ਮੁੰਬਈ (ਬਿਊਰੋ) - ‘ਆਦਿਪੁਰਸ਼’ ਸਿਰਫ਼ ਇਕ ਫ਼ਿਲਮ ਨਹੀਂ ਹੈ, ਇਹ ਹੁਣ ਇਕ ਅਹਿਸਾਸ ਹੈ, ਇਸ ਦੀ ਮਿਸਾਲ ਅਹਿਮਦਾਬਾਦ ’ਚ ਆਈ.ਪੀ.ਐੱਲ. ਫਾਈਨਲ ਮੈਚ ਦੌਰਾਨ ਦੇਖੀ ਗਈ, ਜਿੱਥੇ ਸਟੇਡੀਅਮ ’ਚ ਪ੍ਰਸ਼ੰਸਕ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਾਉਂਦੇ ਨਜ਼ਰ ਆਏ। ਪੂਰਾ ਸਟੇਡੀਅਮ ‘ਜੈ ਸ਼੍ਰੀ ਰਾਮ’ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਉਹ ਪਲ ਸੱਚਮੁੱਚ ਅਭੁੱਲ ਸੀ, ਕਿਉਂਕਿ ਪ੍ਰਸ਼ੰਸਕਾਂ ਨੇ ਖੇਡ ਲਈ ਸਾਂਝੇ ਜਨੂੰਨ ਦਾ ਜਸ਼ਨ ਮਨਾਇਆ।
ਇਹ ਦ੍ਰਿਸ਼ ਸੋਸ਼ਲ ਮੀਡੀਆ ’ਤੇ ਲਾਈਵ ਹੋ ਗਏ। ਇਹ ਫਿਲਮ 16 ਜੂਨ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਵਾਲੀ ਹੈ। ਸ਼ਾਇਦ ਹੀ ਕੋਈ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਇੰਨਾ ਜ਼ਬਰਦਸਤ ਪ੍ਰਭਾਵ ਪਾਉਂਦੀ ਨਜ਼ਰ ਆਈ ਹੋਵੇ। ਇਹ ‘ਆਦਿਪੁਰਸ਼’ ਦੇ ਮਾਮਲੇ ’ਚ ਹੋ ਰਿਹਾ ਹੈ ਕਿਉਂਕਿ ‘ਜੈ ਸ਼੍ਰੀ ਰਾਮ’ ਕੋਈ ਗੀਤ ਨਹੀਂ ਹੈ, ਇਹ ਇਕ ਭਾਵਨਾ ਨੂੰ ਦਰਸਾਉਂਦਾ ਹੈ ਜਿਸ ਨੂੰ ਅਸੀਂ ਸਾਰੇ ਪਛਾਣ ਸਕਦੇ ਹਾਂ, ਭਾਵੇਂ ਅਸੀਂ ਕਿਤੋਂ ਵੀ ਆਏ ਹੋਈਏ।
‘ਆਦਿਪੁਰਸ਼’ ਓਮ ਰਾਉਤ ਦੁਆਰਾ ਨਿਰਦੇਸ਼ਿਤ, ਟੀ-ਸੀਰੀਜ਼ , ਭੂਸ਼ਣ ਕੁਮਾਰ ਤੇ ਕ੍ਰਿਸ਼ਨ ਕੁਮਾਰ, ਓਮ ਰਾਉਤ, ਪ੍ਰਸਾਦ ਸੁਤਾਰ ਤੇ ਯੂਵੀ ਕ੍ਰਿਏਸ਼ਨਜ਼ ਦੇ ਰਾਜੇਸ਼ ਨਾਇਰ ਰੀਟ੍ਰੋਫਾਈਲਜ਼, ਪ੍ਰਮੋਦ ਤੇ ਵਾਮਸੀ ਦੁਆਰਾ ਨਿਰਮਿਤ ਹੈ। ਇਹ ਫਿਲਮ 16 ਜੂਨ, 2023 ਨੂੰ ਵਿਸ਼ਵ ਪੱਧਰ ’ਤੇ ਰਿਲੀਜ਼ ਹੋਵੇਗੀ।
ਕੱਟ-ਆਊਟ ਡਰੈੱਸਿਜ਼ ’ਚ ਜਾਨ੍ਹਵੀ, ਕਿਆਰਾ, ਅਨੰਨਿਆ ਤੇ ਸ਼ਰਵਰੀ ਦਾ ਜਲਵਾ, ਵੇਖੋ ਤਸਵੀਰਾਂ
NEXT STORY