ਮੁੰਬਈ (ਬਿਊਰੋ) - ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਨੇ NSCI, ਮੁੰਬਈ 'ਚ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ 'ਚ ਇੱਕ ਸਤਿਕਾਰਯੋਗ ਜੈਨ ਸੰਨਿਆਸੀ ਸ਼੍ਰੀ ਹੰਸਰਤਨ ਸੁਰਿਸ਼ਵਰਜੀ ਨੂੰ ਭੋਜਨ ਦੀ ਪੇਸ਼ਕਸ਼ ਕੀਤੀ। ਇਹ ਉਹ ਮੌਕਾ ਸੀ ਜਦੋਂ ਰਿਸ਼ੀ ਨੇ ਆਪਣੇ 180 ਦਿਨਾਂ ਦੇ ਵਰਤ ਦੀ ਸਮਾਪਤੀ ਕੀਤੀ।

ਸਫੈਦ ਕੁੜਤੇ 'ਚ ਅਕਸ਼ੈ ਕੁਮਾਰ ਨੇ ਈਵੈਂਟ 'ਚ ਸਟਾਈਲਿਸ਼ ਅੰਦਾਜ਼ 'ਚ ਸ਼ਿਰਕਤ ਕੀਤੀ। ਇਹ ਵਰਤ ਸ਼੍ਰੀ ਹੰਸਰਤਨ ਸੁਰਿਸ਼ਵਰ ਜੀ ਨੇ ਸੱਤਵੀਂ ਵਾਰ ਪੂਰਾ ਕੀਤਾ, ਸਿਰਫ ਪਾਣੀ ਦੇ ਸਹਾਰੇ 180 ਦਿਨ ਕੱਢੇ ਹਨ।

ਅਕਸ਼ੈ ਕੁਮਾਰ ਲਈ ਇਹ ਪਲ ਬਹੁਤ ਖ਼ਾਸ ਸੀ ਕਿਉਂਕਿ ਉਸ ਨੂੰ ਇਸ ਮਹਾਨ ਆਤਮਾ ਦੇ ਵਰਤ ਨੂੰ ਤੋੜਨ ਦਾ ਸ਼ਾਨਦਾਰ ਮੌਕਾ ਮਿਲਿਆ।

ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਬੜੇ ਮੀਆਂ ਛੋਟੇ ਮੀਆਂ' 'ਚ ਅਕਸ਼ੈ ਕੁਮਾਰ ਮਾਨੁਸ਼ੀ ਛਿੱਲਰ ਨਾਲ ਨਜ਼ਰ ਆਉਣਗੇ।

ਇਸ ਦੇ ਨਾਲ ਹੀ ਫ਼ਿਲਮ ਦੇ ਦੂਜੇ ਲੀਡ ਐਕਟਰ ਟਾਈਗਰ ਸ਼ਰਾਫ ਆਲੀਆ ਐੱਫ ਨਾਲ ਰੋਮਾਂਸ ਕਰਨਗੇ।

ਇਹ ਫ਼ਿਲਮ ਈਦ ਮੌਕੇ 10 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। 'ਬੜੇ ਮੀਆਂ ਛੋਟੇ ਮੀਆਂ' ਹਿੰਦੀ ਤੋਂ ਇਲਾਵਾ ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਭਾਸ਼ਾਵਾਂ 'ਚ ਦੁਨੀਆ ਭਰ 'ਚ ਰਿਲੀਜ਼ ਹੋਵੇਗੀ।


'ਗੌਡਜ਼ਿਲਾ ਐਕਸ ਕਾਂਗ' ਨੇ ਦਿਲਜੀਤ ਦੋਸਾਂਝ ਦੀ 'ਕਰੂ' ਦੀ ਕੱਢੀ ਹਵਾ, ਬਾਕਸ ਆਫਿਸ 'ਤੇ ਮਾਰੀ ਵੱਡੀ ਮਲ
NEXT STORY