ਮੁੰਬਈ: ਬਿੱਗ ਬੌਸ ਓਟੀਟੀ ਆਪਣੇ ਆਖ਼ਰੀ ਪੜਾਅ ’ਤੇ ਹੈ। ਸ਼ੋਅ ’ਚੋਂ ਕਾਫੀ ਕੰਟੈਸਟੈਂਟ ਐਲੀਮੀਨੇਟ ਹੋ ਚੁੱਕੇ ਹਨ, ਜਿਨ੍ਹਾਂ ’ਚ ਇਕ ਭੋਜਪੁਰੀ ਸੁਪਰਸਟਾਰ ਨਾਮ ਅਕਸ਼ਰਾ ਸਿੰਘ ਦਾ ਵੀ ਹੈ। ਸ਼ੋਅ ’ਚੋਂ ਨਿਕਲਣ ਤੋਂ ਬਾਅਦ ਅਕਸ਼ਰਾ ਸਿੰਘ ਇਕ ਤੋਂ ਬਾਅਦ ਇਕ ਖ਼ੁਲਾਸੇ ਕਰ ਰਹੀ ਹੈ। ਉਨ੍ਹਾਂ ਨੇ ਹਾਲ ਹੀ ’ਚ ਕਰਨ ਜੌਹਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਹੁਣ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਾਫੀ ਹੈਰਾਨ ਕਰਨ ਵਾਲੀਆਂ ਗੱਲਾਂ ਦੱਸੀਆਂ ਹਨ। ਅਕਸ਼ਰਾ ਸਿੰਘ ਨੇ ਆਪਣੇ ਬੁਆਏਫ੍ਰੈਂਡ ਅਤੇ ਡਿਪ੍ਰੈਸ਼ਨ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਟਾਈਮਜ਼ ਆਫ ਇੰਡੀਆ ਤੋਂ ਆਪਣੇ ਬ੍ਰੇਕਅਪ ਬਾਰੇ ਗੱਲ ਕਰਦੇ ਹੋਏ ਅਕਸ਼ਰਾ ਸਿੰਘ ਕਹਿੰਦੀ ਹੈ ਕਿ ਮੈਨੂੰ ਬਹੁਤ ਵਾਰ ਮਾਰਨ ਦੀਆਂ ਅਤੇ ਕਰੀਅਰ ਬਰਬਾਦ ਕਰਨ ਦੀਆਂ ਧਮਕੀਆਂ ਮਿਲੀਆਂ ਪਰ ਮੇਰੇ ਪਿਤਾ ਕਾਰਨ ਮੇਰੇ ’ਚ ਹਿੰਮਤ ਬਣੀ ਰਹੀ। ਮੈਂ ਫਿਕਰ ਕਰਨੀ ਬੰਦ ਕਰ ਦਿੱਤੀ। ਮੈਨੂੰ ਜ਼ਿੰਦਗੀ ਦਾ ਵੀ ਕੋਈ ਡਰ ਨਹੀਂ ਹੈ। ਮੈਂ ਬਹੁਤ ਕੁਝ ਝੱਲਿਆ ਹੈ, ਜਿਸ ਕਾਰਨ ਮੌਤ ਦਾ ਖ਼ੌਫ਼ ਵੀ ਖ਼ਤਮ ਹੋ ਗਿਆ ਸੀ। ਮੈਨੂੰ ਲੱਗਾ ਕੀ ਕਰੋਗੇ ਮਾਰਨਾ ਹੀ ਹੈ ਨਾ, ਚੱਲੋ ਮਾਰ ਲਓ। ਮੇਰੇ ਐਕਸ ਨੇ ਕੁਝ ਲੜਕਿਆਂ ਨੂੰ ਐਸਿਡ ਬੋਤਲ ਨਾਲ ਭੇਜਿਆ ਸੀ ਅਤੇ ਉਹ ਮੇਰਾ ਕਰੀਅਰ ਬਰਬਾਦ ਕਰ ਦੇਣਾ ਚਾਹੁੰਦਾ ਸੀ।’
