ਮੁੰਬਈ- ਬਾਲੀਵੁੱਡ ਸੁਪਰਸਟਾਰ ਆਲੀਆ ਭੱਟ ਨੇ ਹਾਲ ਹੀ 'ਚ ਇਕ ਹੌਟ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਆਲੀਆ ਦਾ ਗਲੈਮਰਸ ਅਵਤਾਰ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਿਹਾ ਹੈ। ਫੋਟੋਸ਼ੂਟ 'ਚ ਆਲੀਆ ਨੇ ਹਲਕੇ ਮੇਕਅੱਪ ਦੇ ਨਾਲ ਓਪਨ ਹੇਅਰ ਸਟਾਈਲ ਅਪਣਾਇਆ ਹੈ, ਜੋ ਉਸ ਦੀ ਖੂਬਸੂਰਤੀ 'ਚ ਹੋਰ ਵੀ ਵਾਧਾ ਕਰ ਰਿਹਾ ਹੈ।

ਉਸ ਨੇ ਪ੍ਰਿੰਟਿਡ ਬਰੇਲੇਟ, ਬਲੈਕ ਲਾਂਗ ਕੋਟ ਅਤੇ ਸਫੇਦ ਪੈਂਟ ਪਾਈ ਹੋਈ ਹੈ, ਜਿਸ 'ਚ ਉਸ ਦਾ ਲੁੱਕ ਕਾਫੀ ਸਟਾਈਲਿਸ਼ ਲੱਗ ਰਿਹਾ ਹੈ।

ਆਲੀਆ ਦੇ ਇਸ ਬੋਲਡ ਅਤੇ ਸ਼ਾਨਦਾਰ ਲੁੱਕ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ ਅਤੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।

ਆਲੀਆ ਦੀ ਆਉਣ ਵਾਲੀ ਫਿਲਮ 'ਜਿਗਰਾ' ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਹੈ, ਜਿਸ ਨੂੰ ਇਸ ਸਾਲ ਦੀ ਸਭ ਤੋਂ ਉਡੀਕੀ ਜਾ ਰਹੀ ਫਿਲਮਾਂ 'ਚੋਂ ਇਕ ਮੰਨਿਆ ਜਾ ਰਿਹਾ ਹੈ।

ਦਿਲਜੀਤ ਦੋਸਾਂਝ ਦੀ 'ਅਮਰ ਸਿੰਘ ਚਮਕੀਲਾ' ਨੂੰ ਮਿਲਿਆ ਬੈਸਟ ਫੀਚਰ ਫਿਲਮ ਦਾ Award
NEXT STORY