ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਲੀਆ ਭੱਟ ਅਤੇ ਅਦਾਕਾਰ ਰਣਬੀਰ ਕਪੂਰ ਨੂੰ ਬਾਲੀਵੁੱਡ ਦੀ ਕਿਊਟ ਜੋੜੀ ਕਿਹਾ ਜਾਂਦਾ ਹੈ। ਇਸ ਜੋੜੇ ਨੇ ਹਾਲ ਹੀ ਵਿੱਚ ਆਪਣੇ ਵਿਆਹ ਦੇ ਤਿੰਨ ਸਾਲ ਪੂਰੇ ਕੀਤੇ ਹਨ। 14 ਅਪ੍ਰੈਲ 2022 ਨੂੰ ਰਣਬੀਰ ਕਪੂਰ ਅਤੇ ਆਲੀਆ ਭੱਟ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਤੀਜੇ ਵਿਆਹ ਦੀ ਵਰ੍ਹੇਗੰਢ 'ਤੇ ਇਸ ਜੋੜੇ ਨੂੰ ਹਰ ਪਾਸਿਓਂ ਵਧਾਈਆਂ ਮਿਲੀ ਰਹੀਆਂ ਹਨ। ਵਿਆਹ ਦੀ ਤੀਜੀ ਵਰ੍ਹੇਗੰਢ ਮੌਕੇ ਆਲੀਆ ਨੇ ਇਕ ਬਹੁਤ ਹੀ ਪਿਆਰੀ ਤਸਵੀਰ ਸਾਂਝੀ ਕੀਤੀ। ਆਲੀਆ ਨੇ ਇੰਸਟਾਗ੍ਰਾਮ 'ਤੇ ਰਣਬੀਰ ਨਾਲ ਆਪਣੇ ਨਿੱਜੀ ਪਲਾਂ ਦੀ ਇੱਕ ਅਣਦੇਖੀ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਦੋਵੇਂ ਬੀਚ ਦੇ ਕਿਨਾਰੇ ਇੱਕ ਟ੍ਰੋਪੀਕਲ ਛੁੱਟੀਆਂ ਦਾ ਆਨੰਦ ਮਾਣਦੇ ਦਿਖਾਈ ਦੇ ਰਹੇ ਹਨ।
ਜੋੜੇ ਨੇ ਸਾਂਝੀ ਕੀਤੀ ਇੱਕ ਰੋਮਾਂਟਿਕ ਤਸਵੀਰ
ਸੂਰਜ ਡੁੱਬਣ ਦੀ ਰੌਸ਼ਨੀ ਵਿੱਚ ਆਲੀਆ ਰਣਬੀਰ ਦੇ ਮੋਢੇ 'ਤੇ ਪਿਆਰ ਨਾਲ ਆਪਣਾ ਸਿਰ ਰੱਖਦੀ ਹੋਈ ਦਿਖਾਈ ਦੇ ਰਹੀ ਹੈ ਜਦੋਂ ਕਿ ਰਣਬੀਰ ਇੱਕ ਨਜ਼ਦੀਕੀ ਸੈਲਫੀ ਖਿੱਚਦੇ ਹੋਏ ਦਿਖਾਈ ਦੇ ਰਹੇ ਹਨ। ਇਸ ਪੋਸਟ ਵਿੱਚ ਜਿਸ ਚੀਜ਼ ਨੇ ਸਭ ਤੋਂ ਵੱਧ ਲੋਕਾਂ ਦਾ ਧਿਆਨ ਖਿੱਚਿਆ ਉਹ ਸੀ ਆਲੀਆ ਦਾ ਦੋ ਸ਼ਬਦਾਂ ਵਾਲਾ ਪਿਆਰਾ ਕੈਪਸ਼ਨ। ਰਣਬੀਰ ਨਾਲ ਇਸ ਪਿਆਰੀ ਤਸਵੀਰ ਨੂੰ ਸਾਂਝਾ ਕਰਦੇ ਹੋਏ, ਆਲੀਆ ਨੇ ਕੈਪਸ਼ਨ ਵਿੱਚ ਲਿਖਿਆ-"ਘਰ, ਹਮੇਸ਼ਾ। #Happy3"

ਆਲੀਆ-ਰਣਬੀਰ ਦੀ ਤਸਵੀਰ 'ਤੇ ਕਪੂਰ ਪਰਿਵਾਰ ਨੇ ਦਿੱਤੀ ਪ੍ਰਤੀਕਿਰਿਆ
