ਮੁੰਬਈ (ਬਿਊਰੋ) : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਜਲਦ ਹੀ ਆਪਣੀ ਫ਼ਿਲਮ 'ਕਲਕੀ 2898 AD' ਰਾਹੀਂ ਵੱਡੇ ਪਰਦੇ 'ਤੇ ਧਮਾਕਾ ਕਰਨ ਜਾ ਰਹੀ ਹੈ। ਫ਼ਿਲਮ ਦੀ ਸਟਾਰ ਕਾਸਟ ਕੱਲ੍ਹ ਦੇਰ ਸ਼ਾਮ 'ਕਲਕੀ 2898 ਏਡੀ' ਦੇ ਪ੍ਰੀ-ਰਿਲੀਜ਼ ਈਵੈਂਟ ਦਾ ਹਿੱਸਾ ਬਣੀ। ਨਾਗ ਅਸ਼ਵਿਨ ਦੁਆਰਾ ਨਿਰਦੇਸ਼ਤ ਇਸ ਫ਼ਿਲਮ ਦੇ ਈਵੈਂਟ 'ਚ ਪ੍ਰਭਾਸ, ਅਮਿਤਾਭ ਬੱਚਨ, ਕਮਲ ਹਾਸਨ, ਦਿਸ਼ਾ ਪਟਾਨੀ ਅਤੇ ਦੀਪਿਕਾ ਪਾਦੂਕੋਣ ਬੇਹੱਦ ਖ਼ਾਸ ਅੰਦਾਜ਼ 'ਚ ਨਜ਼ਰ ਆਏ।

ਇਸ ਦੌਰਾਨ ਦੀਪਿਕਾ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆਈ ਅਤੇ ਉਹ ਬਲੈਕ ਆਊਟਫਿੱਟ 'ਚ ਬਹੁਤ ਖੂਬਸੂਰਤ ਲੱਗ ਰਹੀ ਸੀ। ਖ਼ਾਸ ਗੱਲ ਇਹ ਹੈ ਕਿ ਇਸ ਈਵੈਂਟ ਦੌਰਾਨ ਅਦਾਕਾਰਾ ਦੇ ਕੋ-ਸਟਾਰ ਪ੍ਰਭਾਸ ਅਤੇ ਅਮਿਤਾਭ ਬੱਚਨ ਨੇ ਉਨ੍ਹਾਂ ਦਾ ਪੂਰਾ ਖਿਆਲ ਰੱਖਿਆ।

ਹਾਲਾਂਕਿ ਇਸ ਦੌਰਾਨ ਕੁਝ ਅਜਿਹਾ ਹੋਇਆ, ਜਿਸ ਕਾਰਨ ਉਨ੍ਹਾਂ ਨੂੰ ਆਪਸ 'ਚ ਭਿੜਦੇ ਵੀ ਵੇਖਿਆ ਗਿਆ। ਇਹ ਬਹੁਤ ਹੀ ਖ਼ਾਸ ਮੂਮੈਂਟ ਸੀ। ਇਸ ਦੌਰਾਨ ਕਈ ਵੀਡੀਓਜ਼ ਸਾਹਮਣੇ ਆ ਚੁੱਕੇ ਹਨ, ਜਿਸ 'ਚ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਦੀਪਿਕਾ ਸਟੇਜ 'ਤੇ ਜਾਂਦੀ ਹੈ ਤਾਂ ਰਾਣਾ ਉਸ ਦੀ ਮਦਦ ਲਈ ਆਉਂਦਾ ਹੈ ਪਰ ਇਸ ਤੋਂ ਪਹਿਲਾਂ ਹੀ ਅਮਿਤਾਭ ਬੱਚਨ ਉਸ ਨੂੰ ਫੜ ਕੇ ਸਟੇਜ 'ਤੇ ਲੈ ਜਾਂਦੇ ਹਨ।

ਜਦੋਂ ਦੀਪਿਕਾ ਸਟੇਜ ਤੋਂ ਹੇਠਾਂ ਆਉਂਦੇ ਹੋਏ ਬਿੱਗ ਬੀ ਉਸ ਦੀ ਮਦਦ ਲਈ ਆਉਂਦੇ ਹਨ ਤਾਂ ਪ੍ਰਭਾਸ ਅੱਗੇ ਆਉਂਦੇ ਹਨ ਅਤੇ ਉਸ ਦਾ ਹੱਥ ਫੜ ਕੇ ਉਸ ਨੂੰ ਹੇਠਾਂ ਲੈ ਆਉਂਦੇ ਹਨ। ਬਿੱਗ ਬੀ ਨੇ ਫਿਰ ਪ੍ਰਭਾਸ ਨੂੰ ਕਿਹਾ ਕਿ ਕਿਵੇਂ ਉਸ ਨੇ ਦੀਪਿਕਾ ਨੂੰ ਪਹਿਲਾਂ ਫੜਿਆ ਸੀ। ਇਹ ਵੀਡੀਓ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।

ਦੱਸਣਯੋਗ ਹੈ ਕਿ ਫ਼ਿਲਮ 'ਕਲਕੀ 2898 ਏਡੀ' ਦੀ ਗੱਲ ਕਰੀਏ ਤਾਂ ਇਹ 27 ਜੂਨ ਨੂੰ ਰਿਲੀਜ਼ ਹੋਵੇਗੀ। ਦੀਪਿਕਾ ਅਤੇ ਪ੍ਰਭਾਸ ਪਹਿਲੀ ਵਾਰ ਵੱਡੇ ਪਰਦੇ 'ਤੇ ਇਕੱਠੇ ਨਜ਼ਰ ਆਉਣ ਵਾਲੇ ਹਨ। ਹਾਲਾਂਕਿ ਉਹ ਅਮਿਤਾਭ ਬੱਚਨ ਨਾਲ ਫ਼ਿਲਮ 'ਪੀਕੂ' 'ਚ ਨਜ਼ਰ ਆ ਚੁੱਕੀ ਹੈ। ਇਸ ਫ਼ਿਲਮ ਨੂੰ ਵੀ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲਿਆ ਸੀ।

https://www.instagram.com/reel/C8Z8CE5SYUD/?utm_source=ig_web_copy_link
ਸੋਨਾਕਸ਼ੀ ਸਿਨਹਾ ਦੇ ਵਿਆਹ ਦੀਆਂ ਖ਼ਬਰਾਂ ਵਿਚਾਲੇ ਭਰਾ ਲਵ ਨੇ ਪਾਈ ਪੋਸਟ, ਕਿਹਾ ਇਹ
NEXT STORY