ਮੁੰਬਈ (ਬਿਊਰੋ) - ਫ਼ਿਲਮ 'ਆਦਿਪੁਰਸ਼' ਦੇ ਸ਼ਾਨਦਾਰ ਪੋਸਟਰ ਨੂੰ ਲਾਂਚ ਕਰਨ ਤੋਂ ਬਾਅਦ ਨਿਰਦੇਸ਼ਕ ਓਮ ਰਾਉਤ ਨੇ ਮੁੰਬਈ ਦੇ ਰਾਮ ਮੰਦਰ 'ਚ ਵਿਸ਼ੇਸ਼ ਪ੍ਰਾਰਥਨਾ ਕੀਤੀ। ਨਿਰਦੇਸ਼ਕ ਓਮ ਰਾਉਤ ਆਪਣੀ ਮਾਂ ਨੀਨਾ ਰਾਉਤ ਨਾਲ ਬਚਪਨ ਤੋਂ ਹੀ ਰਾਮਨੌਮੀ ਦੇ ਸ਼ਾਨਦਾਰ ਮੌਕੇ 'ਤੇ ਰਾਮ ਮੰਦਰ ਜਾਣ ਦੀ ਪ੍ਰੰਪਰਾ ਦਾ ਪਾਲਣ ਕਰਦੇ ਆ ਰਹੇ ਹਨ।

ਓਮ ਰਾਉਤ ਨੇ ਇਸ ਸਾਲ ਵੀ ਭਗਵਾਨ ਸ਼੍ਰੀ ਰਾਮ ਦਾ ਆਸ਼ੀਰਵਾਦ ਲਿਆ। ਉਹ ਪ੍ਰਭੂ ਸ਼੍ਰੀ ਰਾਮ ਦੇ ਦਰਸ਼ਨ ਕਰਨ ਲਈ ਮੁੰਬਈ ਦੇ ਰਾਮ ਮੰਦਰ ਪਹੁੰਚੇ।

ਦੱਸ ਦੇਈਏ ਕਿ ਨਿਰਦੇਸ਼ਕ ਓਮ ਰਾਉਤ ਦੀ ਆਉਣ ਵਾਲੀ ਫ਼ਿਲਮ 'ਆਦਿਪੁਰਸ਼', ਜੋ ਭਗਵਾਨ ਸ਼੍ਰੀ ਰਾਮ ਦੇ ਦੈਵੀ ਗੁਣਾਂ ਨੂੰ ਦਰਸਾਉਂਦੀ ਹੈ ਅਤੇ ਭਾਰਤੀ ਸੰਸਕ੍ਰਿਤੀ ਨੂੰ ਮੁੜ ਸੁਰਜੀਤ ਕਰਦੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਦੁੱਖਦਾਈ ਖ਼ਬਰ : ਨਹੀਂ ਰਹੇ ਪ੍ਰਸਿੱਧ ਪੰਜਾਬੀ ਗੀਤਕਾਰ ਕੁੰਢਾ ਸਿੰਘ ਧਾਲੀਵਾਲ
NEXT STORY