ਐਂਟਰਟੇਨਮੈਂਟ ਡੈਸਕ- ਸਾਊਥ ਸਿਨੇਮਾ ਦੀ ਅਦਾਕਾਰਾ ਨਿਧੀ ਅਗਰਵਾਲ ਬੁੱਧਵਾਰ ਨੂੰ ਹੈਦਰਾਬਾਦ ਵਿੱਚ ਆਪਣੀ ਆਉਣ ਵਾਲੀ ਹਾਰਰ-ਕਾਮੇਡੀ ਫ਼ਿਲਮ ‘ਦਿ ਰਾਜਾ ਸਾਹਬ’ ਦੇ ਗਾਣੇ ‘ਸਹਾਨਾ ਸਹਾਨਾ’ ਦੇ ਲਾਂਚ ਇਵੈਂਟ ਵਿੱਚ ਸ਼ਾਮਲ ਹੋਈ। ਇਸ ਦੌਰਾਨ ਇਵੈਂਟ ਸਥਾਨ ’ਤੇ ਭਾਰੀ ਭੀੜ ਇਕੱਠੀ ਹੋ ਗਈ, ਜਿਸ ਨੇ ਨਿਧੀ ਨੂੰ ਚਾਰੋਂ ਪਾਸਿਆਂ ਤੋਂ ਘੇਰ ਲਿਆ। ਭੀੜ ਕਾਰਨ ਉਹ ਕਾਫ਼ੀ ਘਬਰਾਈ ਹੋਈ ਨਜ਼ਰ ਆਈ ਅਤੇ ਬਹੁਤ ਮੁਸ਼ਕਲ ਨਾਲ ਆਪਣੀ ਕਾਰ ਤੱਕ ਪਹੁੰਚ ਸਕੀ।
ਇਹ ਵੀ ਪੜ੍ਹੋ: ਇਤਰਾਜ਼ਯੋਗ ਵੀਡੀਓ ਵਾਇਰਲ ਹੋਣ 'ਤੇ ਸੋਸ਼ਲ ਮੀਡੀਆ Influencer ਨੇ ਤੋੜੀ ਚੁੱਪੀ, ਲੋਕਾਂ ਨੂੰ ਕਰ'ਤੀ ਇਹ ਅਪੀਲ

ਇਸ ਘਟਨਾ ਦੇ ਕਈ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ, ਜਿਨ੍ਹਾਂ ਵਿੱਚ ਨਿਧੀ ਨੂੰ ਭੀੜ ਵਿਚੋਂ ਨਿਕਲਣ ਲਈ ਸੰਘਰਸ਼ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਯੂਜ਼ਰਜ਼ ਨੇ ਇਸ ਘਟਨਾ ਦੀ ਸਖਤ ਆਲੋਚਨਾ ਕੀਤੀ ਹੈ। ਪਲੇਟਫਾਰਮ X ’ਤੇ ਕਈ ਲੋਕਾਂ ਨੇ ਲਿਖਿਆ ਕਿ ਇਹ ਫੈਨਡਮ ਨਹੀਂ, ਸਗੋਂ ਅਰਾਜਕਤਾ ਹੈ ਅਤੇ ਸੈਲੇਬ੍ਰਿਟੀਜ਼ ਦੀ ਨਿੱਜੀ ਸੁਰੱਖਿਆ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਨਹੀਂ ਰਹੀ ਭਾਰਤ ਦੀ ਪਹਿਲੀ Femina Miss India ! 81 ਸਾਲ ਦੀ ਉਮਰ 'ਚ ਲਿਆ ਆਖ਼ਰੀ ਸਾਹ
ਜ਼ਿਕਰਯੋਗ ਹੈ ਕਿ ਨਿਧੀ ਅਗਰਵਾਲ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ 2017 ਵਿੱਚ ਟਾਈਗਰ ਸ਼ਰਾਫ ਨਾਲ ਫ਼ਿਲਮ ‘ਮੁੰਨਾ ਮਾਈਕਲ’ ਰਾਹੀਂ ਕੀਤੀ ਸੀ। ਇਸ ਤੋਂ ਬਾਅਦ ਉਹ ‘ਸਵਿਆਸਾਚੀ’, ‘ਮਿਸਟਰ ਮਜਨੂ’, ‘ਹਰੀ ਹਰਾ ਵੀਰਾ ਮੱਲੂ’ ਵਰਗੀਆਂ ਫ਼ਿਲਮਾਂ ਵਿੱਚ ਨਜ਼ਰ ਆਈ। ਨਿਧੀ ਹੁਣ ਪ੍ਰਭਾਸ ਨਾਲ ਹਾਰਰ-ਕਾਮੇਡੀ ਫ਼ਿਲਮ ‘ਦੀ ਰਾਜਾ ਸਾਹਬ’ ਵਿੱਚ ਨਜ਼ਰ ਆਉਣ ਵਾਲੀ ਹੈ, ਜੋ 9 ਜਨਵਰੀ 2026 ਨੂੰ ਰਿਲੀਜ਼ ਹੋਵੇਗੀ। ਇਸ ਤੇਲਗੂ ਫ਼ਿਲਮ ਦਾ ਨਿਰਦੇਸ਼ਨ ਮਾਰੁਤੀ ਦਾਸਾਰੀ ਨੇ ਕੀਤਾ ਹੈ, ਸੰਗੀਤ ਐਸ ਥਮਨ ਨੇ ਤਿਆਰ ਕੀਤਾ ਹੈ ਅਤੇ ਫ਼ਿਲਮ ਦਾ ਨਿਰਮਾਣ ਪੀਪਲ ਮੀਡੀਆ ਫੈਕਟਰੀ ਦੇ ਬੈਨਰ ਹੇਠ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕੈਂਸਰ ਤੋਂ ਜੰਗ ਹਾਰਿਆ ਹਾਲੀਵੁੱਡ ਦਾ ਮਸ਼ਹੂਰ ਅਦਾਕਾਰ; ਆਖਰੀ ਸੰਦੇਸ਼ 'ਚ ਲੋਕਾਂ ਨੂੰ ਕੀਤੀ ਇਹ ਅਪੀਲ
ਰਾਣੀ ਮੁਖਰਜੀ ਨੂੰ ਮਿਲਿਆ 'ਐਕਸੀਲੈਂਸ ਇਨ ਵੂਮਨ ਐਮਪਾਵਰਮੈਂਟ ਥਰੂ ਸਿਨੇਮਾ' ਐਵਾਰਡ
NEXT STORY