ਵੈੱਬ ਡੈਸਕ- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਦਿਲਜੀਤ ਦੋਸਾਂਝ ਨੂੰ ਅਮਰੀਕਾ ਦੀ ਇਕ ਜ਼ਿਲ੍ਹਾ ਅਦਾਲਤ ਵੱਲੋਂ ਸੰਮਨ ਭੇਜੇ ਗਏ ਹਨ। ਇਸ ਤੋਂ ਇਲਾਵਾ ਅਮਰੀਕੀ ਟੈਲੀਵਿਜ਼ਨ ਮੇਜ਼ਬਾਨ ਜਿੰਮੀ ਫੈਲਨ ਨੂੰ ਵੀ ਸੰਨਮ ਜਾਰੀ ਕੀਤੇ ਗਏ ਹਨ, ਜਿੱਥੇ ਦਿਲਜੀਤ ਹਾਲ ਹੀ ਵਿੱਚ ਗਏ ਸਨ। ਇਹ ਸੰਮਨ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤ ਵੱਲੋਂ ਦਾਇਰ ਸਿਵਲ ਮੁਕੱਦਮੇ ਤਹਿਤ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ: ਕੀ ਕੰਗਨਾ ਰਣੌਤ ਨੇ ਕਰਵਾ ਲਿਆ ਹੈ ਵਿਆਹ? ਗਲੇ 'ਚ ਮੰਗਲਸੂਤਰ, ਹੱਥਾਂ 'ਚ ਹਰੀਆਂ ਚੂੜੀਆਂ ਪਹਿਨੇ ਦਿਸੀ ਅਦਾਕਾਰਾ
ਇਹ ਮੁਕੱਦਮਾ ਅਮਰੀਕਾ ਦੀ ਜ਼ਿਲ੍ਹਾ ਅਦਾਲਤ ਵਿੱਚ ਮਹਿੰਦਰ ਸਿੰਘ ਨਾਂ ਦੇ ਵਿਆਕਤੀ ਵੱਲੋਂ ਦਾਇਰ ਕੀਤਾ ਗਿਆ ਹੈ। ਸਿੰਘ ਦਾ ਦਾਅਵਾ ਹੈ ਕਿ ਉਹ 1984 ਦੇ ਦੰਗਿਆਂ ਦੌਰਾਨ ਬਚ ਗਿਆ ਸੀ, ਪਰ ਉਸ ਦੇ ਪਿਤਾ ਦੀ ਦਿੱਲੀ ਵਿੱਚ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: 'ਪਿਆਰ ਮਹਿਸੂਸ ਨਹੀਂ ਹੁੰਦਾ...', ਵਿਆਹ ਦੇ 6 ਸਾਲ ਬਾਅਦ ਸਪਨਾ ਚੌਧਰੀ ਦੇ ਰਿਸ਼ਤੇ 'ਚ ਆਈ ਦਰਾੜ !
ਸ਼ਿਕਾਇਤ ਮੁਤਾਬਕ ਦਿਲਜੀਤ ਦੋਸਾਂਝ ਨੇ ਮਸ਼ਹੂਰ ਟੀਵੀ ਸ਼ੋਅ 'ਕੌਨ ਬਨੇਗਾ ਕਰੋੜਪਤੀ' ਵਿੱਚ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਜਨਤਕ ਤੌਰ 'ਤੇ ਪੈਰ ਛੂਹ ਕੇ ਉਨ੍ਹਾਂ ਦਾ ਸਨਮਾਨ ਕੀਤਾ ਸੀ। ਮੁਦਈ ਦਾ ਕਹਿਣਾ ਹੈ ਕਿ ਇਸ ਨਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਦੀਆਂ ਭਾਵਨਾਵਾਂ ਨੂੰ ਗੰਭੀਰ ਸੱਟ ਵੱਜੀ ਹੈ। ਮੁਕੱਦਮੇ ਵਿੱਚ ਦੋਸ਼ ਲਾਇਆ ਗਿਆ ਹੈ ਕਿ 1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਅਮਿਤਾਭ ਬੱਚਨ ਨੇ ਕਥਿਤ ਤੌਰ 'ਤੇ 'ਖ਼ੂਨ ਬਦਲੇ ਖ਼ੂਨ' ਦਾ ਨਾਅਰਾ ਦਿੱਤਾ ਸੀ, ਜਿਸ ਨੇ ਸਿੱਖਾਂ ਖ਼ਿਲਾਫ਼ ਹਿੰਸਾ ਨੂੰ ਭੜਕਾਇਆ।
ਇਹ ਵੀ ਪੜ੍ਹੋ: ਕਦੇ ਕੀਤਾ ਪਿਆਜ਼-ਰੋਟੀ ਨਾਲ ਗੁਜ਼ਾਰਾ, ਅੱਜ 100 ਕਰੋੜ ਹੈ ਨੈੱਟਵਰਥ, ਕੀ ਤੁਸੀਂ ਜਾਣਦੇ ਹੋ ਇਸ ਮਸ਼ਹੂਰ Actor ਦਾ ਨਾਂ
ਮੁਕੱਦਮੇ ਵਿੱਚ ਜਿੰਮੀ ਫੈਲਨ ਨੂੰ ਆਪਣੇ ‘ਦਿ ਟੂਨਾਈਟ ਸ਼ੋਅ ਸਟਾਰਿੰਗ ਜਿੰਮੀ ਫੈਲਨ’ ਰਾਹੀਂ ਦੋਸਾਂਝ ਨੂੰ ਕਥਿਤ ‘ਮੰਚ’ ਮੁਹੱਈਆ ਕਰਨ ਤੇ ਪ੍ਰਮੋਸ਼ਨ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ: "60 ਸਾਲ ਦਾ ਹੋ ਗਿਆ ਹਾਂ, ਪਰ ਲੜਨਾ ਨਹੀਂ ਭੁੱਲਿਆ..."; ਆਖਿਰ ਸਲਮਾਨ ਖਾਨ ਦਾ ਕਿਉਂ ਚੜ੍ਹਿਆ ਪਾਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੀ ਕੰਗਨਾ ਰਣੌਤ ਨੇ ਕਰਵਾ ਲਿਆ ਹੈ ਵਿਆਹ? ਗਲੇ 'ਚ ਮੰਗਲਸੂਤਰ, ਹੱਥਾਂ 'ਚ ਹਰੀਆਂ ਚੂੜੀਆਂ ਪਹਿਨੇ ਦਿਸੀ ਅਦਾਕਾਰਾ
NEXT STORY