ਮੁੰਬਈ (ਬਿਊਰੋ)– ਕੋਰੋਨਾ ਵਾਇਰਸ ਕਾਰਨ ਇਨ੍ਹੀਂ ਦਿਨੀਂ ਦੇਸ਼ ਮਾੜੇ ਹਾਲਾਤ ’ਚੋਂ ਲੰਘ ਰਿਹਾ ਹੈ। ਇਸ ਵਾਇਰਸ ਦਾ ਕਹਿਰ ਹਰ ਕਿਸੇ ਨੂੰ ਡਰਨ ਲਈ ਮਜਬੂਰ ਕਰ ਰਿਹਾ ਹੈ। ਲੋਕਾਂ ਨੂੰ ਲਗਾਤਾਰ ਘਰ ਬੈਠਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਦੌਰਾਨ ਅਦਾਕਾਰਾ ਆਲੀਆ ਭੱਟ ਨੇ ਵੀ ਲੋਕਾਂ ਨੂੰ ਹਾਲ ਹੀ ’ਚ ਘਰ ’ਚ ਰਹਿਣ ਦੀ ਅਪੀਲ ਕੀਤੀ ਹੈ ਪਰ ਆਲੀਆ ਭੱਟ ਅਜਿਹਾ ਕਰਕੇ ਲੋਕਾਂ ਦੇ ਨਿਸ਼ਾਨੇ ’ਤੇ ਆ ਗਈ ਹੈ।
ਦਰਅਸਲ ਆਲੀਆ ਭੱਟ ਨੇ ਹਾਲ ਹੀ ’ਚ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਰਾਹੀਂ ਉਸ ਨੇ ਲੋਕਾਂ ਨੂੰ ਘਰ ’ਚ ਰਹਿਣ ਦੀ ਅਪੀਲ ਕੀਤੀ ਹੈ। ਆਲੀਆ ਨੇ ਆਪਣੀ ਪੋਸਟ ’ਚ ਲਿਖਿਆ, ‘ਇਹ ਹਮੇਸ਼ਾ ਲਈ ਚੱਲ ਰਿਹਾ ਹੈ। ਬੁਨਿਆਦੀ ਢਾਂਚਾ ਤੇ ਜਾਣਕਾਰੀ ਸਮੇਂ ਦੀ ਲੋੜ ਹੈ। ਅਸੀਂ ਸਰੋਤਾਂ ਰਾਹੀਂ ਸੀਮਤ ਹਾਂ ਤੇ ਇਸ ’ਚ ਸਾਨੂੰ ਲੋੜਵੰਦਾਂ ਤਕ ਸਹੀ ਜਾਣਕਾਰੀ ਪਹੁੰਚਾਉਣੀ ਪਵੇਗੀ ਤਾਂ ਜੋ ਸਹੀ ਮਦਦ ਦਿੱਤੀ ਜਾ ਸਕੇ।’
ਆਲੀਆ ਨੇ ਅੱਗੇ ਲਿਖਿਆ, ‘ਮੈਨੂੰ ਖੁਸ਼ੀ ਹੈ ਕਿ ਮੈਂ ਇਸ ਮੁਹਿੰਮ ’ਚ ਫਾਏ ਡੀਸੂਜ਼ਾ ਨਾਲ ਜੁੜੀ ਹਾਂ ਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੀ ਤੇ ਇਸ ਤੋਂ ਵੀ ਵੱਧ ਕੁਝ ਕਰਾਂਗੀ। ਸਾਨੂੰ ਉਮੀਦ ਹੈ ਕਿ ਇਹ ਮਦਦ ਕਰੇਗੀ। ਖਿਆਲ ਰੱਖੋ ਤੇ ਸੁਰੱਖਿਅਤ ਰਹੋ।’ ਇਸ ਪੋਸਟ ਨੂੰ ਸਾਂਝਾ ਕਰਨ ਤੋਂ ਬਾਅਦ ਆਲੀਆ ਭੱਟ ਟਰੋਲਜ਼ ਦੇ ਨਿਸ਼ਾਨੇ ’ਤੇ ਆ ਗਈ ਹੈ। ਹਾਲ ਹੀ ’ਚ ਆਲੀਆ ਭੱਟ, ਰਣਬੀਰ ਕਪੂਰ ਨਾਲ ਛੁੱਟੀਆਂ ਮਨਾਉਣ ਲਈ ਮਾਲਦੀਵ ਗਈ ਸੀ।
ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੇ ਫ਼ਿਲਮੀ ਵਿਲੇਨ ਤੋਂ ਲੋੜਵੰਦਾਂ ਦੇ ਫ਼ਰਿਸ਼ਤਾ ਬਣਨ ਤਕ ਦਾ ਸਫਰ
ਲੋਕਾਂ ਨੇ ਉਸ ਨੂੰ ਇਸ ਬਾਰੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਕੋਈ ਆਲੀਆ ਨੂੰ ਪੁੱਛ ਰਿਹਾ ਹੈ ਕਿ ਉਨ੍ਹਾਂ ਦੀ ਮਾਲਦੀਵ ਦੀ ਯਾਤਰਾ ਕਿਵੇਂ ਦੀ ਰਹੀ? ਇਸ ਲਈ ਕੋਈ ਉਨ੍ਹਾਂ ਨੂੰ ਦੱਸ ਰਿਹਾ ਹੈ ਕਿ ਉਨ੍ਹਾਂ ਨੇ ਇਹ ਪੋਸਟ ਭਾਜਪਾ ਦੇ ਇਸ਼ਾਰੇ ’ਤੇ ਸਾਂਝੀ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਆਲੀਆ ਭੱਟ ਪਿਛਲੇ ਦਿਨੀਂ ਖੁਦ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਈ ਸੀ। ਸਿਰਫ ਆਲੀਆ ਹੀ ਨਹੀਂ, ਸਗੋਂ ਰਣਬੀਰ ਕਪੂਰ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ ਸਨ। ਇਸ ਤੋਂ ਬਾਅਦ ਦੋਵੇਂ ਆਪਣੇ-ਆਪਣੇ ਘਰ ’ਚ ਇਕੱਲੇ ਸਨ। ਸਿਰਫ ਆਲੀਆ ਤੇ ਰਣਬੀਰ ਨੂੰ ਹੀ ਨਹੀਂ, ਸਗੋਂ ਦਿਸ਼ਾ, ਟਾਈਗਰ ਤੇ ਹੋਰ ਵੀ ਕਈ ਸਿਤਾਰੇ ਹਨ, ਜਿਨ੍ਹਾਂ ਨੂੰ ਮਾਲਦੀਵ ਦੀਆਂ ਛੁੱਟੀਆਂ ਨੂੰ ਲੈ ਕੇ ਟਰੋਲ ਕੀਤਾ ਗਿਆ ਹੈ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਭਾਰਤ 'ਚ ਕੋਰੋਨਾ ਆਫ਼ਤ 'ਤੇ ਪ੍ਰਿਯੰਕਾ ਚੋਪੜਾ ਨੇ ਪ੍ਰਗਟਾਈ ਚਿੰਤਾ, ਮੰਗੀ ਅਮਰੀਕੀ ਰਾਸ਼ਟਰਪਤੀ ਤੋਂ ਮਦਦ
NEXT STORY