ਮੁੰਬਈ : ਹਾਲੀਵੁੱਡ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰ ਰਹੀ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਆਪਣੀ ਆਉਣ ਵਾਲੀ ਫਿਲਮ 'xxx' ਦੀ ਸ਼ੁਟਿੰਗ 'ਚ ਰੁੱਝੀ ਹੋਈ ਹੈ। ਜਾਣਕਾਰੀ ਅਨੁਸਾਰ ਦੀਪਿਕਾ ਨੇ ਹਾਲੀਵੁੱਡ ਸਟਾਰ ਟਾਮ ਕਰੂਜ਼ ਦੀ ਅਗਲੀ ਫਿਲਮ 'ਦੀ ਮਮੀ' ਲਈ ਆਡੀਸ਼ਨ ਦਿੱਤਾ ਹੈ। ਇਕ ਵੈੱਬਸਾਈਟ ਅਨੁਸਾਰ ਦੀਪਿਕਾ ਨੇ ਹਾਲੀਵੁੱਡ ਫਿਲਮ 'ਦੀ ਮਮੀ' 'ਚ ਲੀਡ ਰੋਲ ਲਈ ਆਡੀਸ਼ਨ ਦਿੱਤਾ ਹੈ ਜਦਕਿ ਕਾਸਟਿੰਗ ਨਿਰਦੇਸ਼ਕ ਨੇ ਇਸ ਫਿਲਮ ਲਈ ਦੀਪਿਕਾ ਦੀ ਚੋਣ 'ਤੇ ਅਜੇ ਮੋਹਰ ਨਹੀਂ ਲਗਾਈ ਹੈ। ਫਿਲਹਾਲ ਇਸ ਫਿਲਮ ਲਈ ਕੁਝ ਹੋਰ ਆਡੀਸ਼ਨ ਵੀ ਹੋ ਰਹੇ ਹਨ। ਜੇਕਰ ਦੀਪਿਕਾ ਦਾ ਨਾਂ ਲੀਡ ਰੋਲ ਲਈ ਫਾਈਨਲ ਨਹੀਂ ਵੀ ਹੁੰਦਾ ਤਾਂ ਉਨ੍ਹਾਂ ਨੂੰ ਫਿਲਮ 'ਚ ਕੋਈ ਹੋਰ ਅਮਿਹ ਕਿਰਦਾਰ ਜ਼ਰੂਰ ਦਿੱਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਟਾਮ ਕਰੂਜ਼ ਦੀ ਇਸ ਫਿਲਮ ਲਈ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਵੀ ਆਡੀਸ਼ਨ ਦੇ ਚੁੱਕੀ ਹੈ ਪਰ ਖਬਰਾਂ ਮੁਤਾਬਕ ਉਨ੍ਹਾਂ ਜਗ੍ਹਾ ਬਿਟ੍ਰਿਸ਼ ਅਦਾਕਾਰਾ ਅੰਨਾਬੇਲੇ ਵਾਲਿਸ ਨੂੰ ਸਾਈਨ ਕਰ ਲਿਆ ਗਿਆ ਹੈ। ਹੁਣ ਦੇਖਣਾ ਇਹ ਹੈ ਕਿ ਦੀਪਿਕਾ ਨੂੰ ਟਾਮ ਕਰੂਜ਼ ਦੀ ਇਸ ਫਿਲਮ 'ਚ ਕਾਸਟ ਕੀਤਾ ਜਾਂਦਾ ਹੈ ਜਾਂ ਨਹੀਂ।
ਮਾਧੁਰੀ ਦੀਕਸ਼ਿਤ ਨੂੰ ਆਦਰਸ਼ ਮੰਨਦੀ ਹੈ ਇਹ ਬੋਲਡ ਅਦਾਕਾਰਾ
NEXT STORY