ਮੁੰਬਈ (ਬਿਊਰੋ) - ਪੂਜਾ ਐਂਟਰਟੇਨਮੈਂਟ ਦੀ ‘ਬੜੇ ਮੀਆਂ ਛੋਟੇ ਮੀਆਂ’ ਲਈ ਈਦ-2024 ਨੂੰ ਫਰੀਜ਼ ਕਰ ਦਿੱਤਾ ਗਿਆ ਹੈ। ਹਾਲ ਹੀ ’ਚ ਇਸ ਸਭ ਤੋਂ ਵੱਡੀ ਐਕਸ਼ਨ-ਐਂਟਰਟੇਨਰ ਫ਼ਿਲਮ ਦੇ ਨਿਰਮਾਤਾਵਾਂ ਨੇ ਫ਼ਿਲਮ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕੀਤਾ ਹੈ।

ਪੂਜਾ ਐਂਟਰਟੇਨਮੈਂਟ ਨੇ ਬੀ. ਟੀ. ਐੱਸ. ਤਸਵੀਰ ਜਾਰੀ ਕੀਤੀ ਹੈ, ਜਿਸ ਤੋਂ ਸਾਨੂੰ ਫ਼ਿਲਮ ਦੇ ਵੱਡੇ ਪੱਧਰ ਦੀ ਝਲਕ ਮਿਲਦੀ ਹੈ। ਇਸ ਫ਼ਿਲਮ ’ਚ ਅਕਸ਼ੇ ਕੁਮਾਰ ਅਤੇ ਟਾਈਗਰ ਸ਼ਰਾਫ ਦੇ ਨਾਲ ਪ੍ਰਿਥਵੀਰਾਜ ਸੁਕੁਰਮਨ ਵੀ ਹਨ, ਜੋ ਇਕ ਦਮਦਾਰ ਖਲਨਾਇਕ ਦੀ ਭੂਮਿਕਾ ’ਚ ਨਜ਼ਰ ਆਉਣਗੇ। ਨਿਰਮਾਤਾ-ਅਦਾਕਾਰ ਜੈਕੀ ਭਗਨਾਨੀ ਦਾ ਕਹਿਣਾ ਹੈ, ‘ਬੜੇ ਮੀਆਂ ਛੋਟੇ ਮੀਆਂ’ ਸਾਡੇ ਸਭ ਤੋਂ ਮਹਤਵਪੂਰਨ ਪ੍ਰਾਜੈਕਟਾਂ 'ਚੋਂ ਇਕ ਹੈ।

ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਕਿਹਾ,''ਮੈਂ ਅਜਿਹੀ ਵੱਡੀ ਫਰੈਂਚਾਇਜ਼ੀ ਦਾ ਅਨਿੱਖੜਵਾਂ ਹਿੱਸਾ ਬਣ ਕੇ ਖੁਸ਼ ਹਾਂ। ਈਦ 2024 ਲਈ ਇਸ ਦੀ ਰਿਲੀਜ਼ਿੰਗ ਡੇਟ ਦੇ ਐਲਾਨ ਨਾਲ, ਇਹ ਯਕੀਨੀ ਤੌਰ ’ਤੇ ਦਰਸ਼ਕਾਂ ਲਈ ਪਾਵਰ-ਪੈਕ ਮਨੋਰੰਜਨ ਦੇ ਨਾਲ ਤਿਉਹਾਰ ਦਾ ਅਨੰਦ ਲੈਣ ਲਈ ਇਕ ਟ੍ਰੀਟ ਹੋਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵਾਈ. ਆਰ. ਐੱਫ਼. ਨੇ ਕੀਤਾ ਫ਼ਿਲਮ ‘ਵਿਜੇ 69’ ਬਣਾਉਣ ਦਾ ਐਲਾਨ
NEXT STORY