ਮੁੰਬਈ- ਸਾਲ 2026 ਦੀ ਸ਼ੁਰੂਆਤ ਵਿੱਚ ਬਾਲੀਵੁੱਡ ਦੀ ਚੋਟੀ ਦੀ ਅਦਾਕਾਰਾ ਆਲੀਆ ਭੱਟ ਨੇ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਕੀਤਾ ਹੈ। ਆਲੀਆ, ਜੋ ਇਸ ਸਮੇਂ ਇੰਡਸਟਰੀ ਦੀਆਂ ਸਭ ਤੋਂ ਕਾਮਯਾਬ ਅਦਾਕਾਰਾਵਾਂ ਵਿੱਚੋਂ ਇੱਕ ਹੈ, ਨੇ ਆਪਣੀ ਧੀ ਰਾਹਾ ਦੇ ਆਉਣ ਤੋਂ ਬਾਅਦ ਆਪਣੇ ਕੰਮ ਕਰਨ ਦੇ ਤਰੀਕੇ ਵਿੱਚ ਵੱਡੀ ਤਬਦੀਲੀ ਲਿਆਂਦੀ ਹੈ।
ਰਾਹਾ ਲਈ ਬਦਲਿਆ ਕੰਮ ਦਾ ਅੰਦਾਜ਼
ਆਲੀਆ ਭੱਟ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਮਾਂ ਬਣਨ ਤੋਂ ਬਾਅਦ ਇੱਕ ਕਲਾਕਾਰ ਵਜੋਂ ਉਨ੍ਹਾਂ ਦੀ ਸਵੈ-ਜਾਗਰੂਕਤਾ ਵਧੀ ਹੈ। ਉਨ੍ਹਾਂ ਨੇ ਸਾਫ਼ ਕਰ ਦਿੱਤਾ ਹੈ ਕਿ ਹੁਣ ਉਹ ਪਹਿਲਾਂ ਵਾਂਗ ਇੱਕੋ ਸਮੇਂ ਦੋ-ਤਿੰਨ ਫਿਲਮਾਂ ਵਿੱਚ ਕੰਮ ਨਹੀਂ ਕਰੇਗੀ। ਆਲੀਆ ਨੇ ਕਿਹਾ, "ਹੁਣ ਮੈਂ ਇੱਕ ਸਮੇਂ ਵਿੱਚ ਸਿਰਫ਼ ਇੱਕ ਫਿਲਮ 'ਤੇ ਧਿਆਨ ਦੇਣਾ ਚਾਹੁੰਦੀ ਹਾਂ। ਪਹਿਲਾਂ ਮੈਂ ਇੱਕੋ ਵੇਲੇ ਕਈ ਪ੍ਰੋਜੈਕਟ ਕਰਦੀ ਸੀ, ਪਰ ਹੁਣ ਮੈਥੋਂ ਇਹ ਨਹੀਂ ਹੋਵੇਗਾ"। ਉਨ੍ਹਾਂ ਮੁਤਾਬਕ ਰਾਹਾ ਦੇ ਆਉਣ ਨਾਲ ਉਨ੍ਹਾਂ ਦੀ ਕੰਮ ਦੀ ਰਫ਼ਤਾਰ ਬਦਲ ਗਈ ਹੈ ਅਤੇ ਉਹ ਇਸ ਨਵੀਂ ਸਪੀਡ ਨਾਲ ਕਾਫ਼ੀ ਖ਼ੁਸ਼ ਅਤੇ ਸਹਿਜ ਹਨ।
ਪ੍ਰੋਡਕਸ਼ਨ ਵਿੱਚ ਵੀ ਰੱਖਿਆ ਕਦਮ
