ਨਵੀਂ ਦਿੱਲੀ: ਹੰਤਾਵਾਇਰਸ (Hantavirus) ਨੂੰ ਲੈ ਕੇ ਇੱਕ ਨਵੀਂ ਤੇ ਹੈਰਾਨ ਕਰਨ ਵਾਲੀ ਖੋਜ ਸਾਹਮਣੇ ਆਈ ਹੈ। ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਇਹ ਵਾਇਰਸ ਇਨਫੈਕਸ਼ਨ ਤੋਂ ਠੀਕ ਹੋਣ ਦੇ ਬਾਵਜੂਦ ਪੁਰਸ਼ਾਂ ਦੇ ਸਪਰਮ (ਸ਼ੁਕਰਾਣੂਆਂ) 'ਚ 6 ਸਾਲ (ਲਗਭਗ 71 ਮਹੀਨੇ) ਤੱਕ ਜਿਊਂਦਾ ਰਹਿ ਸਕਦਾ ਹੈ। ਇਸ ਖੋਜ ਨੇ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਇਸ ਨਾਲ ਵਿਅਕਤੀ ਦੇ ਪੂਰੀ ਤਰ੍ਹਾਂ ਸਿਹਤਮੰਦ ਹੋਣ ਤੋਂ ਬਾਅਦ ਵੀ ਦੂਜਿਆਂ 'ਚ ਜਿਨਸੀ ਸਬੰਧਾਂ (Sexual Transmission) ਰਾਹੀਂ ਬਿਮਾਰੀ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ।
ਸਵਿਟਜ਼ਰਲੈਂਡ ਦੀ ਲੈਬਾਰਟਰੀ ਨੇ ਕੀਤੀ ਖੋਜ
ਇਹ ਅਧਿਐਨ ਸਵਿਟਜ਼ਰਲੈਂਡ ਦੀ ਸਪੀਜ਼ ਲੈਬਾਰਟਰੀ (Speez Laboratory) ਵੱਲੋਂ ਕੀਤਾ ਗਿਆ ਹੈ। ਵਿਗਿਆਨੀਆਂ ਨੇ ਇੱਕ 55 ਸਾਲਾ ਸਵਿਸ ਵਿਅਕਤੀ ਦੀ ਜਾਂਚ ਕੀਤੀ, ਜੋ 6 ਸਾਲ ਪਹਿਲਾਂ ਦੱਖਣੀ ਅਮਰੀਕਾ 'ਚ ਹੰਤਾਵਾਇਰਸ ਦੇ 'ਏਂਡੀਜ਼ ਸਟ੍ਰੇਨ' (Andes strain) ਨਾਲ ਸੰਕਰਮਿਤ ਹੋਇਆ ਸੀ। ਜਾਂਚ 'ਚ ਪਾਇਆ ਗਿਆ ਕਿ ਉਸ ਦੇ ਖੂਨ, ਪਿਸ਼ਾਬ ਤੇ ਸਾਹ ਪ੍ਰਣਾਲੀ 'ਚ ਵਾਇਰਸ ਦਾ ਕੋਈ ਨਿਸ਼ਾਨ ਨਹੀਂ ਸੀ, ਪਰ ਉਸ ਦੇ ਸਪਰਮ 'ਚ 71 ਮਹੀਨਿਆਂ ਬਾਅਦ ਵੀ ਵਾਇਰਸ ਮੌਜੂਦ ਸੀ।
ਵਾਇਰਸ ਦਾ ਸੁਰੱਖਿਅਤ ਟਿਕਾਣਾ
