ਮੁੰਬਈ- ਭਾਰਤ ਸਰਕਾਰ ਨੇ ਹਾਲ ਹੀ 'ਚ 25 ਐਪਸ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਬੈਨ ਕਰ ਦਿੱਤਾ ਹੈ। ਇਹ ਕਾਰਵਾਈ ਇਨ੍ਹਾਂ ਐਪਸ 'ਤੇ ਅਸ਼ਲੀਲ ਸਮੱਗਰੀ ਦੇ ਪ੍ਰਸਾਰਣ ਨੂੰ ਲੈ ਕੇ ਕੀਤੀ ਗਈ। ਇਨ੍ਹਾਂ ਬੈਨ ਕੀਤੀਆਂ ਐਪਸ 'ਚ ਇਕ ਨਾਮ ALTT ਦਾ ਵੀ ਸ਼ਾਮਲ ਹੈ, ਜੋ ਪਹਿਲਾਂ ALTBalaji ਵਜੋਂ ਜਾਣਿਆ ਜਾਂਦਾ ਸੀ। ਇਸ ਐਪ ਦੀ ਸਥਾਪਨਾ ਮਸ਼ਹੂਰ ਨਿਰਮਾਤਾ ਏਕਤਾ ਕਪੂਰ ਅਤੇ ਉਨ੍ਹਾਂ ਦੀ ਮਾਂ ਸ਼ੋਭਾ ਕਪੂਰ ਨੇ ਕੀਤੀ ਸੀ। ਹੁਣ ਇੱਕਤਾ ਕਪੂਰ ਨੇ ਇਸ ਸਬੰਧੀ ਚੱਲ ਰਹੀਆਂ ਖਬਰਾਂ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਆਪਣੇ ਬਿਆਨ 'ਚ ਕਿਹਾ,''BSE ਅਤੇ NSE 'ਚ ਲਿਸਟਡ Balaji Telefilms Limited ਇਕ ਪੇਸ਼ੇਵਰ ਢੰਗ ਨਾਲ ਚਲਾਇਆ ਜਾ ਰਿਹਾ ਮੀਡੀਆ ਸੰਗਠਨ ਹੈ ਅਤੇ ਹਾਲ ਹੀ 'ਚ ALT Digital Media Entertainment Limited (ਜੋ ਪਹਿਲਾਂ ਇਸ ਦੀ ਸਹਾਇਕ ਕੰਪਨੀ ਸੀ) ਨੂੰ NCLT ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ 20 ਜੂਨ 2025 ਤੋਂ ਇਹ ALTT ਨੂੰ ਆਪਰੇਟ ਕਰ ਰਿਹਾ ਹੈ।"
ਏਕਤਾ ਕਪੂਰ ਨੇ ਅੱਗੇ ਲਿਖਿਆ,"ਮੀਡੀਆ 'ਚ ਇਹ ਗਲਤ ਖਬਰਾਂ ਚੱਲ ਰਹੀਆਂ ਹਨ ਕਿ ALTT ਨੂੰ ਸਰਕਾਰ ਵਲੋਂ ਬੈਨ ਕੀਤਾ ਗਿਆ ਹੈ। ਹਕੀਕਤ ਇਹ ਹੈ ਕਿ ਮੈਂ ਅਤੇ ਮੇਰੀ ਮਾਂ ਸ਼ੋਭਾ ਕਪੂਰ ਨੇ ਜੂਨ 2021 'ਚ ਹੀ ALTT ਨਾਲ ਆਪਣਾ ਨਾਤਾ ਤੋੜ ਲਿਆ ਸੀ। Balaji Telefilms Limited ਹਮੇਸ਼ਾ ਕਾਨੂੰਨੀ ਪਾਬੰਦੀਆਂ ਦੀ ਪਾਲਣਾ ਕਰਦੀ ਹੈ ਅਤੇ ਕੰਪਨੀ ਆਪਣੇ ਕਾਰੋਬਾਰ ਨੂੰ ਸਭ ਤੋਂ ਉੱਚੇ ਨੈਤਿਕ ਮਾਪਦੰਡਾਂ ਦੇ ਅਧਾਰ 'ਤੇ ਚਲਾਉਂਦੀ ਰਹੀ ਹੈ।'' ਏਕਤਾ ਕਪੂਰ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਕਿਸੇ ਵੀ ਖ਼ਬਰ ਨੂੰ ਪ੍ਰਸਾਰਿਤ ਕਰਨ ਤੋਂ ਪਹਿਲਾਂ ਫੈਕਟ ਚੈੱਕ ਕਰ ਲੈਣ। ਦੱਸਣਯੋਗ ਹੈ ਕਿ ਏਕਤਾ ਕਪੂਰ ਇੰਨੀਂ ਦਿਨੀਂ ਆਪਣੇ ਮਸ਼ਹੂਰ ਟੀਵੀ ਸ਼ੋਅ "ਕਿਉਂਕਿ ਸਾਸ ਵੀ ਕਭੀ ਬਹੁ ਥੀ" ਦੇ ਦੂਜੇ ਭਾਗ ਨੂੰ ਲੈ ਕੇ ਚਰਚਾ 'ਚ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਛਾ ਗਈ 'ਸੈਯਾਰਾ', ਸਿਰਫ਼ 9 ਦਿਨਾਂ 'ਚ ਕਰ ਲਈ 200 ਕਰੋੜ ਦੇ ਕਲੱਬ 'ਚ ਐਂਟਰੀ
NEXT STORY