ਮੁੰਬਈ (ਬਿਊਰੋ)– ਇਕ ਫ਼ਿਲਮ ਜਿਸ ਨੇ ਬਾਕਸ ਆਫਿਸ ’ਤੇ ਆਪਣੇ ਜ਼ਬਰਦਸਤ ਪ੍ਰਦਰਸ਼ਨ ਦੇ ਨਾਲ ਵੱਡੇ ਪਰਦੇ ’ਤੇ ਨਵੀਂ ਜਾਨ ਫੂਕ ਦਿੱਤੀ ਹੈ। ਇਕ ਫ਼ਿਲਮ ਜਿਸ ਨੇ ਸਿਨੇਮਾਘਰਾਂ ’ਚ ਪਰਿਵਾਰਾਂ ਦੇ ਚਿਹਰਿਆਂ ’ਤੇ ਖ਼ੁਸ਼ੀ ਲਿਆ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਹੀਰੋਇਜ਼ਮ ਨਹੀਂ, ਕਿਰਦਾਰਾਂ ਦੀ ਕਹਾਣੀ ਹੈ ‘ਬੱਬਰ’ : ਅੰਮ੍ਰਿਤ ਮਾਨ
ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਫ਼ਿਲਮ ‘ਸੂਰਿਆਵੰਸ਼ੀ’ ਦੀ, ਜੋ ਵੱਡੇ ਪਰਦੇ ’ਤੇ ਧੂਮ ਮਚਾਉਣ ਤੋਂ ਬਾਅਦ ਹੁਣ ਟੀ. ਵੀ. ਸਕ੍ਰੀਨਸ ’ਤੇ ਆਪਣਾ ਰੰਗ ਜਮਾਉਣ ਆ ਰਹੀ ਹੈ। ਇਸ ਹੋਲੀ ’ਤੇ ਦੇਖੋ ਸਾਲ ਦੀ ਸਭ ਤੋਂ ਮੈਗਾ ਬਲਾਕਬਸਟਰ ਫ਼ਿਲਮ ‘ਸੂਰਿਆਵੰਸ਼ੀ’ ਜ਼ੀ ਸਿਨੇਮਾ ’ਤੇ, ਜਿਥੇ 19 ਮਾਰਚ ਨੂੰ ਰਾਤ 8 ਵਜੇ ਇਸ ਫ਼ਿਲਮ ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਹੋਣ ਜਾ ਰਿਹਾ ਹੈ।
ਇਸ ਮੌਕੇ ਅਕਸ਼ੇ ਕੁਮਾਰ ਨੇ ਰੋਹਿਤ ਸ਼ੈੱਟੀ ਦੇ ਨਾਲ ਪਹਿਲੀ ਵਾਰ ਕੰਮ ਕਰਨ ਦਾ ਤਜਰਬਾ ਦੱਸਿਆ। ਨਾਲ ਹੀ ‘ਟਿਪ ਟਿਪ ਬਰਸਾ ਪਾਣੀ’ ਵਰਗਾ ਗਾਣਾ ਰੀਕ੍ਰਿਏਟ ਕਰਨ ਤੇ ‘ਵੀਰ ਸੂਰਿਆਵੰਸ਼ੀ’ ਦੇ ਰੋਲ ਦੀਆਂ ਤਿਆਰੀਆਂ ਨੂੰ ਲੈ ਕੇ ਚਰਚਾ ਕੀਤੀ।
ਅਕਸ਼ੇ ਕੁਮਾਰ ਕਹਿੰਦੇ ਹਨ ਕਿ ਜਦੋਂ ਤੁਸੀਂ ਆਪਣੇ ਪਰਿਵਾਰ ਤੇ ਦੋਸਤਾਂ ਦੇ ਨਾਲ ਇਕ ਕਮਰੇ ’ਚ ਬੈਠ ਕੇ ਢੇਰ ਸਾਰਾ ਹਾਸਾ-ਮਜ਼ਾਕ ਤੇ ਮਸਤੀ ਦੇ ਨਾਲ ਕੋਈ ਫ਼ਿਲਮ ਦੇਖਦੇ ਹੋ ਤਾਂ ਇਸ ਅਨੁਭਵ ਵਰਗਾ ਕੁਝ ਹੋਰ ਨਹੀਂ ਹੋ ਸਕਦਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਆਦਿਤਿਆ ‘ਜਏਸ਼ਭਾਈ ਜ਼ੋਰਦਾਰ’ ਨਾਲ ਵਾਈ. ਆਰ. ਐੱਫ. ਦੇ 50 ਸਾਲ ਪੂਰੇ ਹੋਣ ਦਾ ਕਰਨਗੇ ਸੈਲੀਬ੍ਰੇਸ਼ਨ
NEXT STORY