰ ’ਚ ਦਮਦਾਰ ਡਾਇਲਾਗ ਦਿਖਾਏ ਗਏ ਹਨ ਅਤੇ ਕੰਗਨਾ ਜੈਲਲਿਤਾ ਦੇ ਕਿਰਦਾਰ ’ਚ ਦਿਖਾਈ ਦੇ ਰਹੀ ਹੈ। ਜਿਸ ਦੇ ਆਲੇ-ਦੁਆਲੇ ਬਹੁਤ ਭੀੜ ਦਿਖਾਈ ਦੇ ਰਹੀ ਹੈ। ਟੀਜ਼ਰ ਸਾਂਝਾ ਕਰਦੇ ਹੋਏ ਕੰਗਨਾ ਨੇ ਲਿਖਿਆ ਕਿ ‘ਜੈਯਾ ਅੰਮਾ ਲਈ ਉਨ੍ਹਾਂ ਦੇ ਜਨਮ ਦਿਨ ’ਤੇ ਉਨ੍ਹਾਂ ਦੀ ਕਹਾਣੀ ਦੇਖੋ...ਥਲਾਇਵੀ 23 ਅਪ੍ਰੈਲ 2021 ਨੂੰ ਸਿਨੇਮਾਘਰਾਂ ’ਚ ਆ ਰਹੀ ਹੈ’। ਪ੍ਰਸ਼ੰਸਕ ਇਸ ਟੀਜ਼ਰ ਨੂੰ ਖ਼ੂਬ ਪਸੰਦ ਕਰ ਰਹੇ ਹਨ ਅਤੇ ਤਾਰੀਫ਼ ਵੀ ਕਰ ਰਹੇ ਹਨ।

ਦੱਸ ਦੇਈਏ ਕਿ ਤਾਮਿਲਨਾਡੂ ਦੀ ਸਾਬਕਾ ਸੀ.ਐੱਮ ਜੈਲਲਿਤਾ ਦੇ ਕਿਰਦਾਰ ’ਚ ਨਜ਼ਰ ਆਵੇਗੀ। ਇਸ ਕਿਰਦਾਰ ਨੂੰ ਨਿਭਾਉਣ ਲਈ ਕੰਗਨਾ ਨੇ ਬਹੁਤ ਮਿਹਨਤ ਕੀਤੀ ਹੈ। ਕੰਗਨਾ ਨੇ ਨਾ ਸਿਰਫ਼ ਭਰਤਨਾਟੀਅਮ ਸਿੱਖਿਆ ਹੈ ਸਗੋਂ ਤਮਿਲ ਭਾਸ਼ਾ ’ਤੇ ਵੀ ਆਪਣੀ ਪਕੜ ਬਣਾਈ। ‘ਥਲਾਇਵੀ’ ਫ਼ਿਲਮ ਹਿੰਦੀ ਤੋਂ ਇਲਾਵਾ ਤਮਿਲ ਅਤੇ ਤੇਲਗੂ ਭਾਸ਼ਾ ’ਚ ਵੀ ਰਿਲੀਜ਼ ਹੋਵੇਗੀ। ਇਸ ਫ਼ਿਲਮ ’ਚ ਕੰਗਨਾ ਤੋਂ ਇਲਾਵਾ ਸਾਊਥ ਦੇ ਸਟਾਰ ਅਰਵਿੰਦ ਸਵਾਮੀ ਵੀ ਨਜ਼ਰ ਆਉਣਗੇ। ਇਹ ਫ਼ਿਲਮ 23 ਅਪ੍ਰੈਲ 2021 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ।
ਰੂਬੀਨਾ ਦਿਲੈਕ ਤੋਂ ਤਲਾਕ ਲੈਣਾ ਚਾਹੁੰਦੇ ਸਨ ਅਭਿਨਵ ਸ਼ੁਕਲਾ, ਜਾਣੋ ਕੀ ਹੈ ਕਾਰਨ
NEXT STORY