ਵੈੱਬ ਡੈਸਕ- ਹਿੰਦੀ ਸਿਨੇਮਾ ਦੀ ਦਿੱਗਜ ਅਦਾਕਾਰਾ ਰੇਖਾ ਹਮੇਸ਼ਾ ਤੋਂ ਹੀ ਸੁਰਖੀਆਂ 'ਚ ਰਹੀ ਹੈ। ਅੱਜ ਉਹ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਤੇ ਸਟਾਇਲਿਸ਼ ਅਭਿਨੇਤਰੀਆਂ 'ਚ ਗਿਣੀ ਜਾਂਦੀ ਹੈ। ਪਰ ਉਨ੍ਹਾਂ ਦੇ ਫਿਲਮੀ ਸਫ਼ਰ ਦੀ ਸ਼ੁਰੂਆਤ ਆਸਾਨ ਨਹੀਂ ਸੀ। ਕਈ ਵਾਰ ਉਨ੍ਹਾਂ ਨੂੰ ਆਪਣੇ ਲੁੱਕਸ ਕਰਕੇ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਹੌਲੀ-ਹੌਲੀ ਰੇਖਾ ਨੇ ਆਪਣੇ ਆਪ ਨੂੰ ਇੰਨਾ ਨਿਖਾਰਿਆ ਕਿ ਅੱਜ ਵੀ ਉਹ ਆਪਣੀ ਖੂਬਸੂਰਤੀ ਨਾਲ ਹਰ ਥਾਂ ਧਿਆਨ ਖਿੱਚ ਲੈਂਦੀ ਹੈ। ਪਰ ਉਨ੍ਹਾਂ ਦੀ ਜ਼ਿੰਦਗੀ ਵਿਵਾਦਾਂ ਨਾਲ ਵੀ ਘਿਰੀ ਰਹੀ।
‘ਅੰਜਾਨਾ ਸਫਰ’ ਦਾ ਸ਼ੂਟਿੰਗ ਵਿਵਾਦ
ਇਹ ਕਹਾਣੀ ਰੇਖਾ ਦੀ ਫਿਲਮ ਅੰਜਾਨਾ ਸਫਰ ਦੀ ਸ਼ੂਟਿੰਗ ਦੌਰਾਨ ਦੀ ਹੈ। ਉਸ ਸਮੇਂ ਰੇਖਾ ਸਿਰਫ਼ 15 ਸਾਲ ਦੀ ਸਨ। ਫਿਲਮ ਦੇ ਨਿਰਦੇਸ਼ਕ ਰਾਜਾ ਨਵਾਥੇ ਅਤੇ ਨਿਰਮਾਤਾ ਕੁਲਜੀਤ ਪਾਲ ਨੇ ਇਕ ਰੋਮਾਂਟਿਕ ਸੀਨ ਦੀ ਯੋਜਨਾ ਬਣਾਈ ਸੀ, ਪਰ ਇਸ ਬਾਰੇ ਰੇਖਾ ਨੂੰ ਕੁਝ ਨਹੀਂ ਦੱਸਿਆ ਗਿਆ। ਸ਼ੂਟਿੰਗ ਦੌਰਾਨ ਅਚਾਨਕ ਹੀਰੋ ਬਿਸਵਜੀਤ ਚੈਟਰਜੀ ਨੇ ਰੇਖਾ ਨੂੰ ਫੜ ਕੇ ਕਿਸ ਕਰ ਲਿਆ। ਹੈਰਾਨੀ ਦੀ ਗੱਲ ਇਹ ਸੀ ਕਿ ਨਿਰਦੇਸ਼ਕ ਨੇ "ਕਟ" ਨਹੀਂ ਬੋਲਿਆ ਅਤੇ ਕੈਮਰਾ ਲਗਾਤਾਰ ਚਲਦਾ ਰਿਹਾ। ਲਗਭਗ 5 ਮਿੰਟ ਤੱਕ ਇਹ ਸੀਨ ਚਲਦਾ ਰਿਹਾ। ਸੈੱਟ ‘ਤੇ ਲੋਕ ਤਾੜੀਆਂ ਤੇ ਸੀਟੀਆਂ ਵਜਾ ਰਹੇ ਸਨ, ਪਰ ਰੇਖਾ ਦੀਆਂ ਅੱਖਾਂ ਬੰਦ ਸਨ ਅਤੇ ਉਨ੍ਹਾਂ 'ਚੋਂ ਹੰਝੂ ਭਰੇ ਸਨ। ਇਹ ਘਟਨਾ ਉਨ੍ਹਾਂ ਲਈ ਬਹੁਤ ਦਰਦਨਾਕ ਸਾਬਤ ਹੋਈ। ਰੇਖਾ ਨੇ ਬਾਅਦ 'ਚ ਕਿਹਾ ਕਿ ਇਹ ਸਭ ਅਚਾਨਕ ਹੋਇਆ, ਉਹ ਤਿਆਰ ਨਹੀਂ ਸੀ। ਰੇਖਾ ਨੇ ਕਿਹਾ ਕਿ ਉਸ ਨੂੰ ਅਜਿਹਾ ਮਹਿਸੂਸ ਹੋ ਰਿਹਾ ਸੀ ਜਿਵੇਂ ਉਸ ਦਾ ਸ਼ੋਸ਼ਣ ਹੋਇਆ ਹੈ।
ਨਿਰਦੇਸ਼ਕ ਤੇ ਨਿਰਮਾਤਾ ਦੇ ਵੱਖ-ਵੱਖ ਦਾਅਵੇ
ਬਿਸਵਜੀਤ ਨੇ ਬਾਅਦ 'ਚ ਕਿਹਾ ਕਿ ਉਨ੍ਹਾਂ ਨੇ ਇਹ ਨਿਰਦੇਸ਼ਕ ਦੇ ਕਹਿਣ ‘ਤੇ ਕੀਤਾ ਸੀ ਅਤੇ ਇਹ ਫਿਲਮ ਲਈ ਜ਼ਰੂਰੀ ਸੀ। ਹਾਲਾਂਕਿ, ਨਿਰਮਾਤਾ ਕੁਲਜੀਤ ਪਾਲ ਨੇ ਦਾਅਵਾ ਕੀਤਾ ਕਿ ਰੇਖਾ ਨੂੰ ਇਸ ਸੀਨ ਬਾਰੇ ਪੂਰੀ ਜਾਣਕਾਰੀ ਸੀ ਅਤੇ ਉਹਨਾਂ ਨੇ ਹੀ ਮਨਜ਼ੂਰੀ ਦਿੱਤੀ ਸੀ।
ਪਹਿਲੀ ਪ੍ਰੈਸ ਕਾਨਫਰੰਸ ਅਤੇ ਰੇਖਾ ਦਾ ਜਵਾਬ
ਇਸ ਘਟਨਾ ਤੋਂ ਬਾਅਦ ਰੇਖਾ ਦੀ ਪਹਿਲੀ ਪ੍ਰੈਸ ਕਾਨਫਰੰਸ ਬੁਲਾਈ ਗਈ। ਜਿੱਥੇ ਉਸ ਤੋਂ ਕਈ ਸਵਾਲ ਪੁੱਛੇ ਗਏ। ਇਕ ਪੱਤਰਕਾਰ ਨੇ ਪੁੱਛਿਆ,“ਕੀ ਤੁਸੀਂ ਕਿਸਿੰਗ ਸੀਨ ਦੇ ਪੱਖ 'ਚ ਹੋ?” ਇਸ ‘ਤੇ ਰੇਖਾ ਨੇ ਮੁਸਕੁਰਾਉਂਦੇ ਹੋਏ ਕਿਹਾ,“ਹਾਂ, ਪਰ ਉਦੋਂ, ਜਦੋਂ ਹੀਰੋਇਨ ਨੇ ਸਲੈਕਸ ਪਹਿਨੀ ਹੋਵੇ”। ਇਹ ਜਵਾਬ ਸਭ ਲਈ ਹੈਰਾਨੀਭਰਪੂਰ ਸੀ। ਰੇਖਾ ਨੇ ਇਹ ਵੀ ਦੱਸਿਆ ਕਿ ਉਸ ਨੇ ਹਿੰਦੀ ਫਿਲਮਾਂ ਇਸ ਲਈ ਚੁਣੀਆਂ ਕਿਉਂਕਿ ਦੱਖਣੀ ਸਿਨੇਮਾ 'ਚ ਉਸ ਸਮੇਂ ਜ਼ਿਆਦਾ ਪੈਸੇ ਨਹੀਂ ਮਿਲਦੇ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੋਲਡਨ ਗਰਲ ਬਣੀ ਪੰਜਾਬ ਦੀ 'ਐਸ਼ਵਰਿਆ ਰਾਏ', ਜਾਣੋ ਕਿਵੇਂ ਘਟਾਇਆ ਹਿਮਾਂਸ਼ੀ ਖੁਰਾਨਾ ਨੇ 11 ਕਿਲੋ ਭਾਰ
NEXT STORY