ਮੁੰਬਈ (ਬਿਊਰੋ)– ਕੋਰੋਨਾ ਮਹਾਮਾਰੀ ਨਾਲ ਜੁਡ਼ੀਆਂ ਪਾਬੰਦੀਆਂ ਦੇ ਹਟਣ ਤੋਂ ਬਾਅਦ ਨੈਸ਼ਨਲ ਮਿਊਜ਼ੀਅਮ ਆਫ ਇੰਡੀਅਨ ਸਿਨੇਮਾ (ਐੱਨ. ਐੱਮ. ਆਈ. ਸੀ.) ਮੁੜ ਖੋਲ੍ਹ ਦਿੱਤਾ ਗਿਆ ਹੈ। ਅਜਿਹੇ ’ਚ ਸਾਰੇ ਸਿਨੇਮਾ ਪ੍ਰੇਮੀ ਵੱਡੀ ਗਿਣਤੀ ’ਚ ਕੋਵਿਡ ਨਿਯਮਾਂ ਦਾ ਪਾਲਣ ਕਰਦਿਆਂ ਇਕ ਵਾਰ ਮੁੜ ਤੋਂ ਮਿਊਜ਼ੀਅਮ ਦਾ ਰੁਖ਼ ਕਰਨ ਲੱਗੇ ਹਨ।
ਮਿਊਜ਼ੀਅਮ ਦੇ ਦੁਬਾਰਾ ਖੋਲ੍ਹੇ ਜਾਣ ’ਤੇ ‘ਦਿ ਵਿੰਟੇਜ ਐਂਡ ਕਲਾਸਿਕ ਕਾਰ ਕਲੱਬ’ ਦੇ ਨਾਲ ਸਾਂਝੇਦਾਰੀ ਕਰਕੇ ਮਿਊਜ਼ੀਅਮ ’ਚ ਵਿੰਟੇਜ ਕਾਰਾਂ ਦੀ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਫਰਹਾਦ ਸਾਮਜੀ ਵਲੋਂ ਨਿਰਦੇਸ਼ਿਤ ਫ਼ਿਲਮ ‘ਬੱਚਨ ਪਾਂਡੇ’ ਦੇ ਕਲਾਕਾਰ ਵੀ ਮੌਜੂਦ ਸਨ।
ਪ੍ਰਦਰਸ਼ਨੀ ’ਚ ਅਕਸ਼ੇ ਕੁਮਾਰ ਤੇ ਕ੍ਰਿਤੀ ਸੈਨਨ ਨੇ ਵਿਸ਼ੇਸ਼ ਹਾਜ਼ਰੀ ਦਰਜ ਕਰਵਾਈ। ਇਸ ਮੌਕੇ ਅਕਸ਼ੇ ਕੁਮਾਰ ਨੇ ਕਿਹਾ, ‘ਇਥੇ ਆ ਕੇ ਬੇਹੱਦ ਖ਼ੁਸ਼ ਹਾਂ। ਐੱਨ. ਐੱਮ. ਆਈ. ਸੀ. ਦੇ ਨਾਲ ਜੁੜਨਾ ਇਕ ਚੰਗਾ ਅਨੁਭਵ ਰਿਹਾ। ਮੈਂ ਇਥੇ ਸੰਗ੍ਰਹਿ ਕੀਤੀਆਂ ਗਈਆਂ ਕਈ ਫ਼ਿਲਮਾਂ ਨੂੰ ਦੇਖ-ਦੇਖ ਕੇ ਵੱਡਾ ਹੋਇਆ ਹਾਂ।’
ਅਕਸ਼ੇ ਨੇ ਅੱਗੇ ਕਿਹਾ, ‘ਮਹਾਨ ਫ਼ਿਲਮਕਾਰਾਂ ਨਾਲ ਜੁਡ਼ੀਆਂ ਵਸਤਾਂ ਤੇ ਫ਼ਿਲਮਾਂ ਦੇ ਵਿਸ਼ਾਲ ਸੰਗ੍ਰਿਹ ਨੂੰ ਦੇਖ ਕੇ ਇਹ ਕਹਿਣ ’ਚ ਕੋਈ ਗੁਰੇਜ ਨਹੀਂ ਹੈ ਕਿ ਇਹ ਜਗ੍ਹਾ ਹਰ ਫ਼ਿਲਮਕਾਰ ਲਈ ਕਿਸੇ ਮੰਦਰ ਨਾਲੋਂ ਘੱਟ ਨਹੀਂ ਹੈ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਬੱਚਨ ਪਾਂਡੇ’ ਦੇ ਗਾਣੇ ਸਟ੍ਰੀਮਿੰਗ ਪਲੇਟਫਾਰਮ ਦੀ ਪਲੇਅ ਲਿਸਟ ’ਚ ਸਿਖਰ ’ਤੇ
NEXT STORY