ਮੁੰਬਈ : ਬਾਲੀਵੁੱਡ ਦੇ ਐਂਟਰਟੇਨਰ ਨੰਬਰ ਵਨ ਨਿਰਦੇਸ਼ਕ ਰੋਹਿਤ ਸ਼ੈੱਟੀ 'ਸਿੰਘਮ' ਸਟਾਰ ਅਜੇ ਦੇਵਗਨ ਨੂੰ ਲੈ ਕੇ ਫਿਲਮ 'ਗੋਲਮਾਲ-4' ਬਣਾਉਣ ਵਾਲੇ ਹਨ। ਰੋਹਿਤ ਸ਼ੈੱਟੀ ਨੇ ਅਜੇ ਦੇਵਗਨ ਨਾਲ ਗੋਲਮਾਲ ਸੀਰੀਜ਼ ਦੀਆਂ ਤਿੰਨ ਫਿਲਮਾਂ ਬਣਾਈਆਂ ਹਨ। ਰੋਹਿਤ ਸ਼ੈੱਟੀ ਪਿਛਲੇ ਕਾਫੀ ਸਮੇਂ ਤੋਂ 'ਗੋਲਮਾਲ-4' ਬਣਾਉਣਾ ਚਾਹੁੰਦੇ ਸਨ।
ਇਸ ਦੌਰਾਨ ਰੋਹਿਤ ਨੇ ਸ਼ਾਹਰੁਖ ਨਾਲ 'ਚੇਨਈ ਐਕਸਪ੍ਰੈੱਸ' ਅਤੇ 'ਦਿਲਵਾਲੇ' ਵਰਗੀਆਂ ਫਿਲਮਾਂ ਬਣਾਈਆਂ। ਉਹ ਆਪਣੀ ਪਿਛਲੀ ਫਿਲਮ 'ਦਿਲਵਾਲੇ' ਦੀ ਕਮਾਈ ਤੋਂ ਨਿਰਾਸ਼ ਹਨ।
ਹੁਣ ਰੋਹਿਤ ਆਪਣੇ ਬੈਸਟ ਫਾਰਮ 'ਚ ਅਜੇ ਦੇਵਗਨ ਨਾਲ ਕਮਬੈਕ ਕਰ ਰਹੇ ਹਨ। ਦੱਸਿਆ ਜਾਂਦਾ ਹੈ ਕਿ ਰੋਹਿਤ ਸ਼ੈੱਟੀ ਨੇ 'ਗੋਲਮਾਲ-4' 'ਤੇ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਫਿਲਮ 2017 'ਚ ਰਿਲੀਜ਼ ਹੋਵੇਗੀ।
ਇਹ ਫਿਲਮ ਇਸ ਸਾਲ ਦੇ ਅਖੀਰ 'ਚ ਫਲੋਰ 'ਤੇ ਚਲੀ ਜਾਵੇਗੀ ਅਤੇ ਇਸ ਤੋਂ ਬਾਅਦ ਅਜੇ ਦੇਵਗਨ ਦਾ ਕਾਮੇਡੀਅਨ ਅੰਦਾਜ਼ ਇਕ ਵਾਰ ਫਿਰ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਦੇਵੇਗਾ। ਫਿਲਮ ਦੀ ਨਾਇਕਾ ਵਜੋਂ ਕਰੀਨਾ ਕਪੂਰ ਨਜ਼ਰ ਆਏਗੀ।
'ਸਰਦਾਰ ਜੀ 2' ਲਈ ਦਿਲਜੀਤ ਨੇ ਚੀਨ ਜਾ ਕੇ ਵੇਚੀ ਆਈਸ ਕ੍ਰੀਮ (ਵੀਡੀਓ)
NEXT STORY