ਮੁੰਬਈ- ਟੀਵੀ ਦੇ ਮਸ਼ਹੂਰ ਸ਼ੋਅ ‘ਦੇਵੋਂ ਕੇ ਦੇਵ… ਮਹਾਦੇਵ’ ਵਿੱਚ ਦੇਵੀ ਪਾਰਵਤੀ (ਆਦਿਸ਼ਕਤੀ) ਦਾ ਕਿਰਦਾਰ ਨਿਭਾਉਣ ਵਾਲੀ ਮਸ਼ਹੂਰ ਅਦਾਕਾਰਾ ਸੋਨਾਰਿਕਾ ਭਦੌਰੀਆ ਦੇ ਘਰ ਜਲਦ ਹੀ ਖੁਸ਼ੀਆਂ ਆਉਣ ਵਾਲੀਆਂ ਹਨ। ਵਿਆਹ ਦੇ ਲਗਭਗ ਡੇਢ ਸਾਲ ਬਾਅਦ ਸੋਨਾਰਿਕਾ ਮਾਂ ਬਣਨ ਵਾਲੀ ਹੈ। ਹਾਲ ਹੀ ਵਿੱਚ ਸੋਨਾਰਿਕਾ ਨੇ ਆਪਣੀ ਪ੍ਰੈਗਨੈਂਸੀ ਦੀ ਖ਼ਬਰ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ ਅਤੇ ਨਾਲ ਹੀ ਆਪਣੇ ਪਤੀ ਵਿਕਾਸ ਪਰਾਸ਼ਰ ਦੇ ਨਾਲ ਇੱਕ ਖੂਬਸੂਰਤ ਮੈਟਰਨਿਟੀ ਫੋਟੋਸ਼ੂਟ ਕਰਵਾਇਆ ਹੈ।
ਫੋਟੋਸ਼ੂਟ 'ਚ ਫਲਾਂਟ ਕੀਤਾ 'ਬੇਬੀ ਬੰਪ'
ਸੋਨਾਰਿਕਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਉਨ੍ਹਾਂ ਦਾ ਬੇਬੀ ਬੰਪ ਸਾਫ਼ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਵਿੱਚ ਪਤੀ ਵਿਕਾਸ ਪਰਾਸ਼ਰ ਵੀ ਉਨ੍ਹਾਂ 'ਤੇ ਪਿਆਰ ਲੁਟਾਉਂਦੇ ਦਿਖਾਈ ਦੇ ਰਹੇ ਹਨ। ਇੱਕ ਤਸਵੀਰ ਵਿੱਚ ਵਿਕਾਸ ਆਪਣੀ ਪਤਨੀ ਦਾ ਹੱਥ ਫੜੀ ਨਜ਼ਰ ਆ ਰਹੇ ਹਨ, ਜਦਕਿ ਇੱਕ ਹੋਰ ਵਿੱਚ ਉਹ ਉਨ੍ਹਾਂ ਦੇ ਮੱਥੇ ਨੂੰ ਚੁੰਮਦੇ ਦਿਖਾਈ ਦੇ ਰਹੇ ਹਨ। ਇਸ ਜੋੜੇ ਦੀ ਕੈਮਿਸਟਰੀ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆ ਰਹੀ ਹੈ। ਬੇਬੀ ਬੰਪ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਟੀਵੀ ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ: "ਦਸੰਬਰ। Our little miracle is on the way! Feeling blessed and excited for this new chapter."
ਸੋਨਾਰਿਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ ਤੋਂ ਬਾਅਦ ਲੋਕ ਉਨ੍ਹਾਂ ਦੀ 'ਗਲੋਇੰਗ ਸਕਿਨ' ਦਾ ਰਾਜ਼ ਵੀ ਪੁੱਛ ਰਹੇ ਹਨ।
ਫਰਵਰੀ 2024 'ਚ ਹੋਇਆ ਸੀ ਵਿਆਹ
ਸੋਨਾਰਿਕਾ ਭਦੌਰੀਆ ਅਤੇ ਵਿਕਾਸ ਪਰਾਸ਼ਰ ਨੇ ਫਰਵਰੀ 2024 ਵਿੱਚ ਵਿਆਹ ਕਰਵਾਇਆ ਸੀ। ਹਾਲਾਂਕਿ ਇਸ ਜੋੜੇ ਨੂੰ ਜ਼ਿਆਦਾ ਲਾਈਮਲਾਈਟ ਵਿੱਚ ਰਹਿਣਾ ਪਸੰਦ ਨਹੀਂ ਹੈ। ਵਿਆਹ ਤੋਂ ਪਹਿਲਾਂ ਇਹ ਦੋਵੇਂ ਕਈ ਸਾਲਾਂ ਤੱਕ ਰਿਲੇਸ਼ਨਸ਼ਿਪ ਵਿੱਚ ਰਹੇ ਸਨ। ਸੋਨਾਰਿਕਾ ਦਾ ਜਨਮ 3 ਦਸੰਬਰ 1992 ਨੂੰ ਮੁੰਬਈ, ਮਹਾਰਾਸ਼ਟਰ ਵਿੱਚ ਇੱਕ ਰਾਜਪੂਤ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਸਵਰਗੀ ਵਿਜੇ ਭਦੌਰੀਆ ਇੱਕ ਕਾਰੋਬਾਰੀ ਸਨ ਅਤੇ ਉਨ੍ਹਾਂ ਦੀ ਮਾਂ ਦਾ ਨਾਂ ਸਵਾਤੀ ਭਦੌਰੀਆ ਹੈ।
ਰਣਵੀਰ ਸਿੰਘ ਦੀ ਧੁਰੰਧਰ ਦਾ ਗੀਤ "ਈਜ਼ੀ ਈਜ਼ੀ" ਹੋਇਆ ਰਿਲੀਜ਼
NEXT STORY