ਮੁੰਬਈ: ਕੋਰੋਨਾ ਵਾਇਰਸ ਨੇ ਦੇਸ਼ ਦੇ ਹਾਲਾਤ ਬਦਤਰ ਕਰ ਦਿੱਤੇ ਹਨ। ਕਈ ਲੋਕ ਇਲਾਜ ਦੀ ਘਾਟ ਕਾਰਨ ਮਰ ਰਹੇ ਹਨ ਤਾਂ ਕਿਸੇ ਨੂੰ ਖਾਣ ਦੇ ਲਾਲੇ ਪਏ ਹਨ। ਅਜਿਹੇ ਸੰਕਟ ਦੇ ਸਮੇਂ ’ਚ ਦੇਸ਼ ਦੀਆਂ ਹਸਤੀਆਂ ਅੱਗੇ ਆ ਕੇ ਲੋਕਾਂ ਦੀ ਮਦਦ ਕਰ ਰਹੀਆਂ ਹਨ। ਬੀਤੇ ਦਿਨੀਂ ਸਦੀਂ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਦੇਸ਼ ਦੇ ਜ਼ਰੂਰਤਮੰਦਾਂ ਲਈ 22 ਕਰੋੜ ਰੁਪਏ ਦਾਨ ਕੀਤੇ ਸਨ। ਉੱਧਰ ਹੁਣ ਹਾਲ ਹੀ ’ਚ ਇਕ ਵਾਰ ਫਿਰ ਤੰਗਹਾਲੀ ’ਚ ਪੱਤਰਕਾਰਾਂ ਦੀ ਮਦਦ ਕਰਕੇ ਬਿਗ ਬੀ ਚਰਚਾ ’ਚ ਆ ਗਏ ਹਨ। ਕੋਰੋਨਾ ਕਾਲ ’ਚ ਕਈ ਫ੍ਰੀਲਾਂਸ ਪੱਤਰਕਾਰ ਅਤੇ ਫੋਟੋਗ੍ਰਾਫ਼ਸਰ ਕੰਮ ਨਾ ਮਿਲਣ ਦੀ ਵਜ੍ਹਾ ਨਾਲ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਸੂਤਰਾਂ ਮੁਤਾਬਕ ਬਿਗ ਬੀ ਨੇ ਹਾਲ ਹੀ ’ਚ ਕਈ ਪੱਤਰਕਾਰਾਂ ਨੂੰ ਰਾਸ਼ਨ-ਪਾਣੀ, ਬਿਜਲੀ ਦਾ ਬਿੱਲ, ਮਕਾਨ ਦਾ ਕਿਰਾਇਆ, ਬੱਚਿਆਂ ਦੀ ਫੀਸ ਵਰਗੀਆਂ ਬੁਨਿਆਦੀ ਚੀਜ਼ਾਂ ਦੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਹੈ।
ਮਸ਼ਹੂਰ ਚੈਨਲ ਦੇ ਪੱਤਰਕਾਰ ਐੱਸ ਫਿਦਾਈ ਨੇ ਦੱਸਿਆ ਕਿ ‘ਬਿਗ ਬੀ ਨੇ ਕੁਝ ਸਮਾਂ ਪਹਿਲਾਂ ਜ਼ਰੂਰਤਮੰਦ ਫ੍ਰੀਲਾਂਸ ਪੱਤਰਕਾਰਾਂ ਦੀ ਮਦਦ ਦੀ ਇੱਛਾ ਜ਼ਾਹਿਰ ਕੀਤੀ ਸੀ। ਉਸ ਦੇ ਕੋਲ ਇਕ ਲਿਸਟ ਸੀ ਪਰ ਉਨ੍ਹਾਂ ਦੀ ਕੋਸ਼ਿਸ਼ ਇਹ ਸੀ ਕਿ ਮਦਦ ਸਹੀ ਵਿਅਕਤੀ ਨੂੰ ਮਿਲੇ ਤਾਂ ਅਸੀਂ ਉਨ੍ਹਾਂ ਨੂੰ ਉਹ ਲਿਸਟ ਵੈਰੀਫਾਈ ਕਰਕੇ ਦਿੱਤੀ। ਉਹ ਇਸ ਗੱਲ ਨੂੰ ਲੈ ਕੇ ਚਿੰਤਿਤ ਸਨ ਕਿ ਕੰਮ ਨਾ ਹੋਣ ਦੀ ਸੂਰਤ ’ਚ ਇਨ੍ਹਾਂ ਮੀਡੀਆਕਰਮੀਆਂ ਦਾ ਗੁਜ਼ਾਰਾ ਕਿੰਝ ਹੋ ਰਿਹਾ ਹੋਵੇਗਾ? ਬਿਗ ਬੀ ਨੇ ਕਈ ਪੱਤਰਕਾਰਾਂ ਨੂੰ ਤਿੰਨ-ਤਿੰਨ ਮਹੀਨਿਆਂ ਦਾ ਬੁਨਿਆਦੀ ਖਰਚ ਮੁਹੱਈਆ ਕਰਵਾਇਆ ਜਿਨ੍ਹਾਂ ਲੋਕਾਂ ਨੂੰ ਮਦਦ ਮਿਲੀ ਹੈ ਉਹ ਸਾਰੇ ਸੀਨੀਅਰ ਫ੍ਰੀਲਾਂਸ ਜਰਨਲਿਸਟ ਹਨ ਅਤੇ ਮੀਡੀਆ ’ਚ ਉਨ੍ਹਾਂ ਨੂੰ ਤਕਰੀਬਨ 20-25 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਬਿਗ ਬੀ ਨੇ ਇਹ ਕੰਮ ਕਿਸੇ ਪ੍ਰਚਾਰ ਲਈ ਨਹੀਂ ਕੀਤਾ ਹੈ ਕਿਉਂਕਿ ਉਹ ਕੋਈ ਪਬਲਿਸਿਟੀ ਜਾਂ ਕੋਈ ਦਿਖਾਵਾ ਨਹੀਂ ਕਰਨਾ ਚਾਹੁੰਦੇ।
ਇਸ ਤੋਂ ਪਹਿਲਾਂ ਕੋਰੋਨਾ ਸੰਕਟ ’ਚ ਦਾਨ ਨਾ ਕਰਨ ’ਤੇ ਉਹ ਟਰੋਲ ਹੋਏ ਸਨ ਅਤੇ ਬਾਅਦ ’ਚ ਦਾਨ ਕਰਨ ’ਤੇ ਵੀ ਟਰੋਲ ਹੋਏ ਸਨ ਜਿਸ ਤੋਂ ਬਾਅਦ ਬਿਗ ਬੀ ਨੇ ਆਪਣੇ ਬਲਾਗ ’ਚ ਲਿਖਿਆ ਸੀ ਕਿ ਹਾਂ ਮੈਂ ਚੈਰਿਟੀ ਕਰਦਾ ਹਾਂ ਪਰ ਮੇਰਾ ਮੰਨਣਾ ਹੈ ਕਿ ਬੋਲਣ ਤੋਂ ਬਿਹਤਰ ਹੈ ਕਰਨਾ’। ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਰਿਵਾਰ ਨੇ ਬੀਤੇ ਕੁਝ ਸਾਲਾਂ ’ਚ ਜੋ ਚੈਰਿਟੀ ਕੀਤੀ ਹੈ ਉਸ ਦਾ ਸੋਸ਼ਲ ਮੀਡੀਅ ’ਤੇ ਸ਼ੋਅ ਆਫ ਨਹੀਂ ਕੀਤਾ। ਸਿਰਫ਼ ਲੈਣ ਵਾਲਿਆਂ ਨੂੰ ਪਤਾ ਹੈ’।
ਕਰਜ਼ ਤੋਂ ਪ੍ਰੇਸ਼ਾਨ ਕਿਸਾਨ ਨੇ ਲਿਆ ਫਾਹਾ, ਹਰਫ ਚੀਮਾ ਨੇ ਤਸਵੀਰ ਸਾਂਝੀ ਕਰਦਿਆਂ ਬਿਆਨਿਆ ਦਰਦ
NEXT STORY