ਅਦਾਕਾਰਾ ਆਲੀਆ ਭੱਟ ਨੇ ਜਿਵੇਂ ਹੀ ਇਹ ਤਸਵੀਰ ਸਾਂਝੀ ਕੀਤੀ ਇਹ ਵਾਇਰਲ ਹੋ ਗਈ। ਕਪੂਰ ਪਰਿਵਾਰ ਦੇ ਕਈ ਮੈਂਬਰਾਂ ਨੇ ਵੀ ਇਸ ਪੋਸਟ 'ਤੇ ਪ੍ਰਤੀਕਿਰਿਆ ਦਿੱਤੀ ਅਤੇ ਇਸ ਜੋੜੇ 'ਤੇ ਪਿਆਰ ਦੀ ਬਰਸਾਤ ਕੀਤੀ। ਆਲੀਆ ਦੀ ਸੱਸ ਮਾਂ ਅਤੇ ਅਦਾਕਾਰਾ ਨੀਤੂ ਕਪੂਰ ਨੇ ਇਸ ਤਸਵੀਰ 'ਤੇ ਦਿਲ ਅਤੇ ਬੁਰੀ ਨਜ਼ਰ ਵਾਲੇ ਇਮੋਜੀ ਰਾਹੀਂ ਆਪਣਾ ਪਿਆਰ ਜ਼ਾਹਰ ਕੀਤਾ। ਇਸ ਦੌਰਾਨ ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੇ ਵੀ ਪੋਸਟ 'ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਕੁਮੈਂਟ ਵਿੱਚ ਲਿਖਿਆ- 'ਲਵਲੀ ਹੈਪੀ ਐਨੀਵਰਸਰੀ ਫਾਰਐਵਰ।' ਇਸ ਤੋਂ ਇਲਾਵਾ ਕਰੀਨਾ ਕਪੂਰ ਖਾਨ, ਰੀਆ ਕਪੂਰ, ਸਬਾ ਪਟੌਦੀ ਅਤੇ ਸਿਧਾਰਥ ਪੀ ਮਲਹੋਤਰਾ ਨੇ ਵੀ ਟਿੱਪਣੀ ਕੀਤੀ ਅਤੇ ਜੋੜੇ ਨੂੰ ਉਨ੍ਹਾਂ ਦੀ ਤੀਜੀ ਵਿਆਹ ਦੀ ਵਰ੍ਹੇਗੰਢ 'ਤੇ ਵਧਾਈ ਦਿੱਤੀ।
14 ਅਪ੍ਰੈਲ 2022 ਨੂੰ ਹੋਇਆ ਸੀ ਰਣਬੀਰ-ਆਲੀਆ ਦਾ ਵਿਆਹ
ਬਾਲੀਵੁੱਡ ਦੇ ਇਸ ਜੋੜੇ ਨੇ 14 ਅਪ੍ਰੈਲ 2022 ਨੂੰ ਵਿਆਹ ਕਰਵਾਇਆ, ਤੁਹਾਨੂੰ ਦੱਸ ਦੇਈਏ ਕਿ ਥੋੜ੍ਹੇ ਸਮੇਂ ਬਾਅਦ ਆਲੀਆ ਨੇ ਆਪਣੀ ਗਰਭਵਤੀ ਹੋਣ ਦਾ ਐਲਾਨ ਕੀਤਾ। ਦੋਵੇਂ ਅਯਾਨ ਮੁਖਰਜੀ ਦੀ 'ਬ੍ਰਹਮਾਸਤਰ: ਭਾਗ 1 ਸ਼ਿਵਾ' ਵਿੱਚ ਇਕੱਠੇ ਨਜ਼ਰ ਆਏ ਹਨ ਅਤੇ ਹੁਣ ਸੰਜੇ ਲੀਲਾ ਭੰਸਾਲੀ ਦੀ 'ਲਵ ਐਂਡ ਵਾਰ' ਵਿੱਚ ਵਿੱਕੀ ਕੌਸ਼ਲ ਨਾਲ ਦੁਬਾਰਾ ਇਕੱਠੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਜੋੜਾ ਅਯਾਨ ਮੁਖਰਜੀ ਦੀ 'ਬ੍ਰਹਮਾਸਤਰ 2' ਵਿੱਚ ਵੀ ਇਕੱਠੇ ਦਿਖਾਈ ਦੇਵੇਗਾ ਜਿਸ ਵਿੱਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਕਥਿਤ ਤੌਰ 'ਤੇ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆ ਸਕਦੇ ਹਨ।
MMS ਲੀਕ ਹੋਣ 'ਤੇ ਇਸ ਮਸ਼ਹੂਰ ਅਦਾਕਾਰਾ ਨੇ ਤੋੜੀ ਚੁੱਪੀ, ਦੱਸੀ ਸੱਚਾਈ
NEXT STORY