ਮੁੰਬਈ- ਅਕਸ਼ੈ ਕੁਮਾਰ ਨੇ ਆਪਣੇ ਕਰੀਅਰ 'ਚ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ ਅਤੇ ਬਿਨਾਂ ਕਿਸੇ ਸਹਿਯੋਗ ਦੇ ਅਦਾਕਾਰ ਨੇ ਆਪਣੀ ਪ੍ਰਤਿਭਾ ਨਾਲ ਇੰਡਸਟਰੀ 'ਚ ਆਪਣੇ ਲਈ ਇੱਕ ਖਾਸ ਜਗ੍ਹਾ ਬਣਾਈ ਹੈ। ਹਾਲਾਂਕਿ ਖਿਲਾੜੀ ਕੁਮਾਰ ਦਾ ਕਰੀਅਰ ਪਿਛਲੇ ਕੁਝ ਸਾਲਾਂ ਤੋਂ ਪਟੜੀ ਤੋਂ ਉਤਰਿਆ ਹੋਇਆ ਹੈ, ਫਿਰ ਵੀ ਉਹ ਬੀ-ਟਾਊਨ ਦੇ ਸਭ ਤੋਂ ਵਧੀਆ ਸਿਤਾਰਿਆਂ ਵਿੱਚੋਂ ਇੱਕ ਹੈ। ਜ਼ਿਕਰਯੋਗ ਹੈ ਕਿ ਹਿੰਦੀ ਸਿਨੇਮਾ 'ਚ ਵੱਡੇ ਸਟਾਰ ਬਣਨ ਤੋਂ ਪਹਿਲਾਂ ਅਕਸ਼ੈ ਕੁਮਾਰ ਨੂੰ ਕਾਫੀ ਸੰਘਰਸ਼ ਕਰਨਾ ਪਿਆ ਸੀ। ਕੁਝ ਸਾਲ ਪਹਿਲਾਂ ਜਦੋਂ ਅਦਾਕਾਰ ਅਨੁਪਮ ਖੇਰ ਦੇ ਚੈਟ ਸ਼ੋਅ 'ਚ ਆਏ ਸਨ ਤਾਂ ਉਨ੍ਹਾਂ ਨੇ ਹੈਰਾਨੀਜਨਕ ਘਟਨਾ ਦਾ ਖੁਲਾਸਾ ਕੀਤਾ ਸੀ। ਅਦਾਕਾਰ ਨੇ ਦੱਸਿਆ ਸੀ ਕਿ ਅਸਲ ਜ਼ਿੰਦਗੀ 'ਚ ਉਹ ਚੰਬਲ ਦੇ ਡਾਕੂਆਂ ਨਾਲ ਆਹਮੋ-ਸਾਹਮਣੇ ਹੋ ਗਏ ਸੀ।
ਇਹ ਖ਼ਬਰ ਵੀ ਪੜ੍ਹੋ- ਅਲੀ ਗੋਨੀ- ਜੈਸਮੀਨ ਦੀ ਰੋਮਾਂਟਿਕ ਤਸਵੀਰ 'ਤੇ ਨਤਾਸ਼ਾ ਨੇ ਕੀਤਾ ਰਿਐਕਟ, ਪੋਸਟ ਵਾਇਰਲ
ਟਰੇਨ 'ਚ ਡਾਕੂਆਂ ਨਾਲ ਅਕਸ਼ੈ ਕੁਮਾਰ ਹੋਏ ਆਹਮੋ-ਸਾਹਮਣੇ
ਦਰਅਸਲ, ਅਨੁਪਮ ਖੇਰ ਦੇ ਸ਼ੋਅ 'ਕੁਛ ਭੀ ਹੋ ਸਕਤਾ ਹੈ' 'ਚ ਅਕਸ਼ੈ ਕੁਮਾਰ ਨੇ ਖੁਲਾਸਾ ਕੀਤਾ ਸੀ ਕਿ ਇੱਕ ਵਾਰ ਟਰੇਨ 'ਚ ਸਫਰ ਕਰਦੇ ਸਮੇਂ ਉਹ ਡਾਕੂਆਂ ਨਾਲ ਆਹਮੋ-ਸਾਹਮਣੇ ਹੋ ਗਏ ਸਨ। ਅਦਾਕਾਰ ਨੇ ਦੱਸਿਆ ਸੀ, "ਮੈਂ 4500-5000 ਰੁਪਏ ਦਾ ਸਾਮਾਨ ਖਰੀਦਿਆ ਸੀ, ਆਪਣੇ ਕੱਪੜੇ ਵੀ ਖਰੀਦੇ ਸਨ। ਸਾਰਾ ਸਾਮਾਨ ਰੱਖਿਆ ਹੋਇਆ ਸੀ ਅਤੇ ਜਦੋਂ ਚੰਬਲ ਆਇਆ ਤਾਂ ਲੁਟੇਰੇ ਟਰੇਨ 'ਚ ਚੜ੍ਹ ਗਏ। ਮੇਰੀ ਬੋਗੀ ਦੇ ਅੰਦਰ ਸਾਹਮਣੇ ਆ ਗਏ ਅਤੇ ਮੈਂ ਸੌਂ ਰਿਹਾ ਸੀ।"
'ਰੌਲਾ ਪਾਉਂਦਾ ਤਾਂ ਗੋਲੀ ਮਾਰ ਦਿੰਦੇ'
