ਮੁੰਬਈ (ਬਿਊਰੋ)– ਐਮਾਜ਼ੋਨ ਪ੍ਰਾਈਮ ਵੀਡੀਓ ਦੀ ਵੈੱਬ ਸੀਰੀਜ਼ ‘ਮਾਡਰਨ ਲਵ ਮੁੰਬਈ’ ਸਾਰੇ ਮੁਸ਼ਕਲ ਤੇ ਸੁੰਦਰ ਰੂਪਾਂ ’ਚ ਪਿਆਰ ਦਾ ਪਤਾ ਲਗਾਉਣ ਲਈ ਤਿਆਰ ਹੈ। 13 ਮਈ ਨੂੰ ਰਿਲੀਜ਼ ਹੋਣ ਵਾਲੀ ਇਹ ਸੀਰੀਜ਼ ਪ੍ਰੇਮ ਕਹਾਣੀਆਂ ਦਾ ਨਵਾਂ ਵਰਜ਼ਨ ਹੈ।
ਇਸ ’ਚ ਹਿੰਦੀ ਸਿਨੇਮੇ ਦੇ ਛੇ ਸਭ ਤੋਂ ਪ੍ਰੋਲੀਫਿਕ ਮਾਈਂਡਸ ਨੂੰ ਸ਼ਾਮਲ ਕੀਤਾ ਹੈ, ਜੋ ਇਕੱਠੇ 6 ਅਨੋਖੀਆਂ ਕਹਾਣੀਆਂ ਸੁਣਾਉਣਗੇ। ਡਾਇਰੈਕਟੋਰੀਅਲ ‘ਮਾਈ ਬਿਊਟੀਫੁਲ ਰਿੰਕਲਸ’ ਦੇ ਬਾਰੇ ’ਚ ਡਾਇਰੈਕਟਰ ਅਲੰਕ੍ਰਿਤਾ ਸ਼੍ਰੀਵਾਸਤਵ ਨੇ ਗੱਲਬਾਤ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ‘ਸੌਂਕਣਾਂ’ ’ਚ ਫਸੇ ਐਮੀ ਵਿਰਕ ਦਾ ਕੀ ਬਣੇਗਾ, 13 ਮਈ ਨੂੰ ਸਿਨੇਮਾਘਰਾਂ ’ਚ ਲੱਗੇਗਾ ਪਤਾ
ਅਲੰਕ੍ਰਿਤਾ ਨੇ ਕਿਹਾ, ‘‘ਦਿਲਬਰ ਦੇ ਕਿਰਦਾਰ ਦੇ ਬਾਰੇ ਜੋ ਕਹਾਣੀ ਕਹਿੰਦੀ ਹੈ, ਉਸ ਦੇ ਕਾਰਨ ਇਹ ਬਹੁਤ ਆਸਾਨ ਸੀ, ਜਿਥੇ ਕਦੇ-ਕਦੇ ਆਪਣੇ ਆਪ ਨੂੰ ਯਾਦ ਦਿਵਾਉਣ ਦੀ ਜ਼ਰੂਰਤ ਹੁੰਦੀ ਹੈ ਕਿ ਇਸ ਤੋਂ ਕੋਈ ਫਰਕ ਨਹੀਂ ਪੈਂਦਾ ਕਿ ਕਿਸ ਉਮਰ ਦੇ ਹਨ।’’
ਉਨ੍ਹਾਂ ਅੱਗੇ ਕਿਹਾ, ‘...ਪਰ ਜ਼ਿੰਦਗੀ ਹੁਣ ਵੀ ਖ਼ੂਬਸੂਰਤ ਹੈ ਤੇ ਕਿਰਦਾਰ ਵੀ ਨਿਸ਼ਚਿਤ ਤਰੀਕੇ ਨਾਲ ਆਪਣੇ ਆਪ ਨੂੰ ਫਿਰ ਭਾਲਦਾ ਹੈ, ਜੋ ਕਈ ਚੀਜ਼ਾਂ ਨੂੰ ਬਦਲ ਦਿੰਦਾ ਹੈ। ਜਿਸ ਵਜ੍ਹਾ ਨਾਲ ਮੈਨੂੰ ਲੱਗਦਾ ਹੈ ਕਿ ਇਹ ਸਭ ਤੋਂ ਚੰਗਾ ਸਿਰਲੇਖ ਸੀ, ਜਿਸ ਨੂੰ ਅਸੀਂ ਦੇ ਸਕਦੇ ਸੀ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜੀਜਾ ਆਯੁਸ਼ ਸ਼ਰਮਾ ਦੇ ਦਾਦਾ ਸੁਖਰਾਮ ਦੇ ਦਿਹਾਂਤ 'ਤੇ ਸਲਮਾਨ ਨੇ ਪ੍ਰਗਟਾਇਆ ਦੁੱਖ
NEXT STORY