ਮੁੰਬਈ- ਅਦਾਕਾਰਾ ਐਸ਼ਵਰਿਆ ਰਾਏ ਦੀ ਭਰਜਾਈ ਸ਼੍ਰੀਮਾ ਰਾਏ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਹੁਣ ਉਸ ਨੇ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ ਜਿਨ੍ਹਾਂ ਦੀ ਕਾਫ਼ੀ ਚਰਚਾ ਹੋ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਸ਼੍ਰੀਮਾ ਰਾਏ ਇੱਕ ਡਿਜੀਟਲ ਕ੍ਰਿਏਟਰ ਹੈ ਅਤੇ influencer ਹੈ। ਉਹ ਇੱਕ ਮਾਡਲ ਰਹੀ ਹੈ ਅਤੇ ਮਿਸ ਇੰਡੀਆ ਗਲੋਬ 2009 ਦੀ ਜੇਤੂ ਵੀ ਸੀ।
ਸ਼੍ਰੀਮਾ ਰਾਏ Philadelphia ਦੀ ਜਮੀ ਪਲੀ ਹੈ। ਐਸ਼ਵਰਿਆ ਦੇ ਭਰਾ ਆਦਿੱਤਿਆ ਨਾਲ ਵਿਆਹ ਕਰਨ ਤੋਂ ਬਾਅਦ ਉਹ ਮੁੰਬਈ ਦੇ ਬਾਂਦਰਾ ਵਿੱਚ ਵੱਸ ਗਈ। ਉਨ੍ਹਾਂ ਦੇ ਦੋ ਬੱਚੇ ਵੀ ਹਨ। ਸ਼੍ਰੀਮਾ ਰਾਏ ਲੋਕਾਂ ਨੂੰ ਤੰਦਰੁਸਤੀ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ। ਦੋ ਦਿਨ ਪਹਿਲਾਂ ਉਸਨੇ ਆਪਣੀ ਟ੍ਰਾਂਸਫੋਰਮੇਸ਼ਨ ਦੀਆਂ ਇਹ ਤਸਵੀਰਾਂ ਪੋਸਟ ਕੀਤੀਆਂ ਸੀ। ਇਸ ਵਿੱਚ, ਉਹ ਆਪਣੇ ਐਬਜ਼ ਨੂੰ ਦਿਖਾ ਰਹੀ ਹੈ।
ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਸ਼੍ਰੀਮਾ ਨੇ ਦੱਸਿਆ ਹੈ ਕਿ ਉਸ ਨੇ ਇਸ ਲਈ ਬਹੁਤ ਸਖਤ ਮਿਹਨਤ ਕੀਤੀ ਹੈ। ਇਸ ਦੇ ਨਾਲ, ਉਸ ਨੇ ਖੁਰਾਕ ਦਾ ਵੀ ਪੂਰਾ ਖਿਆਲ ਰੱਖਿਆ ਹੈ। ਇਸ ਤੋਂ ਪਹਿਲਾਂ ਵੀ ਸ਼੍ਰੀਮਾ ਆਪਣੇ ਇੰਸਟਾਗ੍ਰਾਮ 'ਤੇ ਫਿਟਨੈਸ ਦੇ ਬਾਰੇ' ਚ ਕਈ ਪੋਸਟਾਂ ਸ਼ੇਅਰ ਕਰ ਚੁੱਕੀ ਹੈ।
ਸ਼੍ਰੀਮਾ ਨੇ ਇਹ ਪੋਸਟ 2020 ਵਿਚ ਕੀਤੀ ਸੀ ਜਿਸ ਵਿਚ ਉਸਨੇ ਆਪਣੀ ਤੁਲਨਾ 2016 ਦੀ ਤਸਵੀਰ ਨਾਲ ਕੀਤੀ ਸੀ। ਇਸ ਤਸਵੀਰ ਦੀ ਵੀ ਕਾਫ਼ੀ ਚਰਚਾ ਹੋਈ ਸੀ।
‘ਇੰਡੀਅਨ ਆਈਡਲ’ ਵਿਵਾਦ’ ’ਤੇ ਕਿਸ਼ੋਰ ਕੁਮਾਰ ਦੇ ਬੇਟੇ ਅਮਿਤ ਕੁਮਾਰ ਨੂੰ ਮਾੜਾ ਬੋਲਣ ਵਾਲਿਆਂ ’ਤੇ ਵਰ੍ਹਿਆ ਸੋਨੂੰ ਨਿਗਮ
NEXT STORY