ਮੁੰਬਈ - ਟੈਲੀਵਿਜ਼ਨ ਅਦਾਕਾਰਾ ਸਾਰਾ ਖਾਨ ਨੇ ਆਪਣੇ ਪ੍ਰੇਮੀ ਅਤੇ ਅਦਾਕਾਰ-ਨਿਰਮਾਤਾ ਕ੍ਰਿਸ਼ ਪਾਠਕ ਨਾਲ 6 ਅਕਤੂਬਰ ਨੂੰ ਵਿਆਹ ਕਰ ਲਿਆ ਹੈ। ਜੋੜੇ ਨੇ ਅੱਜ ਆਪਣੀ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕੈਪਸ਼ਨ ਲਿਖਿਆ, 'ਸੀਲ ਟੂਗੈਦਰ। ਦੋ ਧਰਮ। ਇੱਕ ਸਕ੍ਰਿਪਟ। ਅਨੰਤ ਪਿਆਰ.. ਦਸਤਖਤ ਸੀਲ ਕਰ ਦਿੱਤੇ ਗਏ ਹਨ। 'ਕਬੂਲ ਹੈ' ਤੋਂ 'ਸੱਤ ਫੇਰਿਆਂ' ਤੱਕ, ਇਹ ਕਸਮਾਂ ਦਸੰਬਰ ਦਾ ਇੰਤਜ਼ਾਰ ਕਰ ਰਹੀਆਂ ਹਨ - ਦੋ ਦਿਲ, ਦੋ ਸੱਭਿਆਚਾਰ, ਹਮੇਸ਼ਾ ਲਈ ਇੱਕ। ਸਾਡੀ ਪ੍ਰੇਮ ਕਹਾਣੀ ਉਹ ਯੂਨੀਅਨ ਲਿਖ ਰਹੀ ਹੈ, ਜਿੱਥੇ ਦੋ ਧਰਮ ਇਕੱਠੇ ਮਿਲਦੇ ਹਨ, ਵੰਡਦੇ ਨਹੀਂ।'
ਇਹ ਵੀ ਪੜ੍ਹੋ: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਆਖਰੀ ਇੰਸਟਾਗ੍ਰਾਮ ਪੋਸਟ ਹੋਈ ਵਾਇਰਲ

ਸਾਰਾ ਅਤੇ ਕ੍ਰਿਸ਼ ਦੋਵੇਂ ਵੱਖ-ਵੱਖ ਧਰਮਾਂ ਤੋਂ ਹਨ। ਕ੍ਰਿਸ਼ ਪਾਠਕ ਮਸ਼ਹੂਰ ਅਦਾਕਾਰ ਸੁਨੀਲ ਲਹਿਰੀ ਦੇ ਪੁੱਤਰ ਹਨ, ਜਿਨ੍ਹਾਂ ਨੇ ਰਾਮਾਨੰਦ ਸਾਗਰ ਦੀ ਕਲਾਸਿਕ ਸੀਰੀਜ਼ ‘ਰਾਮਾਯਣ’ ਵਿੱਚ ਲਕਸ਼ਮਣ ਦਾ ਕਿਰਦਾਰ ਨਿਭਾਇਆ ਸੀ। ਕ੍ਰਿਸ਼ ਨੇ ‘ਯੇ ਝੁਕੀ ਝੁਕੀ ਸੀ ਨਜ਼ਰ’ ਵਰਗੇ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਹੈ। ਦੱਸ ਦੇਈਏ ਕਿ ਸਾਰਾ ਖਾਨ ਨੇ 2007 ‘ਚ ਸੀਰੀਅਲ ‘ਸਪਨਾ ਬਾਬੁਲ ਕਾ... ਬਿਦਾਈ’ ਨਾਲ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਉਹ ‘ਸਸੁਰਾਲ ਸਿਮਰ ਕਾ’ ਅਤੇ ‘ਭਾਗਿਆ ਲਕਸ਼ਮੀ’ ਸਮੇਤ ਕਈ ਸੀਰੀਅਲਾਂ ਅਤੇ ਰਿਐਲਿਟੀ ਸ਼ੋਅਜ਼ ਦਾ ਹਿੱਸਾ ਰਹੀ ਹੈ। ਸਭ ਤੋਂ ਜ਼ਿਆਦਾ ਚਰਚਾ ਉਸ ਸਮੇਂ ਹੋਈ ਜਦੋਂ ਉਸ ਨੇ ‘ਬਿਗ ਬੌਸ ਸੀਜ਼ਨ 4’ ‘ਚ ਆਪਣੇ ਤਤਕਾਲੀ ਪ੍ਰੇਮੀ ਅਲੀ ਮਰਚੈਂਟ ਨਾਲ ਵਿਆਹ ਕੀਤਾ ਸੀ, ਜੋ ਸ਼ੋਅ ਤੋਂ ਕੁਝ ਹੀ ਸਮੇਂ ਬਾਅਦ ਟੁੱਟ ਗਿਆ ਸੀ।

ਇਹ ਵੀ ਪੜ੍ਹੋ : ''ਅਣਮੁੱਲਾ ਹੀਰਾ ਸੰਸਾਰ ਨੂੰ ਆਖ ਗਿਆ ਅਲਵਿਦਾ !'' ਜਵੰਦਾ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਖੜ੍ਹੇ ਮਨਕੀਰਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਲਵਿਦਾ ਰਾਜਵੀਰ ਜਵੰਦਾ! ਬਾਈਕ 'ਤੇ ਹਿਮਾਚਲ ਜਾਣ ਤੋਂ ਪਹਿਲਾਂ ਮਾਂ ਤੇ ਪਤਨੀ ਨੇ ਆਖੀ ਸੀ ਵੱਡੀ ਗੱਲ
NEXT STORY