ਅਕਸ਼ਰਾ ਅੱਗੇ ਕਹਿੰਦੀ ਹੈ ਕਿ ਕੁਝ ਲੜਕਿਆਂ ਨੇ ਹੱਥ ’ਚ ਐਸਿਡ ਦੀ ਬੋਤਲ ਲੈ ਕੇ ਮੇਰਾ ਪਿੱਛਾ ਕੀਤਾ ਸੀ। ਉਹ ਮੇਰੇ ਪਿੱਛੇ ਵੀ ਦੌੜੇ ਸਨ। ਜੋ ਲੋਕ ਸੜਕਾਂ ’ਤੇ ਨਸ਼ਾ ਕਰਦੇ ਹਨ, ਉਨ੍ਹਾਂ ਨੂੰ ਮੇਰੇ ਪਿੱਛੇ ਭੇਜਿਆ ਗਿਆ। ਮੈਂ ਸਿਰਫ਼ ਭਗਵਾਨ ਅੱਗੇ ਪ੍ਰਾਰਥਨਾ ਕਰਦੀ ਹਾਂ ਕਿ ਕਿਸੀ ਵੀ ਔਰਤ ਨੂੰ ਉਹ ਸਭ ਕੁਝ ਨਾ ਸਹਿਣਾ ਪਵੇ, ਜਿਸ 'ਚੋਂ ਮੈਨੂੰ ਲੰਘਣਾ ਪਿਆ ਸੀ।’
ਅਕਸ਼ਰਾ ਨੇ ਆਪਣੀ ਗੱਲ ਅੱਗੇ ਵਧਾਉਂਦੇ ਹੋਏ ਕਿਹਾ, ‘ਇੰਡਸਟਰੀ ’ਚ ਕਿਸੇ ਨੇ ਮੇਰੀ ਕੋਈ ਮਦਦ ਨਹੀਂ ਕੀਤੀ। ਅਜਿਹੇ ਲੋਕ ਸਨ ਜੋ ਮੈਨੂੰ ਦਿਲਾਸਾ ਦੇਣ ਆਏ ਸਨ ਪਰ ਉਨ੍ਹਾਂ ’ਚੋਂ ਜ਼ਿਆਦਾ ਜਣਿਆਂ ਨੇ ਮੈਨੂੰ ਜੱਜ ਕੀਤਾ ਕਿ ਮੈਂ ਅਜਿਹੀ ਹੀ ਹਾਂ, ਇਸ ਲਈ ਮੇਰੇ ਨਾਲ ਇਹ ਸਭ ਹੋ ਰਿਹਾ ਹੈ। ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ। ਮੈਂ ਇਕ ਪਾਸੇ ਸੀ ਅਤੇ ਪੂਰੀ ਇੰਡਸਟਰੀ ਇਕ ਪਾਸੇ ਸੀ। ਮੇਰੇ ਕੋਲ ਕੋਈ ਕੰਮ ਨਹੀਂ ਸੀ। ਹਰ ਕਿਸੇ ਨੇ ਬਿਨਾਂ ਕੋਈ ਕਾਰਨ ਦੱਸੇ ਕੰਮ ’ਚੋਂ ਕੱਢ ਦਿੱਤਾ। ਮੈਂ ਮੁੰਬਈ ’ਚ ਕਿਵੇਂ ਸਰਵਾਈਵ ਕੀਤਾ ਇਹ ਮੈਂ ਅਤੇ ਮੇਰਾ ਪਰਿਵਾਰ ਹੀ ਜਾਣਦਾ ਹੈ।’
ਗਣਪਤੀ ਪੂਜਾ ਕਰਕੇ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਈ ਅਰਸ਼ੀ ਖਾਨ, ਅਦਾਕਾਰਾ ਨੇ ਦਿੱਤਾ ਮੂੰਹ ਤੋੜ ਜਵਾਬ
NEXT STORY