ਐਂਟਰਟੇਨਮੈਂਟ ਡੈਸਕ- "ਪੁਸ਼ਪਾ 2: ਦਿ ਰੂਲ" ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਅੱਲੂ ਅਰਜੁਨ, ਨਿਰਦੇਸ਼ਕ ਐਟਲੀ ਦੁਆਰਾ ਨਿਰਦੇਸ਼ਤ ਇੱਕ ਨਵੇਂ ਪ੍ਰੋਜੈਕਟ 'ਤੇ ਕੰਮ ਕਰਨ ਲਈ ਤਿਆਰ ਹਨ। ਇੱਥੇ ਦੱਸ ਦੇਈਏ ਕਿ ਜਵਾਨ ਮੂਵੀ ਦੇ ਡਾਇਰੈਕਟਰ ਐਟਲੀ ਅੱਲੂ ਅਰਜੁਨ ਨਾਲ ਮਿਲ ਕੇ ਮੈਗਾ-ਬਜਟ 'ਪੈਰੇਲਲ ਯੂਨੀਵਰਸ' ਫਿਲਮ 'A6' ਬਣਾ ਰਹੇ ਹਨ। ਸੂਤਰਾਂ ਮੁਤਾਬਕ ਅੱਲੂ ਅਰਜੁਨ ਇਸ ਫਿਲਮ ਲਈ ਮੋਟੀ ਰਕਮ ਲੈ ਰਹੇ ਹਨ।
ਇਹ ਵੀ ਪੜ੍ਹੋ: ਤੈਨੂੰ ਜ਼ਿੰਦਾ ਸਾੜ੍ਹ ਦਿਆਂਗਾ; ਇਸ ਮਸ਼ਹੂਰ ਅਦਾਕਾਰਾ ਨੂੰ ਮਿਲ ਰਹੀਆਂ ਧਮਕੀਆਂ
ਦੱਸਿਆ ਜਾ ਰਿਹਾ ਹੈ ਕਿ ਅੱਲੂ ਅਰਜੁਨ ਨੇ ਇਸ ਫਿਲਮ ਲਈ 175 ਕਰੋੜ ਰੁਪਏ ਦੀ ਇੱਕ ਸ਼ਾਨਦਾਰ ਡੀਲ ਸਾਈਨ ਕੀਤੀ ਹੈ, ਜਿਸ ਨਾਲ ਉਹ ਭਾਰਤ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਅਦਾਕਾਰ ਬਣ ਗਏ ਹਨ। ਇਸ ਦੇ ਨਾਲ ਹੀ ਅਦਾਕਾਰ ਨੇ ਫਿਲਮ ਦੇ ਮੁਨਾਫੇ ਵਿਚ 15 ਫੀਸਦੀ ਹਿੱਸੇਦਾਰੀ ਦੀ ਬੈਕਐਂਡ ਡੀਲ ਵੀ ਕੀਤੀ ਹੈ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਨੂੰ ਡੇਟ ਕਰਨਾ ਚਾਹੁੰਦੀ ਸੀ ਕਰੀਨਾ ਕਪੂਰ, ਦੇਖਦੀ ਰਹਿੰਦੀ ਸੀ ਉਨ੍ਹਾਂ ਦੀਆਂ ਫੋਟੋਆਂ
ਨਿਰਮਾਤਾ ਅਗਲੇ ਦੋ ਮਹੀਨਿਆਂ ਦੇ ਅੰਦਰ ਇੱਕ ਵੱਡੇ ਪੱਧਰ 'ਤੇ ਲਾਂਚ ਪ੍ਰੋਗਰਾਮ ਦੀ ਯੋਜਨਾ ਬਣਾ ਰਹੇ ਹਨ, ਜਿੱਥੇ ਫਿਲਮ ਦੀ ਕਾਸਟ, ਕਰੂ ਅਤੇ ਕਹਾਣੀ ਬਾਰੇ ਮਹੱਤਵਪੂਰਨ ਵੇਰਵਿਆਂ ਦਾ ਅਧਿਕਾਰਤ ਤੌਰ 'ਤੇ ਖੁਲਾਸਾ ਕੀਤਾ ਜਾਵੇਗਾ। ਦੱਸ ਦੇਈਏ ਕਿ ਸਲਮਾਨ ਖਾਨ ਦੀ ਮੌਜੂਦਾ ਫੀਸ 100 ਕਰੋੜ ਰੁਪਏ ਹੈ। ਫਿਲਮ ਦੀ ਸ਼ੂਟਿੰਗ 2025 ਦੀ ਦੂਜੀ ਛਮਾਹੀ ਵਿਚ ਸ਼ੁਰੂ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: 'ਪਵਿੱਤਰ ਰਿਸ਼ਤਾ' ਫੇਮ ਅਦਾਕਾਰਾ ਵਿਆਹ ਦੇ 8 ਮਹੀਨਿਆਂ ਬਾਅਦ ਬਣੀ ਮਾਂ, ਦਿੱਤਾ ਪੁੱਤਰ ਨੂੰ ਜਨਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਲਮ 'ਟੌਕਸਿਕ: ਏ ਫੈਰੀ ਟੇਲ ਫਾਰ ਗ੍ਰੋਨ-ਅੱਪਸ' 19 ਮਾਰਚ 2026 ਨੂੰ ਹੋਵੇਗੀ ਰਿਲੀਜ਼
NEXT STORY