ਵੈੱਬ ਡੈਸਕ- ਅੱਜ ਦੇ ਸਮੇਂ ਵਿਚ ਫੈਸ਼ਨ ਦਾ ਮਤਲਬ ਸਿਰਫ ਨਵੇਂ ਡਿਜ਼ਾਈਨ ਦੇ ਕੱਪੜਿਆਂ ਨੂੰ ਸਟਾਈਲ ਕਰਨਾ ਨਹੀਂ ਸਗੋਂ ਆਪਣੀ ਪਰਸਨੈਲਿਟੀ ਨੂੰ ਸਟਾਈਲਿਸ਼ ਤਰੀਕੇ ਨਾਲ ਦਿਖਾਉਣਾ ਵੀ ਹੈ। ਭਾਰਤੀ ਹੋਵੇ ਜਾਂ ਪੱਛਮੀ ਪਹਿਰਾਵਾ, ਹਰ ਮੌਕੇ ’ਤੇ ਮੁਟਿਆਰਾਂ ਅਤੇ ਔਰਤਾਂ ਖੁਦ ਨੂੰ ਸਭ ਤੋਂ ਵੱਖਰੀਆਂ ਅਤੇ ਟਰੈਂਡੀ ਦਿਖਾਉਣਾ ਚਾਹੁੰਦੀਆਂ ਹਨ। ਇਹੋ ਕਾਰਨ ਹੈ ਕਿ ਮੁਟਿਆਰਾਂ ਅਤੇ ਔਰਤਾਂ ਅਜਿਹੀਆਂ ਡਰੈੱਸਾਂ ਦੀ ਚੋਣ ਕਰਦੀਆਂ ਹਨ ਜੋ ਉਨ੍ਹਾਂ ਨੂੰ ਕੰਫਰਟੇਬਲ ਫੀਲ ਕਰਵਾਉਣ ਦੇ ਨਾਲ-ਨਾਲ ਦੂਜਿਆਂ ਨਾਲੋਂ ਸਪੈਸ਼ਲ ਵੀ ਦਿਖਾਵੇ।
ਪਿਛਲੇ ਕੁਝ ਸਮੇਂ ਤੋਂ ‘ਕ੍ਰਾਪ ਬਲੇਜ਼ਰ ਸੈੱਟ’ ਬਹੁਤ ਟਰੈਂਡ ਵਿਚ ਹਨ ਅਤੇ ਇਹ ਮੁਟਿਆਰਾਂ ਦੀ ਟਾਪ ਚੁਆਇਸ ਬਣ ਗਏ ਹਨ। ਇਹ ਨਾ ਸਿਰਫ ਕੰਫਲਟੇਬਲ ਹਨ ਸਗੋਂ ਮੁਟਿਆਰਾਂ ਨੂੰ ਬੇਹੱਦ ਗਲੈਮਰਜ਼ ਅਤੇ ਮਾਡਰਨ ਲੁੱਕ ਵੀ ਦਿੰਦੇ ਹਨ। ਕ੍ਰਾਪ ਬਲੇਜ਼ਰ ਸੈੱਟ ਆਮਤੌਰ ’ਤੇ ਟੂ-ਪੀਸ ਜਾਂ ਥ੍ਰੀ-ਪੀਸ 'ਚ ਮੁਹੱਈਆ ਹੁੰਦੇ ਹਨ। ਟੂ-ਪੀਸ ਸੈੱਟ ਵਿਚ ਸ਼ਾਰਟ ਲੈਂਥ ਦਾ ਕ੍ਰਾਪ ਬਲੇਜ਼ਰ ਅਤੇ ਮੈਚਿੰਗ ਬਾਟਮ (ਪਲਾਜ਼ੋ, ਪੈਰੇਲਲ ਪੈਂਟਸ ਜਾਂ ਸਕਰਟ) ਹੁੰਦਾ ਹੈ ਜਦਕਿ ਥ੍ਰੀ-ਪੀਸ ਸੈੱਟ ਵਿਚ ਇਸਦੇ ਨਾਲ ਇਕ ਇਨਰ ਟਾਪ ਵੀ ਮਿਲਦਾ ਹੈ। ਇਨ੍ਹਾਂ ਦਾ ਨਾਂ ‘ਕ੍ਰਾਪ’ ਇਸ ਲਈ ਪਿਆ ਹੈ ਕਿਉਂਕਿ ਬਲੇਜ਼ਰ ਦੀ ਲੈਂਥ ਕਮਰ ਤੱਕ ਜਾਂ ਉਸ ਨਾਲੋਂ ਥੋੜ੍ਹਾ ਉੱਪਰ ਹੁੰਦੀ ਹੈ ਜੋ ਇਸਨੂੰ ਹਲਕੀ ਅਤੇ ਟਰੈਂਡੀ ਲੁੱਕ ਦਿੰਦੀ ਹੈ। ਜੋ ਮੁਟਿਆਰਾਂ ਭਾਰੇ ਲਾਂਗ ਕੋਟ ਜਾਂ ਮੋਟੇ ਸਵੈਟਰ ਨਹੀਂ ਪਹਿਣਨਾ ਚਾਹੁੰਦੀਆਂ, ਉਨ੍ਹਾਂ ਲਈ ਇਹ ਪਰਫੈਕਟ ਆਪਸ਼ਨ ਬਣੇ ਹੋਏ ਹਨ।
ਡਿਜ਼ਾਈਨ ਦੇ ਮਾਮਲੇ ਵਿਚ ਵੀ ਕ੍ਰਾਪ ਬਲੇਜ਼ਰ ਸੈੱਟ ਪਿੱਛੇ ਨਹੀਂ ਹਨ। ਇਸ ਵਿਚ ਚੌੜੀ ਕਾਲਰ, ਸ਼ਾਲ ਕਾਲਰ, ਲੈਪਲ ਕਾਲਰ ਤੋਂ ਲੈ ਕੇ ਡਿਜ਼ਾਈਨਰ ਸਲੀਵਸ ਤੱਕ ਹਰ ਵੈਰਾਇਟੀ ਮਿਲ ਜਾਂਦੀ ਹੈ। ਬਾਟਮ ਵਿਚ ਪਲੇਅਰ ਪੈਂਟਸ, ਵਾਈਡ ਲੈੱਗ ਪਲਾਜ਼ੋ, ਸਟ੍ਰੇਟ ਪੈਂਟਸ ਅਤੇ ਮਿਡੀ ਸਕਰਟ ਸਭ ਤੋਂ ਪਾਪੁਲਰ ਹਨ। ਇਹ ਸਾਰੇ ਆਪਸ਼ਨ ਕੰਫਰਟ ਦੇ ਨਾਲ-ਨਾਲ ਐਲੀਗੈਂਟ ਲੁੱਕ ਵੀ ਦਿੰਦੇ ਹਨ। ਇਨ੍ਹਾਂ ਵਿਚ ਕਲਰ ਰੇਂਜ ਵੀ ਜ਼ਬਰਦਸਤ ਹੈ। ਦਫਤਰ ਜਾਣ ਵਾਲੀਆਂ ਮੁਟਿਆਰਾਂ ਜ਼ਿਆਦਾਤਰ ਬਲੈਕ, ਨੇਵੀ ਬਲਿਊ, ਬ੍ਰਾਊਨ, ਚਾਰਕੋਲ ਗ੍ਰੇਅ ਵਰਗੇ ਡਾਰਕ ਸ਼ੇਡਸ ਪਸੰਦ ਕਰਦੀਆਂ ਹਨ ਜੋ ਪ੍ਰੋਫੈਸ਼ਨਲ ਲੁੱਕ ਦਿੰਦੇ ਹਨ। ਉਥੇ ਕੈਜੂਅਲ ਆਊਟਿੰਗ ਲਈ ਪਿੰਕ, ਪੀਚ, ਲਾਈਟ ਬਲਿਊ, ਯੈਲੋ, ਲੈਵੇਂਡਰ ਵਰਗੇ ਪੇਸਟਲ ਅਤੇ ਬ੍ਰਾਈਟ ਕਲਰਸ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾ ਰਹੇ ਹਨ। ਪਾਰਟੀ ਜਾਂ ਫੈਸਟਿਵ ਸੀਜ਼ਨ ਲਈ ਮੇਰੂਨ, ਐਮਰਾਇਲਡ ਗ੍ਰੀਨ, ਰਾਇਲ ਬਲਿਊ, ਚਾਕਲੇਟ ਬ੍ਰਾਊਨ ਅਤੇ ਪਰਪਲ ਸ਼ੇਡਸ ਕਮਾਲ ਦੇ ਲੱਗਦੇ ਹਨ। ਸਟਾਈਲਿੰਗ ਦੀ ਗੱਲ ਕਰੀਏ ਤਾਂ ਕ੍ਰਾਪ ਬਲੇਜ਼ਰ ਸੈੱਟ ਦੇ ਨਾਲ ਮਿਲੀਮਲ ਜਿਊਲਰੀ ਬੈਸਟ ਲੱਗਦੀ ਹੈ। ਛੋਟੇ ਸਟਡਸ, ਪਤਲੀ ਚੇਨ ਨੈਕਲੈੱਸ, ਡੈਲੀਕੇਟ ਬ੍ਰੇਸਲੇਟ ਅਤੇ ਰਿੰਗਸ ਪਰਫੈਕਟ ਕੰਬੀਨੇਸ਼ਨ ਹਨ। ਪਾਰਟੀ ਲੁੱਕ ਲਈ ਲਾਂਗ ਡ੍ਰਾਪ ਈਅਰਰਿੰਗਸ ਜਾਂ ਸਟੇਟਮੈਂਟ ਨੈਕਪੀਸ ਵੀ ਜੋੜਿਆ ਜਾ ਸਕਦਾ ਹੈ। ਫੁੱਟਵੀਅਰ ਵਿਚ ਹਾਈ ਹੀਲਸ, ਬਲਾਕ ਹੀਲ ਸੈਂਡਲ, ਲੋਫਰਸ ਜਾਂ ਇਥੋਂ ਤੱਕ ਕਿ ਵ੍ਹਾਈਟ ਸਨੀਕਰਸ ਵੀ ਸਾਨਦਾਰ ਲੱਗਦੇ ਹਨ। ਹੇਅਰ ਸਟਾਈਲ ਵਿਚ ਖੁੱਲ੍ਹੇ ਵਾਲ, ਸਲੀਕ ਪੋਨੀਟੇਲ ਜਾਂ ਮੇਸੀ ਬਨ ਸਭ ਤੋਂ ਜ਼ਿਆਦਾ ਜਚਦੇ ਹਨ। ਕ੍ਰਾਪ ਬਲੇਜ਼ਰ ਸੈੱਟ ਅੱਜ ਦੀਆਂ ਮੁਟਿਆਰਾਂ ਦਾ ਪਸੰਦੀਦਾ ਇਸ ਲਈ ਬਣ ਗਿਆ ਹੈ ਕਿਉਂਕਿ ਇਹ ਇਕੋ ਸਮੇਂ ਕੰਫਰਟ, ਸਟਾਈਲ ਅਤੇ ਮਾਡਰਨ ਵਾਈਬ ਦਿੰਦਾ ਹੈ। ਭਾਵੇਂ ਦਫਤਰ ਮੀਟਿੰਗ ਹੋਵੇ, ਕਾਲਜ ਫੈਸਟ, ਦੋਸਤਾਂ ਨਾਲ ਆਊਟਿੰਗ ਹੋਵੇ ਜਾਂ ਸ਼ਾਮ ਦੀ ਪਾਰਟੀ ਹਰ ਥਾਂ ਇਹ ਪਰਫੈਕਟ ਲੱਗਦਾ ਹੈ।
ਅੱਜ ਤੋਂ ਨਹੀਂ ਵੱਜਣਗੀਆਂ ਵਿਆਹ ਦੀਆਂ ‘ਸ਼ਹਿਨਾਈਆਂ’, ਲੱਖਾਂ ਰਹਿਣਗੇ ਕੁਆਰੇ!
NEXT STORY