ਖੋਜ ਮੁਤਾਬਕ, ਪੁਰਸ਼ਾਂ ਦੇ ਅੰਡਕੋਸ਼ ਵਾਇਰਸ ਲਈ ਇੱਕ ਸੁਰੱਖਿਅਤ ਪਨਾਹਗਾਹ ਬਣ ਜਾਂਦੇ ਹਨ। ਸਾਡਾ ਇਮਿਊਨ ਸਿਸਟਮ ਪ੍ਰਜਨਨ ਸਮਰੱਥਾ ਨੂੰ ਬਚਾਉਣ ਲਈ ਅੰਡਕੋਸ਼ 'ਚ ਮੌਜੂਦ ਸਪਰਮ ਸੈੱਲਾਂ 'ਤੇ ਹਮਲਾ ਨਹੀਂ ਕਰਦਾ, ਜਿਸਦਾ ਫਾਇਦਾ ਉਠਾ ਕੇ ਵਾਇਰਸ ਉੱਥੇ ਲੁਕ ਜਾਂਦਾ ਹੈ ਅਤੇ ਸਾਲਾਂ ਤੱਕ ਸਰਗਰਮ ਰਹਿ ਸਕਦਾ ਹੈ। ਇਹ ਸਥਿਤੀ ਬਿਲਕੁਲ ਇਬੋਲਾ ਅਤੇ ਜ਼ੀਕਾ ਵਾਇਰਸ ਵਰਗੀ ਹੈ, ਜੋ ਕਿ ਪਹਿਲਾਂ ਹੀ ਸਪਰਮ 'ਚ ਲੰਬੇ ਸਮੇਂ ਤੱਕ ਰਹਿਣ ਲਈ ਜਾਣੇ ਜਾਂਦੇ ਹਨ।
ਕੀ ਹਨ ਸਾਵਧਾਨੀਆਂ?
ਹਾਲਾਂਕਿ ਹੰਤਾਵਾਇਰਸ ਦੇ ਜਿਨਸੀ ਸੰਚਾਰ ਦਾ ਅਜੇ ਤੱਕ ਕੋਈ ਪੁਸ਼ਟ ਮਾਮਲਾ ਸਾਹਮਣੇ ਨਹੀਂ ਆਇਆ ਹੈ, ਪਰ ਵਿਗਿਆਨੀਆਂ ਨੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਇਨਫੈਕਟਿਡ ਪੁਰਸ਼ਾਂ ਨੂੰ ਠੀਕ ਹੋਣ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਸੁਰੱਖਿਅਤ ਜਿਨਸੀ ਸਬੰਧ (ਕੰਡੋਮ ਦੀ ਵਰਤੋਂ) ਬਣਾਉਣੇ ਚਾਹੀਦੇ ਹਨ। ਡਾਕਟਰਾਂ ਮੁਤਾਬਕ ਸਪਰਮ ਦੀ ਨਿਯਮਤ ਜਾਂਚ ਕਰਵਾਉਣੀ ਜ਼ਰੂਰੀ ਹੈ। ਵਿਸ਼ਵ ਸਿਹਤ ਸੰਗਠਨ (WHO) ਦੀਆਂ ਇਬੋਲਾ ਗਾਈਡਲਾਈਨਜ਼ ਵਾਂਗ, ਜਦੋਂ ਤੱਕ ਲਗਾਤਾਰ ਦੋ ਰਿਪੋਰਟਾਂ ਨੈਗੇਟਿਵ ਨਹੀਂ ਆਉਂਦੀਆਂ, ਉਦੋਂ ਤੱਕ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ।
ਵਿਗਿਆਨੀਆਂ ਦਾ ਮੰਨਣਾ ਹੈ ਕਿ ਲਗਭਗ 27 ਅਜਿਹੀਆਂ ਬਿਮਾਰੀਆਂ ਹਨ ਜੋ ਅੰਡਕੋਸ਼ਾਂ 'ਚ ਆਪਣੀ ਜਗ੍ਹਾ ਬਣਾ ਸਕਦੀਆਂ ਹਨ। ਇਸ ਲਈ, ਹੰਤਾਵਾਇਰਸ ਦੇ ਮਰੀਜ਼ਾਂ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਡਾਕਟਰੀ ਸਲਾਹ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਾਕਿਸਤਾਨ ਨੇ ਜਾਰੀ ਕੀਤਾ Panda Bond! ਜੁਟਾਏ 25 ਕਰੋੜ ਡਾਲਰ
NEXT STORY