ਮੁੰਬਈ- ਮਸ਼ਹੂਰ ਟੀਵੀ ਅਦਾਕਾਰਾ ਸ਼ਰੂਤੀ ਕੰਵਰ ਦੇ ਘਰ ਇੱਕ ਬੱਚੇ ਦੀ ਕਿਲਕਾਰੀ ਗੂੰਜੀ ਹੈ। ਇਹ ਅਦਾਕਾਰਾ ਵਿਆਹ ਦੇ ਲਗਭਗ 8 ਮਹੀਨਿਆਂ ਬਾਅਦ ਮਾਂ ਬਣੀ ਹੈ। ਉਸ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਅਤੇ ਇਹ ਖੁਸ਼ਖਬਰੀ ਉਸਨੇ ਇੱਕ ਪੋਸਟ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਸ਼ਰੂਤੀ ਨੇ ਆਪਣੇ ਪੁੱਤਰ ਦਾ ਨਾਮ ਵੀ ਦੱਸਿਆ ਹੈ। ਇਸ ਪੋਸਟ ਦੇ ਸਾਹਮਣੇ ਆਉਣ ਤੋਂ ਬਾਅਦ, ਪ੍ਰਸ਼ੰਸਕ ਅਦਾਕਾਰਾ ਨੂੰ ਵਧਾਈਆਂ ਦੇ ਰਹੇ ਹਨ।
ਇਹ ਵੀ ਪੜ੍ਹੋ: ਬਾਬਰ ਆਜ਼ਮ ਨੂੰ ਲੈ ਕੇ ਇਹ ਕੀ ਬੋਲ ਗਈ ਪਾਕਿਸਤਾਨੀ ਅਦਾਕਾਰਾ, ਖੜ੍ਹਾ ਹੋਇਆ ਬਖੇੜਾ

ਅਦਾਕਾਰਾ ਸ਼ਰੂਤੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਬਹੁਤ ਹੀ ਖੂਬਸੂਰਤ ਪੋਸਟ ਦੇ ਨਾਲ ਲਿਖਿਆ, 'ਸਾਡੇ ਦਿਲਾਂ ਵਿੱਚ ਖੁਸ਼ੀ ਅਤੇ ਪਿਆਰ ਹੈ ਕਿਉਂਕਿ ਸਾਡੇ ਘਰ ਇੱਕ ਛੋਟਾ ਜਿਹਾ ਮਹਿਮਾਨ ਆਇਆ ਹੈ। ਇਸ ਦੁਨੀਆ ਵਿੱਚ ਤੁਹਾਡਾ ਸਵਾਗਤ ਹੈ ਆਸ਼ਰ। ਇਸ ਦੇ ਨਾਲ ਹੀ ਸ਼ਰੂਤੀ ਨੇ ਦੱਸਿਆ ਕਿ ਉਸਨੇ ਆਪਣੇ ਪੁੱਤਰ ਦਾ ਨਾਮ ਆਸ਼ਰ ਰੱਖਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਪਵਿੱਤਰ ਰਿਸ਼ਤਾ' ਫੇਮ ਸ਼ਰੂਤੀ ਕੰਵਰ ਨੇ ਪਿਛਲੇ ਸਾਲ 12 ਜੁਲਾਈ 2024 ਨੂੰ ਆਪਣੇ ਬੁਆਏਫ੍ਰੈਂਡ ਅਨਿੰਦਿਆ ਚੱਕਰਵਰਤੀ ਨਾਲ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕੀਤਾ ਸੀ।
ਇਹ ਵੀ ਪੜ੍ਹੋ: ਤਲਾਕ ਹੁੰਦੇ ਹੀ ਅਦਾਕਾਰਾ ਨੂੰ ਹੋਇਆ ਕੈਂਸਰ..., ਖੁੱਲ੍ਹ ਕੇ ਦੱਸੀ ਆਪਬੀਤੀ

ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਰੂਤੀ ਕੰਵਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2010 ਵਿੱਚ ਏਕਤਾ ਕਪੂਰ ਦੇ ਮਸ਼ਹੂਰ ਟੀਵੀ ਸ਼ੋਅ 'ਪਵਿੱਤਰ ਰਿਸ਼ਤਾ' ਨਾਲ ਕੀਤੀ ਸੀ, ਜਿਸ ਵਿੱਚ ਉਸਨੇ ਅਰਚਨਾ ਅਤੇ ਮਾਨਵ ਦੀ ਧੀ ਓਵੀ ਦੇਸ਼ਮੁਖ ਦੀ ਭੂਮਿਕਾ ਨਿਭਾਈ ਸੀ। ਇਸ ਕਿਰਦਾਰ ਨੇ ਉਸਨੂੰ ਹਰ ਘਰ ਵਿੱਚ ਮਸ਼ਹੂਰ ਕਰ ਦਿੱਤਾ। ਇਸ ਤੋਂ ਇਲਾਵਾ ਸ਼ਰੂਤੀ ਕੰਵਰ 'ਡੌਲੀ ਅਰਮਾਨੋਂ ਕੀ', 'ਮੇਰੇ ਦਿਲ ਕੀ ਲਾਈਫਲਾਈਨ', 'ਕ੍ਰਾਈਮ ਪੈਟਰੋਲ' ਅਤੇ 'ਸਾਵਿਤਰੀ ਦੇਵੀ ਕਾਲਜ ਐਂਡ ਹਸਪਤਾਲ' ਵਰਗੇ ਸ਼ੋਅ ਵਿੱਚ ਵੀ ਨਜ਼ਰ ਆ ਚੁੱਕੀ ਹੈ।
ਇਹ ਵੀ ਪੜ੍ਹੋ: ਕੀ ਮੁਹੰਮਦ ਸਿਰਾਜ ਨੂੰ ਡੇਟ ਕਰ ਹੀ ਹੈ ਮਾਹਿਰਾ ਸ਼ਰਮਾ? ਅਦਾਕਾਰਾ ਅਤੇ ਕ੍ਰਿਕਟਰ ਨੇ ਤੋੜੀ ਚੁੱਪੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
TB ਮੁਕਤ ਭਾਰਤ ਜਾਗਰੂਕਤਾ ਮੁਹਿੰਮ ਤਹਿਤ ਖੇਡਿਆ ਗਿਆ ਨੇਤਾ-11 VS ਅਭਿਨੇਤਾ-11 ਫ੍ਰੈਂਡਲੀ ਕ੍ਰਿਕਟ ਮੈਚ
NEXT STORY