ਅਦਾਕਾਰੀ ਦੇ ਨਾਲ-ਨਾਲ ਆਲੀਆ ਹੁਣ ਕ੍ਰਿਏਟਿਵ ਪ੍ਰੋਡਿਊਸਰ ਵਜੋਂ ਵੀ ਸਰਗਰਮ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਕਈ ਅਜਿਹੇ ਪ੍ਰੋਜੈਕਟਾਂ 'ਤੇ ਕੰਮ ਕਰ ਰਹੀ ਹੈ ਜੋ ਅਗਲੇ ਸਾਲ (2027) ਸ਼ੁਰੂ ਹੋਣਗੇ। ਆਲੀਆ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਆਪਣੇ ਮਨ ਦੀ ਆਵਾਜ਼ ਅਤੇ 'ਗਟਸ' 'ਤੇ ਭਰੋਸਾ ਕਰਦੀ ਹੈ।
'ਅਲਫ਼ਾ' ਅਤੇ 'ਲਵ ਐਂਡ ਵਾਰ' ਬਾਰੇ ਵੱਡੇ ਖੁਲਾਸੇ
ਐਕਸ਼ਨ ਲੁੱਕ : ਆਲੀਆ ਨੇ ਦੱਸਿਆ ਕਿ ਯਸ਼ਰਾਜ ਸਪਾਈ ਯੂਨੀਵਰਸ ਦੀ ਫਿਲਮ 'ਅਲਫ਼ਾ' ਉਨ੍ਹਾਂ ਦੀ ਸਹੀ ਮਾਇਨੇ ਵਿੱਚ ਪਹਿਲੀ ਐਕਸ਼ਨ ਫਿਲਮ ਹੈ। ਉਨ੍ਹਾਂ ਮੁਤਾਬਕ 'ਹਾਰਟ ਆਫ ਸਟੋਨ' ਐਕਸ਼ਨ ਨਾਲ ਭਰਪੂਰ ਸੀ, ਪਰ ਉਸ ਵਿੱਚ ਉਨ੍ਹਾਂ ਦਾ ਰੋਲ ਐਕਸ਼ਨ ਵਾਲਾ ਨਹੀਂ ਸੀ।
ਭੰਸਾਲੀ ਨਾਲ ਸਾਂਝ: ਸੰਜੇ ਲੀਲਾ ਭੰਸਾਲੀ ਦੀ ਫਿਲਮ 'ਲਵ ਐਂਡ ਵਾਰ' ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇੱਕ ਬਹੁਤ ਹੀ ਖ਼ਾਸ ਫਿਲਮ ਹੈ ਅਤੇ ਭੰਸਾਲੀ ਦੇ ਸੈੱਟ 'ਤੇ ਕੰਮ ਕਰਨਾ ਉਨ੍ਹਾਂ ਲਈ ਸਭ ਤੋਂ ਵਧੀਆ ਕ੍ਰਿਏਟਿਵ ਅਨੁਭਵਾਂ ਵਿੱਚੋਂ ਇੱਕ ਹੈ।
ਫਿਲਮਾਂ ਦੀ ਰਿਲੀਜ਼ 'ਚ ਹੋਈ ਦੇਰੀ
ਸਰੋਤਾਂ ਅਨੁਸਾਰ, ਸਲਮਾਨ ਖਾਨ ਦੀ ਫਿਲਮ 'ਬੈਟਲ ਆਫ ਗਲਵਾਨ' ਦੇ ਪ੍ਰਭਾਵ ਕਾਰਨ ਆਲੀਆ ਦੀ ਫਿਲਮ 'ਅਲਫ਼ਾ' ਦੀ ਰਿਲੀਜ਼ ਅੱਗੇ ਖਿਸਕ ਗਈ ਹੈ। ਇਸ ਦੇ ਨਾਲ ਹੀ ਭੰਸਾਲੀ ਦੀ 'ਲਵ ਐਂਡ ਵਾਰ' ਦੀ ਰਿਲੀਜ਼ ਵੀ ਟਲ ਗਈ ਹੈ, ਪਰ ਜਲਦੀ ਹੀ ਇਸ ਦਾ ਪਹਿਲਾ ਲੁੱਕ ਸਾਹਮਣੇ ਆਉਣ ਦੀ ਉਮੀਦ ਹੈ।
ਬਲਾਕਬਸਟਰ 'ਧੁਰੰਧਰ' 'ਤੇ ਚੱਲੀ IB ਮੰਤਰਾਲੇ ਦੀ ਕੈਂਚੀ; 27 ਦਿਨਾਂ ਬਾਅਦ ਫਿਲਮ 'ਚੋਂ ਹਟਾਏ ਗਏ ਵਿਵਾਦਤ ਸ਼ਬਦ
NEXT STORY