ਅਕਸ਼ੈ ਕੁਮਾਰ ਨੇ ਅੱਗੇ ਕਿਹਾ, 'ਜ਼ਾਹਰ ਹੈ ਕਿ ਜਦੋਂ ਹਲਕੀ ਜਿਹੀ ਆਵਾਜ਼ ਆਉਂਦੀ ਹੈ ਤਾਂ ਅੱਖ ਖੁੱਲ੍ਹ ਜਾਂਦੀ ਹੈ ਅਤੇ ਮੈਂ ਦੇਖਿਆ ਡਾਕੂ।' ਮੈਂ ਕਿਹਾ, 'ਬੇਟਾ, ਹੁਣ ਕੁਝ ਨਾ ਬੋਲੀ, ਚੁੱਪ-ਚਾਪ ਸੁੱਤਾ ਰਹਿ। ਮੈਂ ਦੇਖ ਰਿਹਾ ਸੀ ਕਿ ਉਹ ਸਾਰਿਆਂ ਦਾ ਸਮਾਨ ਚੁੱਕ ਕੇ ਲੈ ਗਏ ਅਤੇ ਹੌਲੀ-ਹੌਲੀ ਉਹ ਬਦਮਾਸ਼ ਮੇਰੇ ਨੇੜੇ ਆ ਗਏ ਅਤੇ ਮੇਰਾ ਸਮਾਨ ਵੀ ਚੁੱਕ ਕੇ ਲੈ ਗਏ। ਜੇਕਰ ਮੈਂ ਰੌਲਾ ਪਾਉਂਦਾ ਤਾਂ ਉਹ ਮੈਨੂੰ ਗੋਲੀ ਮਾਰ ਦਿੰਦੇ।”ਅਕਸ਼ੈ ਨੇ ਅੱਗੇ ਕਿਹਾ, "ਮੈਂ ਦੇਖ ਰਿਹਾ ਹਾਂ ਅਤੇ ਰੋ ਰਿਹਾ ਹਾਂ, ਫਿਰ ਉਹ ਸਾਰਾ ਸਮਾਨ ਚੁੱਕ ਕੇ ਲੈ ਗਏ, ਇੱਥੋ ਤੱਕ ਕਿ ਉਨ੍ਹਾਂ ਨੇ ਮੇਰੀ ਚੱਪਲ ਤੱਕ ਵੀ ਨਹੀਂ ਛੱਡੀ" , ਮੈਂ ਤਾਂ 4500 ਰੁਪਏ ਦਾ ਸਮਾਨ ਲਿਆ ਸੀ। ਮੈਂ ਬਿਨਾਂ ਕਿਸੇ ਸਾਮਾਨ ਦੇ ਦਿੱਲੀ ਸਟੇਸ਼ਨ 'ਤੇ ਉਤਰ ਗਿਆ।
ਇਹ ਖ਼ਬਰ ਵੀ ਪੜ੍ਹੋ- 4 ਅਕਤੂਬਰ ਨੂੰ ਪ੍ਰਾਈਮ ਵੀਡੀਓ 'ਤੇ ਹੋਵੇਗਾ 'ਦਿ ਟ੍ਰਾਈਬ' ਦਾ ਪ੍ਰੀਮੀਅਰ
ਅਕਸ਼ੈ ਕੁਮਾਰ ਵਰਕ ਫਰੰਟ
ਕੰਮ ਦੀ ਗੱਲ ਕਰੀਏ ਤਾਂ ਅਦਾਕਾਰ ਨੇ ਇਸ ਸਾਲ ਹੁਣ ਤੱਕ ਤਿੰਨ ਫਿਲਮਾਂ ਰਿਲੀਜ਼ ਕੀਤੀਆਂ ਹਨ। 'ਬੜੇ ਮੀਆਂ, ਛੋਟੇ ਮੀਆਂ', 'ਸਰਫਿਰਾ' ਅਤੇ 'ਖੇਲ ਖੇਲ ਮੇਂ'। ਤਿੰਨੋਂ ਹੀ ਫਿਲਮਾਂ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀਆਂ ਅਤੇ ਫਲਾਪ ਹੋ ਗਈਆਂ। ਅਦਾਕਾਰ ਜਲਦ ਹੀ ਪ੍ਰਿਯਦਰਸ਼ਨ ਦੀ 'ਭੂਤ ਬੰਗਲਾ' ਅਤੇ ਰੋਹਿਤ ਸ਼ੈੱਟੀ ਦੀ 'ਸਿੰਘਮ ਅਗੇਨ' 'ਚ ਨਜ਼ਰ ਆਉਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਦਿਲਜੀਤ ਦੋਸਾਂਝ ਨੇ ਆਪਣੇ ਨਿੱਕੇ ਫੈਨ ਨੂੰ ਤੋਹਫ਼ੇ 'ਚ ਦਿੱਤੀ ਇਹ ਖ਼ਾਸ ਚੀਜ਼
NEXT STORY