ਐਂਟਰਟੇਨਮੈਂਟ ਡੈਸਕ : ਆਪਣੀ ਨਿੱਜੀ ਜ਼ਿੰਦਗੀ ਅਤੇ ਵਿਆਹ ਨੂੰ ਲੈ ਕੇ ਦਿੱਤੇ ਇੱਕ ਬਿਆਨ ਕਾਰਨ ਮਸ਼ਹੂਰ ਹਰਿਆਣਵੀ ਡਾਂਸਰ ਅਤੇ ਅਦਾਕਾਰਾ ਸਪਨਾ ਚੌਧਰੀ ਸੁਰਖੀਆਂ ਵਿੱਚ ਆ ਗਈ ਹੈ। ਹਾਲ ਹੀ ਵਿੱਚ ਸਪਨਾ ਚੌਧਰੀ ਨੇ ਇੱਕ ਇੰਟਰਵਿਊ ਦੌਰਾਨ ਆਪਣੀ ਵਿਆਹੁਤਾ ਜ਼ਿੰਦਗੀ ਅਤੇ ਪਿਆਰ 'ਤੇ ਖੁੱਲ੍ਹ ਕੇ ਗੱਲ ਕੀਤੀ, ਜਿਸ ਕਾਰਨ ਪ੍ਰਸ਼ੰਸਕਾਂ ਵਿੱਚ ਇਹ ਚਰਚਾ ਛਿੜ ਗਈ ਹੈ ਕਿ ਕੀ ਉਨ੍ਹਾਂ ਦੇ ਰਿਸ਼ਤੇ ਵਿੱਚ ਸਭ ਕੁਝ ਠੀਕ ਹੈ ਜਾਂ ਨਹੀਂ।
ਇਹ ਵੀ ਪੜ੍ਹੋ: ਕਦੇ ਕੀਤਾ ਪਿਆਜ਼-ਰੋਟੀ ਨਾਲ ਗੁਜ਼ਾਰਾ, ਅੱਜ 100 ਕਰੋੜ ਹੈ ਨੈੱਟਵਰਥ, ਕੀ ਤੁਸੀਂ ਜਾਣਦੇ ਹੋ ਇਸ ਮਸ਼ਹੂਰ Actor ਦਾ ਨਾਂ

ਦਰਅਸਲ ਇੱਕ ਇੰਟਰਵਿਊ ਵਿੱਚ ਜਦੋਂ ਸਪਨਾ ਤੋਂ ਉਨ੍ਹਾਂ ਦੇ ਪਤੀ ਵੀਰ ਸਾਹੂ ਅਤੇ ਪਿਆਰ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਦਾ ਜਵਾਬ ਕਾਫ਼ੀ ਹੈਰਾਨ ਕਰਨ ਵਾਲਾ ਸੀ। ਸਪਨਾ ਨੇ ਕਿਹਾ, ਵੀਰ ਤੇ ਮੈਂ ਪਤੀ-ਪਤਨੀ ਵਜੋਂ ਆਪਣਾ ਰਿਸ਼ਤਾ ਵਧੀਆ ਤਰੀਕੇ ਨਾਲ ਨਿਭਾ ਰਹੇ ਹਾਂ। ਇਹ ਇਕ ਰਿਸ਼ਤਾ ਹੈ ਜਿਸ ਵਿਚ ਸਾਡੇ 2 ਬੱਚੇ ਵੀ ਹਨ ਅਤੇ ਸਾਡੀ ਆਪਣੀ ਇਕ ਦੁਨੀਆ ਹੈ। ਪਰ ਜੇਕਰ ਤੁਸੀਂ ਪੁੱਛੋਗੇ ਕਿ ਪਿਆਰ ਮਹਿਸੂਸ ਹੋਇਆ ਤਾਂ ਮੈਂ ਕਹਾਂਗੀ ਨਹੀਂ। ਪਿਆਰ ਉਹ ਹੁੰਦਾ ਹੈ ਜੋ ਆਤਮਾ ਨੂੰ ਛੂਹ ਲਵੇ ਤੇ ਅਜਿਹਾ ਪਿਆਰ ਉਨ੍ਹਾਂ ਨੂੰ ਸਿਰਫ਼ ਆਪਣੀ ਮਾਂ ਤੋਂ ਮਿਲਿਆ ਹੈ। ਸਪਨਾ ਅਤੇ ਵੀਰ ਦੇ ਵਿਆਹ ਨੂੰ 6 ਸਾਲ ਬੀਤ ਚੁੱਕੇ ਹਨ ਅਤੇ ਅਦਾਕਾਰਾ ਮੁਤਾਬਕ ਹੁਣ ਚੀਜ਼ਾਂ ਉਨ੍ਹਾਂ ਨੂੰ ਧੁੰਦਲੀਆਂ ਲੱਗਣ ਲੱਗ ਪਈਆਂ ਹਨ। ਜਦੋਂ ਉਨ੍ਹਾਂ ਤੋਂ ਪਤੀ ਨਾਲ ਲੜਾਈ-ਝਗੜਿਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪਤੀ ਨੂੰ ਮਨਾਉਣ ਜਾਂ ਲੜਨ ਲਈ 'ਫਾਲਤੂ ਟਾਈਮਪਾਸ' ਕਰਨ ਦਾ ਵਕਤ ਨਹੀਂ ਹੈ।
ਇਹ ਵੀ ਪੜ੍ਹੋ: "60 ਸਾਲ ਦਾ ਹੋ ਗਿਆ ਹਾਂ, ਪਰ ਲੜਨਾ ਨਹੀਂ ਭੁੱਲਿਆ..."; ਆਖਿਰ ਸਲਮਾਨ ਖਾਨ ਦਾ ਕਿਉਂ ਚੜ੍ਹਿਆ ਪਾਰਾ

ਦੱਸ ਦੇਈਏ ਕਿ ਸਪਨਾ ਚੌਧਰੀ ਅਤੇ ਵੀਰ ਸਾਹੂ ਦੇ ਦੋ ਬੱਚੇ ਹਨ। ਸਪਨਾ ਨੇ 24 ਜਨਵਰੀ 2020 ਨੂੰ ਵੀਰ ਸਾਹੂ ਨਾਲ ਗੁਪਚੁਪ ਤਰੀਕੇ ਨਾਲ ਵਿਆਹ ਕਰਵਾਇਆ ਸੀ। ਹੁਣ ਉਨ੍ਹਾਂ ਦੇ ਇਸ ਤਾਜ਼ਾ ਬਿਆਨ ਨੇ ਸੋਸ਼ਲ ਮੀਡੀਆ 'ਤੇ ਨਵੀਂ ਬਹਿਸ ਛੇੜ ਦਿੱਤੀ ਹੈ।
ਇਹ ਵੀ ਪੜ੍ਹੋ: ਪਿਛਲੇ 3 ਦਿਨਾਂ ਤੋਂ ਹਸਪਤਾਲ 'ਚ ਭਰਤੀ ਹਨ ਅਮਿਤਾਭ ਬੱਚਨ !
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇੰਤਜ਼ਾਰ ਖਤਮ ! NTR ਦੇ ਜਨਮਦਿਨ 'ਤੇ 'ਡਰੈਗਨ' ਦੀ ਪਹਿਲੀ ਝਲਕ ਰਿਲੀਜ਼
NEXT STORY